
ਡਾਕਟਰ ਅਪ੍ਰੇਸ਼ਨ ਕਰ ਰਹੇ ਹਨ ਅਤੇ ਇਸ ਆਪ੍ਰੇਸ਼ਨ ਦੌਰਾਨ ਉਹ ਮਰੀਜ਼ ਦੇ ਪੇਟ ਵਿਚੋਂ ਇਹ ਪੱਥਰ ਕੱਢਦੇ ਹਨ।
ਇੰਨੀ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ ਹਨ। ਵਾਇਰਲ ਹੋ ਰਹੀ ਇਹ ਵੀਡੀਓ ਕਿਸੇ ਹਸਪਤਾਲ ਦੀ ਹੈ, ਜਿਥੇ ਡਾਕਟਰਾਂ ਨੇ ਅਪ੍ਰੇਸ਼ਨ ਦੌਰਾਨ ਮਰੀਜ਼ ਦੇ ਸਰੀਰ ਵਿਚੋਂ ਬਹੁਤ ਵੱਡਾ ਪੱਥਰ ਕੱਢਿਆ ਹੈ। ਡਾਕਟਰ ਅਪ੍ਰੇਸ਼ਨ ਕਰ ਰਹੇ ਹਨ ਅਤੇ ਇਸ ਆਪ੍ਰੇਸ਼ਨ ਦੌਰਾਨ ਉਹ ਮਰੀਜ਼ ਦੇ ਪੇਟ ਵਿਚੋਂ ਇਹ ਪੱਥਰ ਕੱਢਦੇ ਹਨ।
ਦੇਖਿਆ ਜਾਵੇ ਤਾਂ ਹੁਣ ਤੱਕ ਸਰੀਰ ਦੇ ਕਿਸੇ ਅੰਗ ਅੰਦਰ ਪੱਥਰੀ ਬਣਨ ਦੀ ਖਬਰ ਸਾਹਮਣੇ ਆਉਂਦੀ ਸੀ ਪਰ ਇਹ ਵੀਡੀਓ ਦੇਖ ਕੇ ਸਭ ਹੈਰਾਨ ਰਹਿ ਗਏ। ਇਹ ਵੀਡੀਓ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਨ੍ਹਾਂ ਵੱਡਾ ਪੱਥਰ ਸਰੀਰ ਵਿਚ ਕਿਵੇਂ ਬਣ ਸਕਦਾ ਹੈ। ਖੈਰ ਇਹ ਵੀਡੀਓ ਕਿਥੋਂ ਦੀ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਇਹ ਵੀਡੀਓ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ |