ਰਾਜਸਥਾਨ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਕੀਤਾ ਵਾਅਦਾ, ਕਰਾਂਗੇ ਕਿਸਾਨਾਂ ਦਾ ਕਰਜ਼ਾ ਮੁਆਫ਼
Published : Dec 18, 2018, 11:46 am IST
Updated : Dec 18, 2018, 11:46 am IST
SHARE ARTICLE
Congress releases manifesto for Rajasthan
Congress releases manifesto for Rajasthan

ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਰਾਜਸਥਾਨ ਵਿਚ ਸੱਤਾ 'ਚ ਆਉਣ 'ਤੇ ਉਹ ਕਿਸਾਨਾਂ ਦਾ ਕਰਜ਼ ਮੁਆਫ਼ ਕਰੇਗੀ,  ਬਜ਼ੁਰਗ ਕਿਸਾਨਾਂ ਨੂੰ ਪੈਨਸ਼ਨ ਦਵੇਗੀ, ਬੇਰੁਜ਼ਗਾਰ ਨੌਜਵਾਨਾਂ...

ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਰਾਜਸਥਾਨ ਵਿਚ ਸੱਤਾ 'ਚ ਆਉਣ 'ਤੇ ਉਹ ਕਿਸਾਨਾਂ ਦਾ ਕਰਜ਼ ਮੁਆਫ਼ ਕਰੇਗੀ,  ਬਜ਼ੁਰਗ ਕਿਸਾਨਾਂ ਨੂੰ ਪੈਨਸ਼ਨ ਦਵੇਗੀ, ਬੇਰੁਜ਼ਗਾਰ ਨੌਜਵਾਨਾਂ ਨੂੰ 3500 ਰੁਪਏ ਤੱਕ ਦਾ ਮਹੀਨਾਵਾਰ ਭੱਤਾ ਦਵੇਗੀ ਅਤੇ ਬੱਚਿਆਂ ਦੀ ਸਿੱਖਿਆ ਸਾਰੀ ਮੁਫ਼ਤ ਕਰੇਗੀ। ਕਾਂਗਰਸ ਨੇ ਅਗਲੀ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਅਪਣੇ ਵਿਅਕਤੀ ਐਲਾਨ ਪੱਤਰ ਵਿਚ ਇਹ ਵਾਅਦੇ ਕੀਤੇ ਹਨ। ਐਲਾਨ ਪੱਤਰ ਵੀਰਵਾਰ ਨੂੰ ਇੱਥੇ ਜਾਰੀ ਕੀਤਾ ਗਿਆ।

SachinSachin

ਪਾਰਟੀ ਦਾ ਕਹਿਣਾ ਹੈ ਕਿ ਇਹ ਐਲਾਨ ਪੱਤਰ ਸੂੱਬੇ ਦੀ ਜਨਤਾ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਉਮੀਂਦਾ ਅਤੇ ਆਸਾਂ ਨੂੰ ਧਿਆਨ ਵਿਚ ਰੱਖਕੇ ਤਿਆਰ ਕੀਤਾ ਗਿਆ ਹੈ। ਇਸ ਦੇ ਲਈ ਪਾਰਟੀ ਨੂੰ ਆਫਲਾਈਨ ਅਤੇ ਆਨਲਾਈਨ ਲੱਗਭੱਗ ਦੋ ਲੱਖ ਸੁਝਾਅ ਮਿਲੇ ਸਨ। ਕਾਂਗਰਸ ਦੇ ਐਲਾਨ ਪੱਤਰ ਦੀਆਂ ਪ੍ਰਮੁੱਖ ਗੱਲਾਂ ਵਿਚ ਕਿਸਾਨਾਂ ਨੂੰ ਕਰਜ਼ ਮੁਆਫ਼ੀ, ਬੇਰੋਜ਼ਗਾਰ ਨੌਜਵਾਨਾਂ ਨੂੰ 3500 ਰੁਪਏ ਤੱਕ ਦਾ ਭੱਤਾ,  ਬੱਚਿਆਂ ਦੀ ਸਾਰੀ ਸਿੱਖਿਆ ਮੁਫ਼ਤ ਕਰਨਾ ਅਤੇ ਰਾਈਟ ਟੂ ਹੈੱਲਥ  ਦੇ ਪ੍ਰਸਤਾਵ ਸ਼ਾਮਿਲ ਹਨ। ਇਸ ਦੇ ਨਾਲ ਹੀ ਉਸਨੇ ਬਜ਼ੁਰਗ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਗੱਲ ਕਹੀ ਹੈ। ਉਹ ਅਸੰਗਠਿਤ ਮਜ਼ਦੂਰਾਂ ਲਈ ਬੋਰਡ ਬਣਾਏਗੀ। 

Sachin PilotSachin Pilot

ਪਾਰਟੀ ਦੇ ਸਟੇਟ ਪ੍ਰਧਾਨ ਸਚਿਨ ਪਾਇਲਟ ਨੇ ਇਸ ਮੌਕੇ ਉਤੇ ਕਿਹਾ ਕਿ ਇਹ ਵਿਅਕਤੀ ਐਲਾਨ ਪੱਤਰ ਕੋਈ ਦਸਤਾਵੇਜ਼ ਨਹੀਂ ਸਗੋਂ ਪਾਰਟੀ ਦੀ ਜਨਤਾ ਦੇ ਪ੍ਰਤੀ ਵਚਨਬੱਧਤਾ ਹੈ। ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਮੌਕੇ ਉਤੇ ਕਿਹਾ ਕਿ ਪਾਰਟੀ  ਦੇ ਅੇਲਾਨ ਪੱਤਰ ਵਿਚ ਵਿਅਕਤੀ ਭਾਵਨਾਵਾਂ ਨੂੰ ਸ਼ਾਮਿਲ ਕਰਨ ਦਾ ਇਹ ਰਾਹੁਲ ਮਾਡਲ ਹੈ ਅਤੇ ਐਲਾਨ ਪੱਤਰ ਲਈ ਲੱਗਭੱਗ ਦੋ ਲੱਖ ਸੁਝਾਅ ਮਿਲੇ। 

ssCongress

ਗਹਿਲੋਤ ਨੇ ਇਲਜ਼ਾਮ ਲਗਾਇਆ ਕਿ ਵਸੁੰਧਰਾ ਰਾਜੇ ਸਰਕਾਰ ਨੇ ਪਰਾਣੀ ਕਾਂਗਰਸ ਸਰਕਾਰ ਦੀਆਂ ਬਹੁਤ ਸਾਰੀਆਂ ਜਨਤਕ ਭਲਾਈ ਸਕੀਮਾਂ ਬੰਦ ਕਰ ਦਿਤੀਆਂ। ਪਾਰਟੀ ਦੇ ਸੀਨੀਅਰ ਆਗੂ ਨੇ ਸੂੱਬੇ ਦੇ ਸੱਤ ਭਾਗਾਂ ਵਿਚ ਇਸ ਐਲਾਨ ਪੱਤਰ ਨੂੰ ਜਾਰੀ ਕੀਤਾ। ਇਸ ਮੌਕੇ ਉਤੇ ਐਲਾਨ ਪੱਤਰ ਕਮੇਟੀ ਦੇ ਪ੍ਰਧਾਨ ਹਰੀਸ਼ ਚੌਧਰੀ ਅਤੇ ਪਾਰਟੀ ਦੇ ਸੂੱਬੇ ਦੇ ਇੰਚਾਰਜ ਅਵੀਨਾਸ਼ ਪਾਂਡੇ ਵੀ ਮੌਜੂਦ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement