ਤਰਾਈ ਖੇਤਰ ਨੂੰ ਆਬਾਦ ਕਰਨ ’ਚ ਸਿੱਖਾਂ ਦਾ ਵੱਡਾ ਯੋਗਦਾਨ : ਮੁੱਖ ਮੰਤਰੀ ਧਾਮੀ
Published : Dec 18, 2023, 10:10 pm IST
Updated : Dec 18, 2023, 10:10 pm IST
SHARE ARTICLE
CM Dhami
CM Dhami

ਰੁਦਰਪੁਰ ’ਚ ਵੰਡ ਦੀ ਅੱਗ ਬਾਰੇ ਯਾਦਗਾਰੀ ਸਥਾਨ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ

ਰੂਦਰਪੁਰ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਮਵਾਰ ਨੂੰ ਰੂਦਰਪੁਰ ’ਚ ਕਰਵਾਏ ਇਕ ਨੌਜੁਆਨ ਸਿੱਖ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਿੱਖਾਂ ਦੀ ਭਰਵੀਂ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਤਰਾਈ ਨੂੰ ਆਬਾਦ ਕਰਨ ’ਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਉਨ੍ਹਾਂ ਕਿਹਾ, ‘‘ਪਹਿਲੇ ਗੁਰੂ ‘ਗੁਰੂ ਨਾਨਕ ਦੇਵ’ ਤੋਂ ਲੈ ਕੇ ਦਸਮੇਸ਼ ਗੁਰੂਆਂ ਦੇ ਆਸ਼ਰੀਵਾਦ ਨਾਲ ਇਹ ਧਰਤੀ ਲਗਾਤਾਰ ਖੇਤੀ, ਉਦਯੋਗ ਅਤੇ ਵਿਕਾਸ ਦੇ ਨਜ਼ਰੀਏ ਤੋਂ ਨਿੱਕਾ ਭਾਰਤ ਦਾ ਸੰਦੇਸ਼ ਪੂਰੇ ਵਿਸ਼ਵ ’ਚ ਦੇ ਰਹੀ ਹੈ।’’ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤਕ ਸਾਰੇ ਗੁਰੂਆਂ ਨੇ ਦੇਸ਼ ਨੂੰ ਪਹਿਲਾਂ ਰਖਿਆ ਅਤੇ ਪੂਰੇ ਦੇਸ਼ ਅਤੇ ਧਰਮ ਨੂੰ ਇਕ ਸੂਰਤ ’ਚ ਪਿਰੋਣ ਦਾ ਕੰਮ ਕੀਤਾ, ਇਸ ਲਈ ਉਨ੍ਹਾਂ ਨੇ ਕੁਰਬਾਨੀਆਂ ਵੀ ਕੀਤੀਆਂ। 

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਵੰਡ 1947 ’ਚ ਹੋਈ ਸੀ ਅਤੇ ਵੰਡ ਦੇ ਭਿਆਨਕ ਸ਼ਹੀਦਾਂ ਨੂੰ ਯਾਦ ਕਰਨ ਲਈ ਪੂਰੇ ਦੇਸ਼ ਵਿੱਚ ਵੰਡ ਦੀ ਅੱਗ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਰੁਦਰਪੁਰ ’ਚ ਵੰਡ ਦੀ ਅੱਗ ਯਾਦਗਾਰ ਸਥਾਨ ਦਾ ਨਿਰਮਾਣ ਛੇਤੀ ਹੀ ਕੀਤਾ ਜਾਵੇਗਾ। 

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਨੰਦ ਕਾਰਜ ਐਕਟ ਸਬੰਧੀ ਮੰਤਰੀ ਮੰਡਲ ਵਲੋਂ ਲਏ ਗਏ ਫੈਸਲੇ ਨੂੰ ਜਲਦੀ ਲਾਗੂ ਕੀਤਾ ਜਾਵੇ ਅਤੇ ਕਿਸਾਨਾਂ ਦੇ ਪੰਜ ਲੱਖ ਤਕ ਦੇ ਕਰਜ਼ਿਆਂ ’ਤੇ ਸਟੈਂਪ ਡਿਊਟੀ ’ਚ ਛੋਟ ਪਹਿਲਾਂ ਦੀ ਤਰ੍ਹਾਂ ਜਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਚੌਥੀ ਸ਼੍ਰੇਣੀ ਦੀ ਰੈਗੂਲਰਕਰਨ ਨੀਤੀ ਨੂੰ ਵੀ ਅੱਗੇ ਵਧਾਇਆ ਜਾਵੇਗਾ। ਮੁੱਖ ਮੰਤਰੀ ਨੇ ਅੰਮ੍ਰਿਤਸਰ ਲਈ ਰੇਲ ਗੱਡੀ ਚਲਾਉਣ ਲਈ ਰੇਲ ਮੰਤਰੀ ਨੂੰ ਮੁੜ ਅਪੀਲ ਕਰਨ ਦਾ ਭਰੋਸਾ ਵੀ ਦਿਤਾ। 

ਇਸ ਮੌਕੇ 100 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਜਗਦੀਸ਼ ਸਿੰਘ ਗੋਲਡੀ, ਦਿਲਜੀਤ ਸਿੰਘ, ਹਰਵਿੰਦਰ ਸਿੰਘ ਚੁੱਘ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਦਾ ਸਹਿਯੋਗ, ਪਿਆਰ ਅਤੇ ਇਕਜੁੱਟਤਾ ਹੈ ਜੋ ਸਾਨੂੰ ਔਖੇ ਹਾਲਾਤਾਂ ਵਿੱਚ ਵੀ ਸੂਬੇ ਦੇ ਨਿਰੰਤਰ ਵਿਕਾਸ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਸਾਹਿਬ ਨਾਨਕ ਸਾਹਿਬ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਲਾਂਘੇ ਦਾ ਪ੍ਰਬੰਧ ਕੀਤਾ ਹੈ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਤੋਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਲਿਆਉਣ ਦਾ ਕੰਮ ਵੀ ਪ੍ਰਧਾਨ ਮੰਤਰੀ ਨੇ ਕੀਤਾ ਸੀ।

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement