
ਹੈਦਰਾਬਾਦ ਵਿਚ ਲੋਕ ਹੱਥਾਂ 'ਚ ਤਿੰਰਗਾ ਫੜ ਕੇ ਸੜਕਾ 'ਤੇ ਇੱਕਠੇ ਹੋ ਕੇ ਵਿਰੋਧ ਪ੍ਰਦਰਸ਼ਨ ਲਈ ਜਮ੍ਹਾ ਹੋ ਗਏ ਜਿਸ ਕਾਰਨ ਤਿਰੰਗੇ ਦੀ ਮੰਗ ਵੱਧ ਗਈ ਅਤੇ ਉਸ ਦੀ ਕੀਮਤ...
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਨੂੰ ਲੈ ਕੇ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਸੀਏਏ ਦੇ ਵਿਰੋਧ ਵਿਚ ਔਰਤਾਂ ਡੱਟ ਕੇ ਖੜੀਆਂ ਹਨ ਉੱਥੇ ਹੀ ਦੂਜੇ ਪਾਸੇ ਯੂਪੀ ਦੇ ਅਲੀਗੜ੍ਹ ਅਤੇ ਲਖਨਉ ਵਿਚ ਮਹਿਲਾਵਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
File Photo
ਦਰਅਸਲ ਅਲੀਗੜ੍ਹ ਵਿਚ ਔਰਤਾ ਸੀਏਏ ਅਤੇ ਐਨਆਰਸੀ ਦੇ ਵਿਰੁੱਧ ਸੜਕਾ 'ਤੇ ਉੱਤਰੀਆਂ ਹੋਈਆਂ ਹਨ ਜਿਸ ਕਰਕੇ ਸ਼ਨਿੱਚਰਵਾਰ ਨੂੰ ਅਲੀਗੜ੍ਹ ਵਿਚ 60 ਤੋਂ 70 ਅਣਪਛਾਤੀ ਔਰਤਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਅਲੀਗੜ੍ਹ ਦੇ ਸਿਵਿਲ ਲਾਈਨ ਦੇ ਸਰਕਲ ਅਧਿਕਾਰੀ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਕੁੱਝ ਔਰਤਾਂ ਧਾਰਾ 144 ਲਾਗੂ ਹੋਣ ਤੋਂ ਬਾਅਦ ਵੀ ਵਿਰੋਧ ਪ੍ਰਦਰਸ਼ਨ ਕਰ ਰਹੀਆ ਸਨ ਜਿਸ ਤੋਂ ਬਾਅਦ ਇਨ੍ਹਾਂ ਔਰਤਾ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
File Photo
ਦੂਜੇ ਪਾਸੇ ਲਖਨਉ ਦੇ ਘੰਟਾਘਰ ਵਿਚ ਅੱਜ ਵੀ ਸੀਏਏ ਦੇ ਵਿਰੁੱਧ ਮੁਸਲਿਮ ਔਰਤਾਂ ਦਾ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨ ਦੌਰਾਨ ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਕਰਕੇ ਉੱਥੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਹੈ। ਦਰਅਸਲ ਅੱਜ ਐਤਵਾਰ ਸਵੇਰੇ ਪੁਲਿਸ ਨੇ ਪ੍ਰਦਰਸ਼ਨ ਕਰ ਰਹੀਆਂ ਔਰਤਾ ਦੇ ਕੋਲੋਂ ਖਾਣ-ਪੀਣ ਦਾ ਸਮਾਨ ਅਤੇ ਕੰਬਲ ਆਦਿ ਖੋਹ ਲਏ ਹਨ।
File Photo
ਸੀਏਏ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਕਈ ਸ਼ਹਿਰਾਂ ਵਿਚ ਇਕ ਪ੍ਰਤੀਕ ਬਣਦਾ ਜਾ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਕੱਲਕਤਾ,ਹੈਦਰਾਬਾਦ,ਮੁੰਬਈ,ਪ੍ਰਯਾਗਰਾਜ,ਪਟਨਾ ਅਤੇ ਇੰਦੌਰ ਵਿਚ ਔਰਤਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ।
File Photo
ਹੈਦਰਾਬਾਦ ਵਿਚ ਲੋਕ ਹੱਥਾਂ 'ਚ ਤਿੰਰਗਾ ਫੜ ਕੇ ਸੜਕਾ 'ਤੇ ਇੱਕਠੇ ਹੋ ਕੇ ਵਿਰੋਧ ਪ੍ਰਦਰਸ਼ਨ ਲਈ ਜਮ੍ਹਾ ਹੋ ਗਏ ਜਿਸ ਕਾਰਨ ਤਿਰੰਗੇ ਦੀ ਮੰਗ ਵੱਧ ਗਈ ਅਤੇ ਉਸ ਦੀ ਕੀਮਤ ਦੌਗੁਣੀ ਹੋ ਗਈ ਹੈ।ਉੱਥੇ ਹੀ ਬਿਹਾਰ ਦੀ ਰਾਜਧਾਨੀ ਪਟਨਾ ਦੇ ਸਬਜੀਬਾਗ ਅਤੇ ਫੁਲਵਾਰੀ ਸ਼ਰੀਫ ਵਿਚ ਲੋਕਾਂ ਦਾ ਪ੍ਰਦਰਸ਼ਨ ਜਾਰੀ ਹੈ।