
ਕਿਹਾ ਨਰਿੰਦਰ ਮੋਦੀ ਖੇਤੀ ਦਾ ਸਾਰਾ ਢਾਂਚਾ ਚਾਰ-ਪੰਜ ਲੋਕਾਂ ਦੇ ਹੱਥਾਂ ਵਿਚ ਦੇ ਰਹੇ ਹਨ ।
ਨਵੀਂ ਦਿੱਲੀ : ਮੰਗਲਵਾਰ ਨੂੰ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ,ਦਿੱਲੀ ਵਿਖੇ,ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 'ਖੇਤੀਬਾੜੀ ਦਾ ਖ਼ੂਨ ਤਿੰਨ ਕਾਲੇ ਕਾਨੂੰਨ' ਕਿਤਾਬਚਾ ਜਾਰੀ ਕੀਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਦੇ ਟਵੀਟ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ,‘ਕਿਸਾਨ ਹਕੀਕਤ ਜਾਣਦਾ ਹੈ। ਸਾਰੇ ਕਿਸਾਨ ਜਾਣਦੇ ਹਨ ਕਿ ਰਾਹੁਲ ਗਾਂਧੀ ਕੀ ਕਰਦਾ ਹੈ । ਨੱਡਾ ਭੱਟਾ ਪਰਸੌਲ ਵਿੱਚ ਨਹੀਂ ਸੀ । ਮੇਰਾ ਕਿਰਦਾਰ ਸਪੱਸ਼ਟ ਹੈ, ਮੈਂ ਨਰਿੰਦਰ ਮੋਦੀ ਤੋਂ ਨਹੀਂ ਡਰਦਾ ਅਤੇ ਨਾ ਹੀ ਮੈਂ ਇਨ੍ਹਾਂ ਲੋਕਾਂ ਤੋਂ ਡਰਦਾ ਹਾਂ,ਉਹ ਸਾਨੂੰ ਛੂਹ ਨਹੀਂ ਸਕਦੇ,ਹਾਂ ਉਹ ਸਾਨੂੰ ਗੋਲੀ ਮਾਰ ਸਕਦੇ ਹਨ । ਮੈਂ ਦੇਸ਼ ਦੀ ਰੱਖਿਆ ਕਰਾਂਗਾ ਅਤੇ ਕਰਦਾ ਰਹਾਂਗਾ ।
ਕਾਂਗਰਸ ਨੇਤਾ ਰਾਹੁਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ‘ਹਰ ਉਦਯੋਗ ਵਿੱਚ ਚਾਰ-ਪੰਜ ਲੋਕਾਂ ਦੀ ਏਕਾਧਿਕਾਰ ਵੱਧ ਰਹੀ ਹੈ,ਜਿਸਦਾ ਅਰਥ ਹੈ ਕਿ ਇਸ ਦੇਸ਼ ਦੇ ਚਾਰ-ਪੰਜ ਨਵੇਂ ਮਾਲਕ ਹਨ । ਅੱਜ ਤੱਕ,ਖੇਤੀਬਾੜੀ ਵਿੱਚ ਏਕਾਅਧਿਕਾਰ ਨਹੀਂ ਹੈ। ਨਰਿੰਦਰ ਮੋਦੀ ਖੇਤੀ ਦਾ ਸਾਰਾ ਢਾਂਚਾ ਚਾਰ-ਪੰਜ ਲੋਕਾਂ ਦੇ ਹੱਥਾਂ ਵਿਚ ਦੇ ਰਹੇ ਹਨ । ਕਾਂਗਰਸੀ ਆਗੂ ਨੇ ਅੱਗੇ ਕਿਹਾ,'ਸਰਕਾਰ ਕਿਸਾਨਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
photoਸਰਕਾਰ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਕਹਿ ਰਹੀ ਹੈ । ਇਸ ਬਾਰੇ 9 ਵਾਰ ਗੱਲ ਕੀਤੀ ਗਈ ਹੈ,ਸਰਕਾਰ ਇਸ ਮਾਮਲੇ ਵਿਚ ਅਦਾਲਤ ਨੂੰ ਘਸੀਟ ਰਹੀ ਹੈ । ਪਾਰਟੀ ਸੂਤਰਾਂ ਨੇ 15 ਜਨਵਰੀ ਨੂੰ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਤਿਆਰ ਕੀਤੀ ਪੁਸਤਿਕਾ ਵਿੱਚ ਖੇਤੀਬਾੜੀ ਕਾਨੂੰਨਾਂ ਤੋਂ ਹੋਣ ਵਾਲੇ ਨੁਕਸਾਨ ਅਤੇ ਕਿਸਾਨਾਂ ‘ਤੇ ਇਸ ਦੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ।
Farmers - PM Modiਦੱਸ ਦੇਈਏ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ,ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ । ਇਸ ਤੋਂ ਪਹਿਲਾਂ 24 ਦਸੰਬਰ ਨੂੰ ਪਾਰਟੀ ਨੇ ਇਸ ਮੁੱਦੇ ‘ਤੇ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਸੀ। ਕਾਂਗਰਸ ਸ਼ਾਸਤ ਸੂਬਿਆਂ ਨੇ ਵੀ ਆਪੋ-ਆਪਣੀਆਂ ਵਿਧਾਨ ਸਭਾਵਾਂ ਵਿਚਲੇ ਕਾਨੂੰਨਾਂ ਵਿਰੁੱਧ ਮਤਾ ਪਾਸ ਕਰਕੇ ਇਹ ਮਤੇ ਆਪਣੇ ਰਾਜਪਾਲਾਂ ਨੂੰ ਭੇਜ ਦਿੱਤੇ ਹਨ ।