
ਕਿਹਾ, ‘ਮੈਨੂੰ ਇਨਸਾਫ਼ ਚਾਹੀਦਾ, ਮੈਨੂੰ ਵੀ ਮਾਰ ਦੋ’
ਨਵੀਂ ਦਿੱਲੀ : ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਚਾਰ ਦੋਸ਼ੀਆਂ ਵਿਚੋਂ ਇਕ, ਅਕਸ਼ੈ ਸਿੰਘ ਦੀ ਪਤਨੀ ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ਦੇ ਬਾਹਰ ਬੇਹੋਸ਼ ਹੋ ਗਈ। ਉਸ ਨੇ ਬੇਹੋਸ਼ ਹੋਣ ਤੋਂ ਪਹਿਲਾਂ ਕਿਹਾ ਕਿ ਉਸ ਨੂੰ ਅਤੇ ਉਸ ਦੇ ਨਾਬਾਲਿਗ ਪੁੱਤਰ ਨੂੰ ਵੀ ਫਾਂਸੀ ਦਿੱਤੀ ਜਾਵੇ।
Photo
ਅਦਾਲਤ ਦੇ ਬਾਹਕ ਚੀਖਦੇ ਹੋਏ ਅਕਸ਼ੈ ਦੀ ਪਤਨੀ ਨੇ ਕਿਹਾ, ‘ਮੈਨੂੰ ਵੀ ਇਨਸਾਫ਼ ਚਾਹੀਦਾ ਹੈ। ਮੈਨੂੰ ਵੀ ਮਾਰ ਦੋ। ਮੈਂ ਜਿਊਣਾ ਨਹੀਂ ਚਾਹੁੰਦੀ। ਮੇਰਾ ਪਤੀ ਨਿਰਦੋਸ਼ ਹੈ। ਇਹ ਸਮਾਜ ਉਸ ਦੇ ਪਿੱਛੇ ਕਿਉਂ ਪਿਆ ਹੈ? ਪਟਿਆਲਾ ਹਾਊਸ ਕੋਰਟ ਦੇ ਬਾਹਰ ਅਕਸ਼ੈ ਦੀ ਪਤਨੀ ਨੇ ਕਿਹਾ, ‘ਅਸੀਂ ਇਸ ਉਮੀਦ ਵਿਚ ਜੀ ਰਹੇ ਸੀ ਕਿ ਸਾਨੂੰ ਇਨਸਾਫ਼ ਮਿਲੇਗਾ ਪਰ ਪਿਛਲੇ 7 ਸਾਲਾਂ ਤੋਂ ਅਸੀਂ ਰੋਜ਼ ਮਰ ਰਹੇ ਹਾਂ’।
Photo
ਉਹਨਾਂ ਨੇ ਖੁਦ ਨੂੰ ਸੈਂਡਲ ਨਾਲ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਵਕੀਲਾਂ ਨੇ ਉਸ ਨੂੰ ਸਮਝਾਇਆ। ਦੱਸ ਦਈਏ ਕਿ ਨਿਰਭਯਾ ਮਾਮਲੇ ਵਿਚ ਦੋਸ਼ੀ ਅਕਸ਼ੈ ਸਿੰਘ ਦੀ ਪਤਨੀ ਨੇ ਇਸ ਤੋਂ ਪਹਿਲਾਂ ਬਿਹਾਰ ਦੇ ਔਰੰਗਾਬਾਦ ਦੀ ਇਕ ਅਦਾਲਤ ਵਿਚ ਪਤੀ ਤੋਂ ਤਲਾਕ ਲੈਣ ਦੀ ਅਰਜ਼ੀ ਦਰਜ ਕੀਤੀ ਹੈ। ਇਸ ਵਿਚ ਉਹਨਾਂ ਨੇ ਕਿਹਾ ਹੈ ਕਿ ਅਕਸ਼ੈ ਨੂੰ ਫਾਂਸੀ ਹੋਣ ਤੋਂ ਬਾਅਦ ਉਸ ਵਿਧਵਾ ਦੇ ਰੂਪ ਵਿਚ ਨਹੀਂ ਜਿਉਣਾ ਚਾਹੁੰਦੀ, ਇਸ ਲਈ ਉਸ ਨੂੰ ਤਲਾਦ ਦਿਵਾਇਆ ਜਾਵੇ।
Photo
ਉਧਰ ਅਦਾਲਤ ਤੋਂ ਬਾਹਰ ਨਿਰਭਯਾ ਦੇ ਵਕੀਲ ਨੇ ਕਿਹਾ ਕਿ ਦੋਸ਼ੀਆਂ ਨੂੰ ਕੋਈ ਰਾਹਤ ਨਹੀਂ ਮਿਲਣੀ ਚਾਹੀਦੀ ਹੈ। ਵਕੀਲ ਨੇ ਕਿਹਾ, ‘ਅਕਸ਼ੈ ਸਾਡੇ ਸਮਾਜ ਦਾ ਹਿੱਸਾ ਹੈ। ਕੁਦਰਤੀ ਮੌਤ ਨਾਲ ਹਰ ਕਿਸੇ ਨੂੰ ਦੁਖ ਹੁੰਦਾ ਹੈ ਪਰ ਅਕਸ਼ੈ ਦੇ ਨਾਲ ਕੋਈ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ’।
Photo
ਜ਼ਿਕਰਯੋਗ ਹੈ ਕਿ ਪੰਜ ਮਾਰਚ ਨੂੰ ਹੇਠਲੀ ਅਦਾਲਤ ਨੇ ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਫਾਂਸੀ ਦੇਣ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਸੀ। ਚਾਰੇ ਦੋਸ਼ੀਆਂ ਨੂੰ 20 ਮਾਰਚ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ।