NIA News: ਜਲਾਲਾਬਾਦ ਬਲਾਸਟ ਮਾਮਲੇ 'ਚ NIA ਦੀ ਕਾਰਵਾਈ; ਮੁਲਜ਼ਮ ਸੂਰਤ ਸਿੰਘ ਦੀ ਜਾਇਦਾਦ ਜ਼ਬਤ
Published : Apr 19, 2024, 4:17 pm IST
Updated : Apr 19, 2024, 4:28 pm IST
SHARE ARTICLE
NIA Freezes Immovable Property Of Accused in 2021 Punjab Motorcycle Blast Case
NIA Freezes Immovable Property Of Accused in 2021 Punjab Motorcycle Blast Case

ਪਾਕਿਸਤਾਨ ਵਿਚ ਮੌਜੂਦ ਗਰਮਖਿਆਲੀਆਂ ਨਾਲ ਸਬੰਧ ਰੱਖਣ ਦੇ ਇਲਜ਼ਾਮ

NIA News: ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੰਜਾਬ ਵਿਚ 2021 ਵਿਚ ਹੋਏ ਧਮਾਕੇ ਵਿਚ ਸ਼ਾਮਲ ਹੋਣ ਅਤੇ ਪਾਕਿਸਤਾਨ ਵਿਚ ਮੌਜੂਦ ਗਰਮਖਿਆਲੀਆਂ ਨਾਲ ਸਬੰਧ ਰੱਖਣ ਦੇ ਇਲਜ਼ਾਮ ਤਹਿਤ ਇਕ ਵਿਅਕਤੀ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਦਿਤੀ ਗਈ।

ਮਾਮਲਾ ਜਲਾਲਾਬਾਦ 'ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਨੇੜੇ ਬਜਾਜ ਪਲਟੀਨਾ ਮੋਟਰਸਾਈਕਲ 'ਚ ਹੋਏ ਧਮਾਕੇ ਨਾਲ ਸਬੰਧਤ ਹੈ, ਜਿਸ 'ਚ ਹਮਲਾਵਰ ਮਾਰਿਆ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਐਨਆਈਏ ਨੇ ਪੰਜਾਬ ਦੇ ਸਦਰ ਫਾਜ਼ਿਲਕਾ ਥਾਣੇ ਅਧੀਨ ਪੈਂਦੇ ਪਿੰਡ ਮਹਾਤਮ ਨਗਰ ਦੇ ਵਸਨੀਕ ਸੂਰਤ ਸਿੰਘ ਉਰਫ਼ 'ਸੁਰਤੀ' ਦੀ ਜਾਇਦਾਦ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੀਆਂ ਧਾਰਾਵਾਂ ਤਹਿਤ ਜ਼ਬਤ ਕਰ ਲਿਆ ਹੈ।

ਬਿਆਨ ਮੁਤਾਬਕ ਸੂਰਤ ਸਿੰਘ ਦੇ ਪਾਕਿਸਤਾਨ ਅਧਾਰਤ ਅਤਿਵਾਦੀ ਹਬੀਬ ਖਾਨ ਉਰਫ 'ਡਾਕਟਰ' ਅਤੇ ਗਰਮਖਿਆਲੀ ਲਖਵੀਰ ਸਿੰਘ ਉਰਫ 'ਰੋਡੇ' ਨਾਲ ਸਬੰਧ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਹਬੀਬ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਤਸਕਰ ਹੈ। ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਖਾਨ, ਨਾਮਜ਼ਦ ਗਰਮਖਿਆਲੀ ਲਖਵੀਰ ਸਿੰਘ ਅਤੇ ਸੂਰਤ ਸਿੰਘ ਉਨ੍ਹਾਂ 9 ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਖਿਲਾਫ ਐਨਆਈਏ ਨੇ ਹੁਣ ਤਕ ਇਸ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ।

ਬਿਆਨ ਵਿਚ ਕਿਹਾ ਗਿਆ ਹੈ, “(ਸੂਰਤ ਸਿੰਘ ਦੀ) ਉਕਤ ਜਾਇਦਾਦ ਵਿਚ ਖੇਵਟ ਨੰਬਰ 84/78, 93/87 ਅਤੇ 95/89 ਸ਼ਾਮਲ ਹਨ, ਜਿਸ ਦਾ ਕੁੱਲ ਰਕਬਾ 13 ਕਨਾਲ, 17 ਮਰਲੇ ਹੈ”। ਧਮਾਕੇ ਤੋਂ ਇਕ ਦਿਨ ਬਾਅਦ 16 ਸਤੰਬਰ, 2021 ਨੂੰ ਪੰਜਾਬ ਦੇ ਫਾਜ਼ਿਲਕਾ ਦੇ ਸਿਟੀ ਜਲਾਲਾਬਾਦ ਥਾਣੇ ਵਿਚ ਵਿਸਫੋਟਕ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਨਆਈਏ ਨੇ 1 ਅਕਤੂਬਰ 2021 ਨੂੰ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ।

 (For more Punjabi news apart from NIA Freezes Immovable Property Of Accused in 2021 Motorcycle Blast Case, stay tuned to Rozana Spokesman)

Tags: nia

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement