
ਪ੍ਰਵਾਸੀ ਮਜ਼ਦੂਰਾਂ ਲਈ ਹਾਲੇ ਵੀ ਜਾਰੀ ਰਹੇਗੀ ਮੁਸ਼ਕਿਲ
ਨਵੀਂ ਦਿੱਲੀ: ਲੌਕਡਾਊਨ ਦੌਰਾਨ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਲਗਾਤਾਰ ਕਾਫੀ ਉਚਾਈ 'ਤੇ ਬਣੀ ਹੋਈ ਹੈ। ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਾਨਮੀ (CMIE) ਅਨੁਸਾਰ 17 ਮਈ ਨੂੰ ਖਤਮ ਹਫ਼ਤੇ ਵਿਚ ਬੇਰੁਜ਼ਗਾਰੀ ਦੀ ਦਰ 24 ਫੀਸਦੀ ਰਹੀ ਹੈ। CMIE ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਰਥ ਵਿਵਸਥਾ ਨੂੰ ਸੁਧਰਣ ਵਿਚ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਕਾਮਿਆਂ ਲਈ ਆਉਣ ਵਾਲੇ ਦਿਨ ਹਾਲੇ ਵੀ ਮੁਸ਼ਕਲਾਂ ਭਰੇ ਹੀ ਰਹਿਣਗੇ।
Photo
ਸੀਐਮਆਈਈ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 17 ਮਈ ਨੂੰ ਖਤਮ ਹਫਤੇ ਵਿਚ ਬੇਰੁਜ਼ਗਾਰੀ ਦੀ ਦਰ 24 ਫੀਸਦੀ ਰਹੀ ਹੈ। ਜੋ ਲਗਭਗ ਅਪ੍ਰੈਲ ਦੇ ਵਾਂਗ ਹੀ ਹੈ। ਇਸ ਦਾ ਮਤਲਬ ਇਹ ਹੈ ਕਿ 20 ਅਪ੍ਰੈਲ ਤੋਂ ਲੌਕਡਾਊਨ ਵਿਚ ਥੌੜੀ ਢਿੱਲ ਦਿੱਤੇ ਜਾਣ ਦਾ ਵੀ ਬੇਰੁਜ਼ਗਾਰੀ ਦਰ 'ਤੇ ਖ਼ਾਸ ਅਸਰ ਨਹੀਂ ਹੋਇਆ ਹੈ।
Photo
ਹਾਲਾਂਕਿ ਇਸ ਢਿੱਲ ਦਾ ਲੇਬਰ ਦੀ ਭਾਗੀਦਾਰੀ ਦਰ 'ਤੇ ਕੁਝ ਪ੍ਰਭਾਵ ਪਿਆ ਹੈ। ਇਸ ਵਿਚ ਵਾਧਾ ਹੋਇਆ ਹੈ ਜੋ ਕਿ 26 ਅਪ੍ਰੈਲ ਦੇ ਹਫ਼ਤੇ ਵਿਚ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 35.4 ਫੀਸਦੀ ਤੱਕ ਪਹੁੰਚ ਗਈ ਸੀ। 17 ਮਈ ਦੇ ਹਫ਼ਤੇ ਵਿਚ ਇਹ ਵਧ ਕੇ 38.8 ਫੀਸਦੀ ਤੱਕ ਪਹੁੰਚ ਗਈ।
Photo
ਅਜਿਹੀ ਉਮੀਦ ਹੈ ਕਿ ਟ੍ਰਾਂਸਪੋਰਟ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ ਕੁਝ ਆਰਥਕ ਗਤੀਵਿਧੀਆਂ ਵਧਣਗੀਆਂ। ਉਚੀ ਬੇਰੁਜ਼ਗਾਰੀ ਦਰ ਦਾ ਮਤਲਬ ਇਹ ਹੈ ਕਿ ਵੱਡੀ ਗਿਣਤੀ ਵਿਚ ਕਾਮਿਆਂ ਦੀ ਤਲਾਸ਼ ਵਿਚ ਹੈ ਪਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਕੋਰੋਨਾ ਸੰਕਟ ਅਤੇ ਲੌਕਡਾਊਨ ਕਾਰਨ ਭਾਰਤ ਵਿਚ ਲੋਕਾਂ ਦੇ ਰੁਜ਼ਗਾਰ ਵਿਚ ਜ਼ਬਰਦਸਤ ਕਮੀ ਆ ਗਈ ਹੈ।
Photo
ਇਸ ਤੋਂ ਪਹਿਲਾਂ, ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਅਨੁਸਾਰ 3 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਬੇਰੁਜ਼ਗਾਰੀ ਦੀ ਦਰ 27.11 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ। ਭਾਵ ਹਰ ਚਾਰ ਵਿਚੋਂ ਇਕ ਵਿਅਕਤੀ ਬੇਰੁਜ਼ਗਾਰ ਹੋ ਗਿਆ, ਇਹ ਦੇਸ਼ ਵਿਚ ਬੇਰੁਜ਼ਗਾਰੀ ਦੀ ਸਭ ਤੋਂ ਉੱਚੀ ਦਰ ਹੈ।