ਗ਼ਲਤ ਪੇਪਰ ਵੰਡਣ ਤੋਂ ਬਾਅਦ ਯੂਪੀ 'ਚ ਪੀਸੀਐਸ ਪ੍ਰੀਖਿਆ ਮੁਲਤਵੀ, ਭੜਕੇ ਵਿਦਿਆਰਥੀ
Published : Jun 19, 2018, 5:00 pm IST
Updated : Jun 19, 2018, 5:00 pm IST
SHARE ARTICLE
UP PCS mains-2017 wrong question paper distributed at examination center
UP PCS mains-2017 wrong question paper distributed at examination center

ਇਲਾਹਾਬਾਦ : ਯੂਪੀ ਪੀਸੀਐਸ ਦੀਆਂ ਮੰਗਲਵਾਰ ਨੂੰ ਦੋਵੇਂ ਪਾਲ਼ੀਆਂ ਦੀ ਪ੍ਰੀਖਿਆ ਮੁਲਤਵੀ ਹੋ ਗਈ ਹੈ। ਪੀਸੀਐਸ-2017 ਦੀ ਮੇਨ ਪ੍ਰੀਖਿਆ...

ਇਲਾਹਾਬਾਦ : ਯੂਪੀ ਪੀਸੀਐਸ ਦੀਆਂ ਮੰਗਲਵਾਰ ਨੂੰ ਦੋਵੇਂ ਪਾਲ਼ੀਆਂ ਦੀ ਪ੍ਰੀਖਿਆ ਮੁਲਤਵੀ ਹੋ ਗਈ ਹੈ। ਪੀਸੀਐਸ-2017 ਦੀ ਮੇਨ ਪ੍ਰੀਖਿਆ ਵਿਚ ਮੰਗਲਵਾਰ ਨੂੰ ਇਲਾਹਾਬਾਦ ਜੀਆਈਸੀ ਕੇਂਦਰ 'ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਵਿਦਿਆਰਥੀਆਂ ਨੂੰ ਗ਼ਲਤ ਪੇਪਰ ਵੰਡ ਦਿਤੇ ਗਏ। ਪ੍ਰੀਖਿਆ ਦੇ ਦੂਜੇ ਦਿਨ ਪਹਿਲੀ ਪਾਰੀ ਵਿਚ ਹਿੰਦੀ ਦੀ ਪ੍ਰੀਖਿਆ ਸੀ ਅਤੇ ਨਿਬੰਧ ਦਾ ਪੇਪਰ ਵੰਡ ਦਿਤਾ ਗਿਆ। ਇਹ ਗ਼ਲਤੀ ਕਿਵੇਂ ਹੋਈ ਅਤੇ ਹੁਣ ਨਿਬੰਧ ਦਾ ਪੇਪਰ ਆਊਟ ਹੋਣ ਤੋਂ ਬਾਅਦ ਕੀ ਹੋਵੇਗਾ, ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

upUP PCS

ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਇਤਰਾਜ਼ ਜਤਾਇਆ ਤਾਂ ਉਨ੍ਹਾਂ 'ਤੇ ਨਿਬੰਧ ਦਾ ਪੇਪਰ ਹੀ ਹੱਲ ਕਰਨ ਦਾ ਦਬਾਅ ਬਣਾਇਆ ਗਿਆ। ਜਿਸ 'ਤੇ ਪੂਰੇ ਪ੍ਰੀਖਿਆ ਕੇਂਦਰ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਦਾ ਬਾਈਕਾਟ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ, ਜਿਸ ਨਾਲ ਪ੍ਰੀਖਿਆ ਕੇਂਦਰ ਵਿਚ ਅਫ਼ਰਾ ਤਫ਼ਰੀ ਮਚ ਗਈ। ਭੜਕੇ ਵਿਦਿਆਰਥੀਆਂ ਕਾਰਨ ਪ੍ਰਬੰਧਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਵਿਦਿਆਰਥੀਆਂ ਨੇ ਲੋਕ ਸੇਵਾ ਕਮਿਸ਼ਨ ਦੇ ਪ੍ਰਧਾਨ ਦੇ ਘਰ ਵੱਲ ਮਾਰਚ ਵੀ ਕੀਤਾ।

examsWrong Examination

ਹੰਗਾਮੇ ਨੂੰ ਦੇਖਦੇ ਹੋਏ ਪ੍ਰਧਾਨ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰ ਦਿਤੀ ਗਈ ਹੈ। ਉਧਰ ਇਸ ਸਬੰਧ ਵਿਚ ਅਜੇ ਕਮਿਸ਼ਨ ਵਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਉਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਇਲਾਹਾਬਾਦ ਨੇ ਕਿਹਾ ਕਿ ਪਹਿਲੀ ਪਾਰੀ ਵਿਚ ਗ਼ਲਤੀ ਨਾਲ ਆਮ ਹਿੰਦੀ ਦੀ ਜਗ੍ਹਾ ਦੀ ਨਿਬੰਧ ਦਾ ਪ੍ਰਸ਼ਨ ਪੱਤਰ ਖੋਲ੍ਹੇ ਜਾਣ 'ਤੇ ਪ੍ਰੀਖਿਆਰਥੀਆਂ ਵਲੋਂ ਪ੍ਰੀਖਿਆ ਦਾ ਬਾਈਕਾਟ ਕੀਤੇ ਜਾਣ ਦੇ ਕਾਰਨ ਮੰਗਲਵਾਰ ਨੂੰ ਦੋਵੇਂ ਪਾਰੀਆਂ ਦੀ ਪ੍ਰੀਖਿਆ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ।

cheating in examsexamination in UP

ਇਨ੍ਹਾਂ ਦੋਵੇਂ ਪ੍ਰਸ਼ਨ ਪੱਤਰਾਂ ਦੀ ਮੁੜ ਤੋਂ ਪ੍ਰੀਖਿਆ ਦੀ ਤਰੀਕ ਜਲਦ ਹੀ ਐਲਾਨ ਕੀਤੀ ਜਾਵੇਗੀ। ਅਗਾਮੀ ਤਰੀਕਾਂ ਦੀਆਂ ਬਾਕੀ ਪ੍ਰੀਖਿਆਵਾਂ ਪਹਿਲਾਂ ਤੋਂ ਤੈਅ ਸਮੇਂ ਮੁਤਾਬਕ ਹੀ ਹੋਣਗੀਆਂ। ਯੂਪੀ ਲੋਕ ਸੇਵਾ ਕਮਿਸ਼ਨ ਦੀਆਂ ਪ੍ਰੀਖਿਆਵਾਂ ਦੀ ਸੂਚੀ 'ਤੇ ਪਹਿਲਾਂ ਤੋਂ ਹੀ ਉਂਗਲੀ ਉਠਦੀ ਰਹੀ ਹੈ। 2013 ਤੋਂ 2015 ਦੀਆਂ ਭਰਤੀਆਂ ਦੀ ਸੀਬੀਆਈ ਜਾਂਚ ਚੱਲ ਰਹੀ ਹੈ। ਇਸ ਦੇ ਬਾਵਜੂਦ ਲਗਦਾ ਹੈ ਕਿ ਕਮਿਸ਼ਨ ਸੁਧਰਨ ਦਾ ਨਾਮ ਨਹੀਂ ਲੈ ਰਿਹਾ ਹੈ। ਹਿੰਦੀ ਦੀ ਥਾਂ ਨਿਬੰਧ ਦਾ ਪੇਪਰ ਵੰਡਣ ਤੋਂ ਬਾਅਦ ਵਿਦਿਆਰਥੀ ਪ੍ਰੀਖਿਆ ਰੂਮ ਤੋਂ ਬਾਹਰ ਨਿਕਲ ਆਏ ਅਤੇ ਹੰਗਾਮਾ ਕਰਨ ਲੱਗੇ।

harassmentHarassment

ਲੋਕ ਪ੍ਰੀਖਿਆ ਬੰਦ ਕਰਵਾਉਣ ਲਈ ਕੇਪੀ ਕਾਲਜ ਪਹੁੰਚ ਗਏ। ਵਿਦਿਆਰਥੀਆਂ ਨੇ ਪ੍ਰਬੰਧਾਂ 'ਤੇ ਕਈ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਇੰਨੀ ਮਹੱਤਵਪੂਰਨ ਪ੍ਰੀਖਿਆ ਦਾ ਪੇਪਰ ਬਿਨਾ ਦੇਖੇ ਕਿਵੇਂ ਵੰਡਿਆ ਗਿਆ। ਕੀ ਪ੍ਰੀਖਿਅਕਾਂ ਨੂੰ ਪਤਾ ਨਹੀਂ ਸੀ ਕਿ ਅੱਜ ਕਿਹੜਾ ਪੇਪਰ ਹੈ। ਕੀ ਪ੍ਰੀਖਿਆ ਕੇਂਦਰ 'ਤੇ ਕਮਿਸ਼ਨ ਸਾਰੇ ਪੇਪਰ ਇਕੱਠੇ ਪਹੁੰਚਾ ਦਿੰਦਾ ਹੈ ਤਾਕਿ ਪ੍ਰੀਖਿਆ ਕੇਂਦਰ ਜਿਵੇਂ ਚਾਹੁਣ ਉਸ ਨੂੰ ਰੱਖਣ ਅਤੇ ਵੰਡਣ? ਪੀਸੀਐਸ ਦੀ ਮੁੱਖ ਪ੍ਰੀਖਿਆ ਸੀ, ਕੋਈ ਯੂਪੀ ਬੋਰਡ ਜਾਂ ਸਿਪਾਹੀ ਦੀ ਭਰਤੀ ਦੀ ਪ੍ਰੀਖਿਆ ਨਹੀਂ ਹੋ ਰਹੀ ਸੀ! ਕਮਿਸ਼ਨ ਦੇ ਅਧਿਕਾਰੀਆਂ ਦੇ ਕੋਲ ਇਨ੍ਹਾਂ ਸਵਾਲਾਂ ਦਾ ਉਤਰ ਨਹੀਂ ਹੈ।

cheating in exams Examination

ਜ਼ਿਕਰਯੋਗ ਹੈ ਕਿ ਪੀਸੀਐਸ 2017 ਦੀ ਮੁੱਖ ਪ੍ਰੀਖਿਆ ਸੋਮਵਾਰ ਤੋਂ ਇਲਾਹਾਬਾਦ ਦੇ 17 ਅਤੇ ਲਖਨਊ ਦੇ 11 ਕੇਂਦਰਾਂ 'ਤੇ ਸ਼ੁਰੂ ਹੋ ਗਈ ਹੈ। 18 ਜੂਨ ਤੋਂ ਸੱਤ ਜੁਲਾਈ ਤਕ ਚੱਲਣ ਵਾਲੀ ਇਸ ਪ੍ਰੀਖਿਆ ਲਈ 13664 ਵਿਦਿਆਰਥੀਆਂ ਨੇ ਅਰਜ਼ੀ ਦਿਤੀ ਸੀ। ਵਿਵਾਦਾਂ ਵਿਚ ਰਹੀ ਇਸ ਪ੍ਰੀਖਿਆ ਨੂੰ ਪਹਿਲੇ ਦਿਨ 1383 ਲੋਕਾਂ ਨੇ ਛੱਡ ਦਿਤਾ ਸੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement