
ਸੀਟਾਂ ਦੀ ਚੋਣ 5 ਜੁਲਾਈ ਹੋਵੇਗੀ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਗੁਜਰਾਤ ਵਿਚ ਰਾਜਸਥਾਨ ਦੀਆਂ ਦੋ ਸੀਟਾਂ ’ਤੇ ਵੱਖ-ਵੱਖ ਚੋਣਾਂ ਕਰਾਉਣ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪ੍ਰਦੇਸ਼ ਕਾਂਗਰਸ ਦੀ ਪਟੀਸ਼ਨ ’ਤੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੂੰ 24 ਜੂਨ ਤਕ ਜਵਾਬ ਦੇਣ ਨੂੰ ਕਿਹਾ ਹੈ। ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 25 ਜੂਨ ਤੈਅ ਕਰਦੇ ਹੋਏ ਕਿਹਾ ਕਿ ਇਸ ’ਤੇ ਸੁਣਵਾਈ ਦੀ ਜ਼ਰੂਰਤ ਹੈ।
Congress
ਬੈਂਚ ਨੇ ਕਿਹਾ ਕਿ ਇਹ ਅਜਿਹਾ ਮੁੱਦਾ ਨਹੀਂ ਹੈ ਜਿਸ ਨੂੰ ਚੋਣ ਪਟੀਸ਼ਨ ਦੁਆਰਾ ਉਠਾਇਆ ਨਹੀਂ ਜਾ ਸਕਦਾ, ਇਸ ਲਈ ਇਸ ’ਤੇ ਸੁਣਵਾਈ ਜ਼ਰੂਰੀ ਹੈ। ਗੁਜਰਾਤ ਕਾਂਗਰਸ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਵੇਕ ਤੰਖਾ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਕੁੱਝ ਫ਼ੈਸਲੇ ਹਨ ਜੋ ਉਹਨਾਂ ਦੇ ਪੱਖ ਵਿਚ ਹਨ। ਇਸ ਬੈਂਚ ਨੇ ਕਿਹਾ ਕਿ ਉਹ ਅਜੇ ਕੁੱਝ ਨਹੀਂ ਕਹਿ ਰਹੇ ਹਨ।
ਉਹਨਾਂ ਨੇ ਅਜੇ ਤੈਅ ਕਰਨਾ ਹੈ ਕਿ ਇਹ ਆਮ ਸੀਟ ਹੈ ਜਾਂ ਫਿਰ ਸੰਵਿਧਾਨਿਕ। ਦਸਣਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੀ ਸੀਨੀਅਰ ਆਗੂ ਸਮਰਿਤੀ ਇਰਾਨੀ ਨੇ ਲੜੀਵਾਰ ਗਾਂਧੀਨਗਰ ਅਤੇ ਅਮੇਠੀ ਤੋਂ ਲੋਕ ਸਭਾ ਪਹੁੰਚਣ ਤੋਂ ਬਾਅਦ ਗੁਜਰਾਤ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਖਾਲੀ ਹੋ ਗਈਆਂ ਹਨ।
ਚੋਣ ਕਮਿਸ਼ਨ ਵੱਲੋਂ 15 ਜੂਨ ਨੂੰ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਦੋਵਾਂ ਸੀਟਾਂ ਲਈ ਚੋਣ ਪੰਜ ਜੁਲਾਈ ਨੂੰ ਹੋਣੀਆਂ ਹਨ। ਕਾਂਗਰਸ ਨੇ ਬੈਂਚ ਵਿਚ ਕਿਹਾ ਹੈ ਕਿ ਇਕ ਹੀ ਦਿਨ ਦੋਵਾਂ ਸੀਟਾਂ ’ਤੇ ਵੱਖ ਵੱਖ ਚੋਣਾਂ ਕਰਵਾਉਣਾ ਅਸੰਵਿਧਾਨਿਕ ਅਤੇ ਸੰਵਿਧਾਨਿਕ ਦੀ ਭਾਵਨਾ ਵਿਰੁਧ ਹੈ।