ਵਾਰ ਵਾਰ ਲੱਗ ਰਹੇ ਸੀ ਬਿਜਲੀ ਦੇ ਕੱਟ, ਚੈੱਕ ਕਰਨ ਲਈ ਖ਼ੁਦ ਖੰਭੇ ਤੇ ਚੜ੍ਹ ਗਏ ਊਰਜਾ ਮੰਤਰੀ

By : GAGANDEEP

Published : Jun 19, 2021, 12:02 pm IST
Updated : Jun 19, 2021, 12:08 pm IST
SHARE ARTICLE
 Pradhuman Singh Tomar
 Pradhuman Singh Tomar

ਮੇਂ ਸਿਰ ਬਿਜਲੀ ਨਾ ਆਉਣ ਦੀਆਂ ਸ਼ਿਕਾਇਤਾਂ ਤੋਂ ਨਿਰਾਸ਼ ਊਰਜਾ ਮੰਤਰੀ ਖ਼ੁਦ ਜਾਂਚ ਕਰਨ ਲਈ ਪਹੁੰਚੇ

ਗਵਾਲੀਅਰ: ਮੱਧ ਪ੍ਰਦੇਸ਼ (Madhya Pradesh )ਵਿੱਚ ਲੋਕਾਂ ਨੂੰ ਸ਼ੁੱਕਰਵਾਰ ਨੂੰ ਊਰਜਾ ਮੰਤਰੀ ਪ੍ਰਦਿਯੂਮਨ ਤੋਮਰ ( Pradhuman Singh Tomar)  ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਗਵਾਲੀਅਰ ਵਿੱਚ ਬਿਜਲੀ ਕੱਟਾਂ ਅਤੇ ਸਮੇਂ ਸਿਰ ਬਿਜਲੀ ਨਾ ਆਉਣ ਦੀਆਂ ਸ਼ਿਕਾਇਤਾਂ ਤੋਂ ਨਿਰਾਸ਼ ਊਰਜਾ ਮੰਤਰੀ ਖੁਦ ਜਾਂਚ ਕਰਨ ਲਈ ਪਹੁੰਚੇ ਅਤੇ ਸਮੱਸਿਆ ਜਾਣਨ ਲਈ ਬਿਜਲੀ ਦੇ ਖੰਭੇ ’ਤੇ ਚੜ੍ਹ ਗਏ।

Pradhuman Singh TomarPradhuman Singh Tomar

ਪੌੜੀ ਦੀ ਮਦਦ ਨਾਲ ਖੰਭੇ ਤੇ ਚੜ੍ਹ ਕੇ ਊਰਜਾ ਮੰਤਰੀ ਤੋਮਰ ( Pradhuman Singh Tomar)  ਖ਼ੁਦ ਉਸ ਨੂੰ ਠੀਕ ਕਰਨ ਲੱਗ ਪਏ ਅਤੇ ਉਥੇ ਜਮ੍ਹਾਂ  ਹੋਏ ਕੂੜੇ ਨੂੰ ਹਟਾ ਕੇ ਸਫਾਈ ਕੀਤੀ। ਟਰਾਂਸਫਾਰਮਰ ਤੇ ਲੱਗੇ ਦਰੱਖਤਾਂ ਅਤੇ ਝਾੜੀਆਂ ਨੂੰ ਬਿਜਲੀ ਸਪਲਾਈ ਵਿੱਚ ਰੁਕਾਵਟ ਦੱਸਿਆ ਅਤੇ ਬਿਜਲੀ ਕੰਪਨੀ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਲਈ ਊਰਜਾ ਮੰਤਰੀ ਪ੍ਰਦਿਯੂਮਨ ਤੋਮਰ ( Pradhuman Singh Tomar) ਨੇ ਆਮ ਲੋਕਾਂ ਤੋਂ ਮੁਆਫੀ ਮੰਗੀ।

Pradhuman Singh TomarPradhuman Singh Tomar

 

ਇਹ ਵੀ ਪੜ੍ਹੋ:  CM ਪੰਜਾਬ ਨੇ ਮਹਾਨ ਅਥਲੀਟ Flying Sikh ਮਿਲਖਾ ਸਿੰਘ ਦੇ ਦੇਹਾਂਤ ਉਤੇ ਕੀਤਾ ਦੁੱਖ ਦਾ ਪ੍ਰਗਟਾਵਾ

ਬਿਜਲੀ ਨਾ ਮਿਲਣ ਦੀ ਸ਼ਿਕਾਇਤ ਤੋਂ ਨਾਰਾਜ਼ ਊਰਜਾ ਮੰਤਰੀ ਪ੍ਰਦਿਯੂਮਨ ਤੋਮਰ ( Pradhuman Singh Tomar) ਨੇ ਕਿਹਾ ਕਿ ਜਿਥੇ ਵੀ ਬਿਜਲੀ ਦੇ ਕੱਟ ਲੱਗਣਗੇ ਉਹ ਉਥੇ ਜਾ ਕੇ ਇਸ ਦਾ ਮੁਆਇਨਾ ਕਰਨਗੇ ਅਤੇ ਜੇ ਲੋੜ ਪਈ ਤਾਂ ਪ੍ਰਬੰਧਕੀ ਸਰਜਰੀ ਵੀ ਕੀਤੀ ਜਾਵੇਗੀ। ਉਨ੍ਹਾਂ ਪੀਐਸ ਅਤੇ ਐਮਡੀ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਨੂੰ ਬਿਜਲੀ ਦੀ ਸਹੀ ਸਪਲਾਈ ਕਰਨ। ਦੱਸ ਦਈਏ ਕਿ ਊਰਜਾ ਮੰਤਰੀ  ਤੋਮਰ ( Pradhuman Singh Tomar) ਗਵਾਲੀਅਰ ਦੇ ਵਸਨੀਕ ਹਨ।

Pradhuman Singh TomarPradhuman Singh Tomar

 

  ਇਹ ਵੀ ਪੜ੍ਹੋ:  ਅਲਵਿਦਾ ਮਿਲਖਾ ਸਿੰਘ: ਅਜਿਹਾ ਸਿੱਖ ਜੋ ਦੌੜਦਾ ਨਹੀਂ ਉੱਡਦਾ ਸੀ

ਊਰਜਾ ਮੰਤਰੀ ਤੋਮਰ ( Pradhuman Singh Tomar) ਨੇ ਬਿਜਲੀ ਕੰਪਨੀ ਦੇ ਤਿੰਨੋਂ ਐਮਡੀ ਨੂੰ ਸਖ਼ਤ ਨਿਰਦੇਸ਼ ਦਿੱਤੇ ਸਨ ਕਿ ਜੇਕਰ ਰਾਜ ਵਿੱਚ  ਕਿਤੇ ਵੀ ਬਿਜਲੀ ਦੀ ਸਮੱਸਿਆ ਆਉਂਦੀ ਹੈ ਤਾਂ  ਉਹ ਠੀਕ ਕਰਣਗੇ ਤੇ ਅਧਿਕਾਰੀਆਂ ਨੂੰ ਵੀ ਠੀਕ ਕਰਨ ਲਈ ਕਹਿਣਗੇ।  ਜੋ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement