
ਏਮਜ਼ (AIIMS) ਦੇ ਡਾਇਰੈਕਟਰ, ਡਾ. ਰਣਦੀਪ ਗੁਲੇਰੀਆ ਨੇ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਨਵੀਂ ਦਿੱਲੀ: ਕੋਰੋਨਾ (Coronavirus) ਦੀ ਦੂਜੀ ਲਹਿਰ ਤੋਂ ਬਾਅਦ ਜਿਥੇ ਸਿਹਤ ਮਾਹਰਾਂ ਵਲੋਂ ਕੋਰੋਨਾ ਦੀ ਤੀਜੀ ਲਹਿਰ ਦੇ ਖਦਸ਼ੇ ਜਤਾਏ ਜਾ ਰਹੇ ਹਨ, ਉਥੇ ਹੀ ਹੁਣ ਏਮਜ਼ (AIIMS) ਦੇ ਡਾਇਰੈਕਟਰ, ਡਾ. ਰਣਦੀਪ ਗੁਲੇਰੀਆ (Dr. Randeep Guleria) ਨੇ ਇਸ ’ਤੇ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੇ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਬਾਜ਼ਾਰਾਂ ਜਾਂ ਟੁਰਿਸਟ ਸਥਾਨਾਂ (Tourist Places) 'ਤੇ ਭੀੜ ਨੂੰ ਰੋਕਿਆ ਨਹੀਂ ਗਿਆ ਤਾਂ ਕੋਰੋਨਾ ਦੀ ਤੀਜੀ ਲਹਿਰ ਸਿਰਫ 6 ਤੋਂ 8 ਹਫਤਿਆਂ ਦੇ ਅੰਦਰ ਪੂਰੇ ਦੇਸ਼ ਉੱਤੇ ਹਮਲਾ ਕਰ ਸਕਦੀ ਹੈ।
ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਚੁੱਕਿਆ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਦਾ ਮੁੱਦਾ, ਕੀਤੀ ਸਰਕਾਰ ਦੀ ਆਲੋਚਨਾ
PHOTO
ਡਾ. ਗੁਲੇਰੀਆ ਨੇ ਕਿਹਾ ਕਿ ਹੁਣ ਤੱਕ ਦੀ ਖੋਜ ਵਿੱਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਵੱਡਿਆਂ ਨਾਲੋਂ ਬੱਚਿਆਂ ਨੂੰ ਵਧੇਰੇ ਪ੍ਰਭਾਵਤ ਕਰੇਗੀ। ਇਸ ਤੋਂ ਪਹਿਲਾਂ, ਭਾਰਤ ਦੇ ਮਹਾਂਮਾਰੀ ਵਿਗਿਆਨੀਆਂ ਨੇ ਪਹਿਲਾਂ ਸਤੰਬਰ-ਅਕਤੂਬਰ ਤੱਕ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਸੰਭਾਵਨਾ ਜਤਾਈ ਸੀ।
ਹੋਰ ਪੜ੍ਹੋ: ਜੰਮੂ-ਕਸ਼ਮੀਰ: PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਵੇਗੀ 24 ਜੂਨ ਨੂੰ ਸਰਬ ਪਾਰਟੀ ਬੈਠਕ
PHOTO
ਅਪ੍ਰੈਲ ਅਤੇ ਮਈ ਦੇ ਵਿਚਕਾਰ, ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸਿਖਰ ਤੇ ਪਹੁੰਚ ਗਈ ਸੀ। ਇਸ ਦੌਰਾਨ, ਪੂਰੇ ਦੇਸ਼ ਵਿੱਚ ਕੋਰੋਨਾ ਤੋਂ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਬਹੁਤੇ ਸੂਬਿਆਂ ਵਿੱਚ ਆਕਸੀਜਨ (Oxygen) ਦੀ ਘਾਟ ਵੀ ਵੇਖੀ ਗਈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸ ਘੱਟਣੇ ਸ਼ੁਰੂ ਹੋ ਗਏ ਹਨ।
ਹੋਰ ਪੜ੍ਹੋ: CBSE 12ਵੀਂ ਦੇ ਮੁਲਾਂਕਣ ਫਾਰਮੂਲੇ ਤੋਂ ਅਸੰਤੁਸ਼ਟ 1152 ਵਿਦਿਆਰਥੀਆਂ ਨੇ ਦਿੱਤੀ SC ‘ਚ ਚੁਣੌਤੀ
ਕੋਰੋਨਾ ਤੀਜੀ ਲਹਿਰ ਨੂੰ ਰੋਕਣ ਦੇ ਕੁਝ ਉਪਾਅ ਵੀ ਦੱਸੇ ਗਏ ਹਨ। ਇਸ ਤੋਂ ਬਚਾਅ ਲਈ ਭਾਰਤ ਦੀ ਵੱਧ ਤੋਂ ਵੱਧ ਅਬਾਦੀ ਦਾ ਟੀਕਾਕਰਣ ਕੀਤਾ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਇਸਦੇ ਨਾਲ ਹੀ, ਅਜਿਹੇ ਖੇਤਰਾਂ ਦੀ ਨਿਗਰਾਨੀ ਕਰਨ ਦੀ ਲੋੜ ਹੈ ਜਿਥੇ ਕੋਰੋਨਾ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਜਿਥੇ ਕੋਰੋਨਾ ਪਾਜ਼ੇਟਿਵ ਕੇਸ 5% ਤੋਂ ਵੱਧ ਹਨ, ਉਸ ਨੂੰ ਕੰਟੇਨਮੈਂਟ ਜ਼ੋਨ (Containment Zone) ਘੋਸ਼ਿਤ ਕਰ ਦਿੱਤਾ ਜਾਣਾ ਚਾਹੀਦਾ ਹੈ।