Multipurpose Cyclone Shelters: ਗੁਜਰਾਤ ਸਰਕਾਰ ਨੇ ਤੱਟਵਰਤੀ ਜ਼ਿਲ੍ਹਿਆਂ ਵਿਚ ਸਥਾਪਤ ਕੀਤੇ 76 ਬਹੁ-ਮੰਤਵੀ ਚੱਕਰਵਾਤ ਸ਼ੈਲਟਰ
Published : Jun 19, 2024, 3:31 pm IST
Updated : Jun 19, 2024, 3:32 pm IST
SHARE ARTICLE
Gujarat government establishes 76 multipurpose cyclone shelters in coastal districts
Gujarat government establishes 76 multipurpose cyclone shelters in coastal districts

ਸਥਾਨਕ ਲੋਕਾਂ ਨੇ ਪਹਿਲਕਦਮੀ ਦੀ ਕੀਤੀ ਸ਼ਲਾਘਾ

Multipurpose Cyclone Shelters: ਚੱਕਰਵਾਤ ਦੌਰਾਨ ਜਾਨਾਂ ਬਚਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਗੁਜਰਾਤ ਸਰਕਾਰ ਨੇ ਤੱਟਵਰਤੀ ਜ਼ਿਲ੍ਹਿਆਂ ਵਿਚ 76 ਸ਼ੈਲਟਰ (ਮਲਟੀਪਰਪਜ਼ ਸਾਈਕਲੋਨ ਸ਼ੈਲਟਰ) ਬਣਾਏ ਹਨ। ਤੱਟਵਰਤੀ ਜ਼ਿਲ੍ਹਿਆਂ ਦੇ ਵਸਨੀਕਾਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਤੋਂ ਇਲਾਵਾ ਮਜਬੂਤ ਢਾਂਚਾ ਮੀਟਿੰਗਾਂ ਅਤੇ ਜਸ਼ਨਾਂ ਵਰਗੇ ਹੋਰ ਤਰੀਕਿਆਂ ਨਾਲ ਵੀ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਗੁਜਰਾਤ ਵਿਚ ਲਗਭਗ 1600 ਕਿਲੋਮੀਟਰ ਦੀ ਭਾਰਤ ਦੀ ਸਭ ਤੋਂ ਲੰਮੀ ਤੱਟ ਰੇਖਾ ਹੈ ਅਤੇ ਰਾਜ ਨੇ 'ਵਾਯੂ' (2019), ਨਿਸਰਗ (2020), ਟਾਕਟੇ (2021) ਅਤੇ ਬਿਪਰਜੋਏ (2023) ਸਮੇਤ ਵਾਰ-ਵਾਰ ਚੱਕਰਵਾਤ ਦਾ ਸਾਹਮਣਾ ਕੀਤਾ ਹੈ।

ਭੂਪੇਂਦਰ ਪਟੇਲ ਸਰਕਾਰ ਨੇ ਚੱਕਰਵਾਤ ਦੇ ਹਮਲੇ ਤੋਂ ਪਹਿਲਾਂ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਲਈ 76 ਬਹੁ-ਮੰਤਵੀ ਚੱਕਰਵਾਤ ਆਸਰਾ ਬਣਾਉਣ ਦੀ ਪਹਿਲ ਕੀਤੀ ਹੈ। ਕੱਛ ਜ਼ਿਲ੍ਹੇ ਦੇ ਮਸਕਾ ਪਿੰਡ ਦੇ ਸਰਪੰਚ ਕੀਰਤੀ ਗੌੜ ਨੇ ਕਿਹਾ ਕਿ ਇਹ  ਬਹੁਮੰਤਵੀ ਚੱਕਰਵਾਤ ਸ਼ੈਲਟਰ ਇਕ ਚੰਗੀ ਪਹਿਲ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਦੀ ਸੂਝ-ਬੂਝ ਸਦਕਾ ਸ਼ੈਲਟਰ ਬਣਾਏ ਗਏ ਹਨ। ਇਨ੍ਹਾਂ ਚੱਕਰਵਾਤ ਸ਼ੈਲਟਰਾਂ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਵੇਗਾ।

ਕੱਛ ਜ਼ਿਲ੍ਹੇ ਦੇ ਗਾਂਧੀਧਾਮ ਦੇ ਵਸਨੀਕ ਅਬਦੁਲ ਸ਼ਕੂਰ ਨੇ ਕਿਹਾ ਕਿ ਸਰਕਾਰ ਦੁਆਰਾ ਬਣਾਇਆ ਗਿਆ ਸ਼ੈਲਟਰ ਹਾਊਸ ਬਹੁਤ ਵਧੀਆ ਹੈ। ਉਨ੍ਹਾਂ ਕਿਹਾ, "ਚੱਕਰਵਾਤ ਦੌਰਾਨ, ਸਾਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਮਦਦ ਕਰਦੀ ਹੈ ਪਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਪਿੰਡ ਦੇ ਨੇੜੇ ਸਰਕਾਰ ਵਲੋਂ ਬਣਾਇਆ ਗਿਆ ਸ਼ੈਲਟਰ ਹਾਊਸ ਬਹੁਤ ਵਧੀਆ ਹੈ”।

ਸਥਾਨਕ ਲੋਕਾਂ ਨੇ ਕਿਹਾ ਕਿ ਸ਼ੈਲਟਰ ਕਮਿਊਨਿਟੀ ਰਸੋਈਆਂ ਨਾਲ ਲੈਸ ਹਨ ਅਤੇ ਮੈਡੀਕਲ ਟੀਮਾਂ ਨੂੰ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਚੱਕਰਵਾਤ ਦੌਰਾਨ ਉਹ ਅਪਣੇ ਰਿਸ਼ਤੇਦਾਰਾਂ ਦੇ ਘਰਾਂ ਜਾਂ ਅਸਥਾਈ ਪਨਾਹਗਾਹਾਂ ਵਿਚ ਜਾਂਦੇ ਹਨ ਅਤੇ ਪਿੰਡ ਵਾਪਸ ਆਉਣ ਅਤੇ ਆਮ ਜ਼ਿੰਦਗੀ ਬਹਾਲ ਕਰਨ ਵਿਚ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਬਹੁਮੰਤਵੀ ਸ਼ੈਲਟਰ ਬਹੁਤ ਲਾਭਦਾਇਕ ਹਨ।

ਇਹ 76 ਸ਼ੈਲਟਰ 271 ਕਰੋੜ ਰੁਪਏ ਦੀ ਲਾਗਤ ਨਾਲ 10 ਜ਼ਿਲ੍ਹਿਆਂ ਵਿਚ ਬਣਾਏ ਗਏ ਹਨ। ਸੂਬਾ ਸਰਕਾਰ ਅਪਣੀ ਆਫ਼ਤ ਪ੍ਰਬੰਧਨ ਯੋਜਨਾ ਨਾਲ ਸਰਗਰਮ ਰਹੀ ਹੈ। ਇਸ ਨੇ ਵੱਖ-ਵੱਖ ਤਹਿਸੀਲਾਂ ਵਿਚ 2,213 ਸੁਰੱਖਿਅਤ ਪਨਾਹ ਸਥਾਨਾਂ ਦੀ ਪਛਾਣ ਵੀ ਕੀਤੀ ਹੈ।

(For more Punjabi news apart from Gujarat government establishes 76 multipurpose cyclone shelters in coastal districts, stay tuned to Rozana Spokesman)

 

Location: India, Gujarat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement