
ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਵੀ ਵਿਰੋਧੀਆਂ ਦਾ ਹੰਗਾਮਾ ਜਾਰੀ ਰਿਹਾ। ਲੋਕ ਸਭਾ ਵਿਚ ਵੀਰਵਾਰ ਨੂੰ ਵੀ ਭਗੌੜਾ ਆਰਥਿਕ ਅਪਰਾਧ ਬਿਲ 'ਤੇ ਚਰਚਾ ਹੋਣੀ ਸੀ
ਨਵੀਂ ਦਿੱਲੀ ; ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਵੀ ਵਿਰੋਧੀਆਂ ਦਾ ਹੰਗਾਮਾ ਜਾਰੀ ਰਿਹਾ। ਲੋਕ ਸਭਾ ਵਿਚ ਵੀਰਵਾਰ ਨੂੰ ਵੀ ਭਗੌੜਾ ਆਰਥਿਕ ਅਪਰਾਧ ਬਿਲ 'ਤੇ ਚਰਚਾ ਹੋਣੀ ਸੀ। ਬੁਧਵਾਰ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਬਿਲ ਪੇਸ਼ ਕੀਤਾ ਸੀ। ਬਿਲ ਵਿਚ ਧੋਖਾਧੜੀ ਅਤੇ ਕਰਜ਼ ਲੈ ਕੇ ਵਿਦੇਸ਼ ਭੱਜਣ ਵਾਲੇ ਆਰਥਿਕ ਅਪਰਾਧੀਆਂ ਦੀ ਸੰਪਤੀ ਜ਼ਬਤ ਕਰਨ ਦਾ ਅਧਿਕਾਰ ਸਬੰਧਤ ਏਜੰਸੀਆਂ ਨੂੰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧ ਵਿਚ ਅਪ੍ਰੈਲ ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
Udhav Thakreਉਥੇ ਮੋਦੀ ਸਰਕਾਰ ਆਰਟੀਆਈ ਐਕਟ ਵਿਚ ਸੋਧ ਦੀ ਤਿਆਰੀ ਕਰ ਰਹੀ ਹੈ। ਰਾਜ ਸÎਭਾ ਵਿਚ ਆਰਟੀਆਈ ਸੋਧ ਬਿਲ ਪੇਸ਼ ਕੀਤਾ ਜਾਵੇਗਾ। ਪ੍ਰਸਤਾਵਿਤ ਸੋਧ ਮੁਤਾਬਕ ਸੂਚਨਾ ਕਮਿਸ਼ਨਰਾਂ ਦੇ ਲਈ ਤਨਖ਼ਾਹ, ਭੱਤੇ ਅਤੇ ਸੇਵਾ ਸ਼ਰਤਾਂ ਕੇਂਦਰ ਦੇ ਨਿਰਦੇਸ਼ 'ਤੇ ਤੈਅ ਹੋਣਗੀਆਂ। ਕਈ ਆਰਟੀਆਟੀ ਵਰਕਰਾਂ ਨੇ ਇਸ ਸੋਧ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਾਨੂੰਨ ਕਮਜ਼ੋਰ ਹੋਵੇਗਾ। ਉਧਰ ਮੋਦੀ ਸਰਕਾਰ ਨੇ ਵਿਵਾਦਤ ਫਾਈਨਾਂਸੀਅਲ ਰਿਜ਼ੁਲਿਊਸ਼ਨ ਐਂਡ ਡਿਪਾਜਿਟ ਇੰਸ਼ੋਰੈਂਸ ਐਫਆਰਡੀਆਈ ਬਿਲ ਵਾਪਸ ਲੈਣ ਦਾ ਫ਼ੈਸਲਾ ਕੀਤਾ। ਕੈਬਨਿਟ ਨੇ ਬਿਲ ਵਾਪਸ ਲੈਣ ਦੇ ਫ਼ੈਸਲੇ ਨੂੰ ਮਨਜ਼ੂਰੀ ਦਿਤੀ ਹੈ।
Modi and Amit Shahਦਸ ਦਈਏ ਕਿ ਅਮਿਤ ਸ਼ਾਹ ਨੇ ਬੇਭਰੋਸਗੀ ਮਤੇ ਨੂੰ ਲੈ ਕੇ ਰਣਨੀਤੀ ਬਣਾਈ ਹੈ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ, ਭਾਜਪਾ ਜਨਰਲ ਸਕੱਤਰ ਭੁਪੇਂਦਰ ਯਾਦਵ, ਅਨੁਰਾਗ ਠਾਕੁਰ ਵੀ ਇਸ ਮੀਟਿੰਗ ਵਿਚ ਮੌਜੂਦ ਸਨ। ਉਧਰ ਸ਼ਿਵ ਸੈਨਾ ਨੇ ਸਾਂਸਦਾਂ ਨੂੰ ਵਿਹਿਪ ਜਾਰੀ ਕਰਕੇ ਕਿਹਾ ਹੈ ਕਿ ਉਹ ਸ਼ੁਕਰਵਾਰ ਨੂੰ ਬੇਭਰੋਸਗੀ ਮਤਾ 'ਤੇ ਸਰਕਾਰ ਦਾ ਸਮਰਥਨ ਕਰੋ। ਸੂਤਰਾਂ ਮੁਤਾਬਕ ਸ਼ਿਵ ਸੈਨਾ ਦਾ ਰੁਖ਼ ਸਾਫ਼ ਹੈ ਕਿ ਉਹ ਸ਼ੁਕਰਵਾਰ ਨੂੰ ਹੋਣ ਵਾਲੇ ਬੇਭਰੋਸਗੀ ਮਤੇ ਵਿਚ ਭਾਜਪਾ ਦਾ ਸਾਥ ਦੇਵੇਗੀ। ਹਾਲਾਂਕਿ ਦੋਹੇ 2019 ਦੀ ਚੋਣ ਇਕੱਠੇ ਨਹੀਂ ਲੜਨਗੇ। ਉਥੇ ਟੀਆਰਐਸ ਵੋਟਿੰਗ ਤੋਂ ਦੂਰੀ ਰਹੇਗੀ। ਊਧਵ ਠਾਕਰੇ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਬੇਭਰੋਸਗੀ ਮਤੇ 'ਤੇ ਸਮਰਥਨ ਮੰਗਿਆ ਸੀ।
Amit shah With Udhavਉਧਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਮਾਬ ਲਿੰਚਿੰਗ 'ਤੇ ਲੋਕ ਸਭਾ ਵਿਚ ਗ੍ਰਹਿ ਮੰਤਰੀ ਦਾ ਬਿਆਨ ਕਿਸੇ ਵੀ ਤਰ੍ਹਾਂ ਨਾਲ ਸੰਤੁਸ਼ਟੀਜਨਕ ਨਹੀਂ ਹੈ। ਇਸ ਲਈ ਅਸੀਂ ਸਦਨ ਤੋਂ ਵਾਕਆਊਟ ਕੀਤਾ। ਇਹ ਕੋਈ ਪਿੰਗ ਪੌਂਗ ਦਾ ਖੇਡ ਨਹੀਂ ਜੋ ਕੇਂਦਰ ਸਰਕਾਰ ਅਪਣੀਆਂ ਜ਼ਿੰਮੇਵਾਰੀਆਂ ਇਕ ਦੂਜੇ 'ਤੇ ਸੁੱਟਦੀ ਰਹੇ। ਮਾਬ ਲਿੰਚਿੰਗ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿਚ ਕਿਹਾ ਕਿ ਕੇਂਦਰ ਸਰਕਾਰ ਦੀ ਕੋਸ਼ਿਸ਼ ਵੀ ਜਾਰੀ ਹੈ ਪਰ ਹਿੰਸਾ ਨੂੰ ਰੋਕਣਾ ਰਾਜ ਦੀ ਜ਼ਿੰਮੇਵਾਰੀ ਹੁੰਦੀ ਹੈ। ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਹੈ।
Amit shahਫੇਕ ਨਿਊਜ਼ 'ਤੇ ਰੋਕ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੀਡੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਲਗਾਤਾਰ ਅੜੀਅਲ ਰਵੱਈਆ ਦੇਖਦੇ ਹੋਏ ਵੀ ਸਾਰੇ ਲੋਕ ਸਭਾ ਸਾਂਸਦਾਂ ਨੂੰ ਚਿੱਠੀ ਲਿਖੀ ਹੈ।