
ਦਿੱਲੀ ਦੀਆਂ ਟਾਪ-5 ਮਹਿਲਾ ਬਦਮਾਸ਼ਾਂ ਦੀ ਸੂਚੀ ਵਿਚ ਸ਼ਾਮਲ ਬਸ਼ੀਰਨ ਬੇਗ਼ਮ ਨੂੰ ਸੰਗਮ ਵਿਹਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 9 ਮਹੀਨੇ ਤੋਂ ਪੁਲਿਸ ਵਲੋਂ ...
ਨਵੀਂ ਦਿੱਲੀ : ਦਿੱਲੀ ਦੀਆਂ ਟਾਪ-5 ਮਹਿਲਾ ਬਦਮਾਸ਼ਾਂ ਦੀ ਸੂਚੀ ਵਿਚ ਸ਼ਾਮਲ ਬਸ਼ੀਰਨ ਬੇਗ਼ਮ ਨੂੰ ਸੰਗਮ ਵਿਹਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 9 ਮਹੀਨੇ ਤੋਂ ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਅੱਠ ਬੇਟੇ ਹਨ, ਸਾਰੇ ਬਦਮਾਸ਼ੀ ਵਿਚ ਸ਼ਾਮਲ ਹਨ। ਬਸ਼ੀਰਨ 'ਤੇ ਕਈ ਕੇਸ ਦਰਜ ਹਨ। ਇਨ੍ਹਾਂ ਵਿਚੋਂ ਇਕ ਕੰਟਰੈਕਟ ਕਿਲਿੰਗ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿਚ ਇਕ ਵਿਅਕਤੀ ਦੀ ਹੱਤਿਆ ਤੋਂ ਬਾਅਦ ਲਾਸ਼ ਨੂੰ ਜਲਾ ਦਿਤਾ ਗਿਆ ਸੀ।
Delhi Police
ਬਸ਼ੀਰਨ ਅਤੇ ਉਸ ਦੇ ਪਰਵਾਰ 'ਤੇ ਲੁੱਟ, ਹੱÎਤਿਆ, ਫਿਰੌਤੀ, ਗ਼ੈਰ ਕਾਨੂੰਨੀ ਰੂਪ ਨਾਲ ਸ਼ਰਾਬ ਵੇਚਣ, ਝਪਟਮਾਰੀ ਅਤੇ ਕੰਟਰੈਕਟ ਕਿਲਿੰਗ ਨਾਲ ਜੁੜੇ 113 ਮਾਮਲੇ ਵਿਚ ਸ਼ਾਮਲ ਹੈ। ਸਾਊਦ ਦਿੱਲੀ ਦੇ ਡੀਸੀਪੀ ਰੋਮਿਲ ਬਾਨੀਆ ਨੇ ਦਸਿਆ ਕਿ ਬਸ਼ੀਰਨ ਉਰਫ਼ ਮਮੀ (62) ਨੂੰ ਸੰਗਮ ਵਿਹਾਰ ਇਲਾਕੇ ਵਿਚ ਗੌਡਮਦਰ ਕਿਹਾ ਜਾਂਦਾ ਸੀ। 8 ਮਹੀਨੇ ਤੋਂ ਇਸ ਦੀ ਜ਼ੋਰ ਸ਼ੋਰ ਨਾਲ ਭਾਲ ਕੀਤੀ ਜਾ ਰਹੀ ਸੀ। ਉਹ ਫ਼ਰਾਰ ਸੀ। ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਕੀਤਾ ਹੋਇਆ ਸੀ। ਪੁਲਿਸ ਨੇ ਅਦਾਲਤ ਦੀ ਮਦਦ ਨਾਲ ਉਸ ਦੇ ਘਰ ਨੂੰ ਵੀ ਸੀਲ ਕਰ ਦਿਤਾ ਸੀ।
Bashiran Begum
ਸੀਲ ਖੁਲ੍ਹਵਾਉਣ ਲਈ ਬਸ਼ੀਰਨ ਨੇ ਹਾਈ ਕੋਰਟ ਅਤੇ ਹੇਠਲੀ ਅਦਾਲਤ ਵਿਚ ਅਰਜ਼ੀ ਲਗਾਈ ਸੀ। ਪੁਲਿਸ ਦੇ ਪੁਰਜ਼ੋਰ ਵਿਰੋਧ ਕਰਨ 'ਤੇ ਦੋਵੇਂ ਅਪੀਲਾਂ ਅਦਾਲਤ ਨੇ ਖ਼ਾਰਜ ਕਰ ਦਿਤੀਆਂ ਸਨ। ਡੀਸੀਪੀ ਨੇ ਦਸਿਆ ਕਿ ਬਸ਼ੀਰਨ ਨੂੰ ਸ਼ੁਕਰਵਾਰ ਨੂੰ ਸੰਗਮ ਵਿਹਾਰ ਥਾਣੇ ਦੇ ਐਸਐਚਓ ਉਪੇਂਦਰ ਸਿੰਘ ਅਤੇ ਉਨ੍ਹਾਂ ਦੀ ਟੀਮ ੇ ਗ੍ਰਿਫ਼ਤਾਰ ਕੀਤਾ। ਉਸ ਦੇ ਇਕ ਬੇਟੇ ਸ਼ਮੀਮ ਉਰਫ਼ ਗੂੰਗਾ 'ਤੇ ਮਕੋਕਾ ਵੀ ਲੱਗਿਆ ਹੋਇਆ ਹੈ। ਪੁਲਿਸ ਨੇ ਦਸਿਆ ਕਿ ਪਿਛਲੇ ਸਾਲ ਸਤੰਬਰ ਵਿਚ ਉਸ ਨੇ 60 ਹਜ਼ਾਰ ਰੁਪਏ ਲੈ ਕੇ ਇਕ ਕੰਟਰੈਕਟ ਕਿਲਿੰਗ ਕਰਵਾਈ ਸੀ। ਲਾਸ਼ ਨੂੰ ਜੰਗਲ ਵਿਚ ਜਲਾ ਦਿਤਾ ਗਿਆ ਸੀ। ਪੁਲਿਸ ਨੂੰ ਅਧਸੜੀ ਲਾਸ਼ ਮਿਲੀ ਸੀ।
Aresst
ਬਾਅਦ ਵਿਚ ਮ੍ਰਿਤਕ ਦੀ ਪਛਾਣ ਹੋਣ 'ਤੇ ਕੁੱਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਇਹ ਕੰਮ ਬਸ਼ੀਰਨ ਨੇ ਕਰਵਾਇਆ ਸੀ। ਇਸ ਦੇ ਬਾਅਦ ਤੋਂ ਉਸ ਦੀ ਇਸ ਕੇਸ ਵਿਚ ਵੀ ਭਾਲ ਕੀਤੀ ਜਾ ਰਹੀ ਸੀ। ਉਸ ਨੂੰ ਫੜਨ ਲਈ ਪੁਲਿਸ ਨੇ ਉਸ ਦੇ ਘਰ ਤਕ ਨੂੰ ਸੀਲ ਕਰ ਦਿਤਾ ਸੀ। ਉਸ ਨੂੰ ਸੰਗਮ ਵਿਹਾਰ ਇਲਾਕੇ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦਸਿਆ ਕਿ ਆਗਰਾ ਜ਼ਿਲ੍ਹੇ ਦੀ ਰਹਿਣ ਵਾਲੇ ਬਸ਼ੀਰਨ ਦਾ ਵਿਆਹ ਧੌਲਪੁਰ (ਰਾਜਸਥਾਨ) ਦੇ ਰਹਿਣ ਵਾਲੇ ਮਲਖ਼ਾਨ ਨਾਲ ਹੋਈ ਸੀ।
Delhi Police
1982 ਦੇ ਆਸਪਾਸ ਉਹ ਅਪਣੇ ਪਰਵਾਰ ਦੇ ਨਾਲ ਗੋਵਿੰਦਪੁਰੀ ਨਵਜੀਨ ਕੈਂਪ ਝੁੱਗੀ ਵਿਚ ਆ ਕੇ ਵਸ ਗਈ ਸੀ। ਇਸ ਤੋਂ ਬਾਅਦ ਉਹ ਸੰਗਮ ਵਿਹਾਰ ਇਲਾਕੇ ਵਿਚ ਸ਼ਿਫ਼ਟ ਹੋ ਗਈ। ਬਸ਼ੀਰਨ ਦੇ ਬੇਟਿਆਂ ਦਾ ਨਾਮ ਵਕੀਲ, ਸ਼ਕੀਲ, ਸ਼ਮੀਮ, ਸਲਮਾਨ, ਫ਼ੈਜ਼ਲ, ਸਨੀ ਅਤੇ ਰਾਹੁਲ ਹਨ। ਪੁਲਿਸ ਅਨੁਸਾਰ ਬਸ਼ੀਰਨ ਬੇਗ਼ਮ ਦੀ ਗਿਣਤੀ ਦਿੱਲੀ ਦੀਆਂ ਟਾਪ 5 ਬਦਮਾਸ਼ਾਂ ਵਿਚ ਕੀਤੀ ਜਾਂਦੀ ਹੈ। ਬਸ਼ੀਰਨ ਦੇ 8 ਬੇਟਿਆਂ ਵਿਚੋਂ ਇਕ ਅਜੇ ਨਾਬਾਲਗ ਹੈ।