
ਪਤਨੀ ਵੱਲੋਂ ਘੁੰਡ ਨਾ ਕੱਢਣ ’ਤੇ ਇਕ ਬੇਰਹਿਮ ਵਿਅਕਤੀ ਨੇ ਅਪਣੀ ਤਿੰਨ ਸਾਲ ਦੀ ਧੀ ਨੂੰ ਕਮਰੇ ਤੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਅਲਵਰ: ਪਤਨੀ ਵੱਲੋਂ ਘੁੰਡ ਨਾ ਕੱਢਣ ’ਤੇ ਇਕ ਬੇਰਹਿਮ ਵਿਅਕਤੀ ਨੇ ਅਪਣੀ ਤਿੰਨ ਸਾਲ ਦੀ ਧੀ ਨੂੰ ਕਮਰੇ ਤੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਧੀ ਦੀ ਮੌਤ ਤੋਂ ਬਾਅਦ ਪਿਤਾ ਫਰਾਰ ਹੈ। ਮਹਿਲਾ ਨੇ ਪਤੀ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਦਰਅਸਲ ਇਹ ਘਟਨਾ 17 ਅਗਸਤ ਦੀ ਹੈ। ਬਹਰੋਡ ਥਾਣਾ ਅਧਿਕਾਰੀ ਪ੍ਰੇਮਪ੍ਰਕਾਸ਼ ਨੇ ਦੱਸਿਆ ਕਿ ਗਾਦੋਜ ਪਿੰਡ ਦੀ ਰਹਿਣ ਵਾਲੀ ਮੋਨਿਕਾ ਯਾਦਵ ਦੀ ਸ਼ਿਕਾਇਤ ’ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।
Man kills 3-year-old daughter after fighting with wife for not wearing veil
ਹੋਰ ਪੜ੍ਹੋ: ਸਾਂਝੇ ਅਧਿਆਪਕ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ, ਅਧਿਆਪਕ ਦਿਵਸ ਮੌਕੇ ਕੀਤਾ ਜਾਵੇਗਾ ਸੂਬਾ ਪੱਧਰੀ ਇਕੱਠ
ਮੋਨਿਕਾ ਨੇ ਦੱਸਿਆ ਕਿ ਉਸ ਦਾ ਪਤੀ ਪ੍ਰਦੀਪ ਯਾਦਵ ਘਰ ਵਿਚ ਰਹਿਣ ’ਤੇ ਵੀ ਹਮੇਸ਼ਾਂ ਘੁੰਡ ਕੱਢਣ ਲਈ ਕਹਿੰਦਾ ਰਹਿੰਦਾ ਸੀ। 17 ਅਗਸਤ ਨੂੰ ਜਦੋਂ ਉਹ ਘਰ ਪਰਤੀ ਤਾਂ ਉਸ ਨੇ ਅਪਣੇ ਸਹੁਰੇ ਸਾਹਮਣੇ ਚੰਗੀ ਤਰ੍ਹਾਂ ਘੁੰਡ ਨਹੀਂ ਕੱਢਿਆ। ਇਸ ਨੂੰ ਲੈ ਕੇ ਪਤੀ ਨੇ ਉਸ ਨਾਲ ਝਗੜਾ ਕੀਤਾ ਅਤੇ ਕੁੱਟਮਾਰ ਵੀ ਕੀਤੀ। ਕੁਝ ਸਮੇਂ ਬਾਅਦ ਪ੍ਰਦੀਪ ਨੇ ਅਪਣੀ ਤਿੰਨ ਸਾਲਾ ਧੀ ਪ੍ਰਿਯਾਂਸ਼ੀ ਨੂੰ ਕਮਰੇ ਵਿਚੋਂ ਬਾਹਰ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
Man kills 3-year-old daughter after fighting with wife for not wearing veil
ਹੋਰ ਪੜ੍ਹੋ: ਪਾਕਿਸਤਾਨ ਵਿਚ ਹੋਇਆ ਵੱਡਾ ਧਮਾਕਾ, ਤਿੰਨ ਦੀ ਮੌਤ ਤੇ 50 ਤੋਂ ਜ਼ਿਆਦਾ ਲੋਕ ਜ਼ਖਮੀ
ਮੋਨਿਕਾ ਨੇ ਪੁਲਿਸ ਨੂੰ ਦੱਸਿਆ ਕਿ 2013 ਵਿਚ ਉਸ ਦਾ ਵਿਆਹ ਪ੍ਰਦੀਪ ਨਾਲ ਹੋਇਆ ਸੀ। ਉਹ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਜਦਕਿ ਮੋਨਿਕਾ ਗ੍ਰੈਜੂਏਟ ਹੈ। ਉਹਨਾਂ ਦੀਆਂ ਦੋ ਬੇਟੀਆਂ ਸਨ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੀ ਛੋਟੀ ਬੇਟੀ ਦਾ ਜਨਮ ਹੋਇਆ ਤਾਂ ਮੋਨਿਕਾ ਦੇ ਪਰਿਵਾਰ ਨੂੰ ਪ੍ਰਦੀਪ ਨੂੰ ਕਾਰ ਤੋਹਫੇ ਵਿਚ ਦਿੱਤੀ ਸੀ। ਥਾਣਾ ਅਧਿਕਾਰੀ ਪ੍ਰੇਮਪ੍ਰਕਾਸ਼ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ ਵਿਚ ਬਿਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੇ ਅੰਤਿਮ ਸਸਕਾਰ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਆਰੋਪੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।