ਮੱਧ ਪ੍ਰਦੇਸ਼ : ਸਿੱਖ ਵਿਅਕਤੀ ਦੀ ਕੁੱਟਮਾਰ, ਪੱਗ ਉਤਾਰਨ ਦੀ ਘਟਨਾ ਮਗਰੋਂ ਭਾਰੀ ਹੰਗਾਮਾ
Published : Aug 19, 2023, 7:17 am IST
Updated : Aug 19, 2023, 7:17 am IST
SHARE ARTICLE
Sikh man beaten in Madhya Pradesh
Sikh man beaten in Madhya Pradesh

ਹਿੰਦੂਵਾਦੀ ਜਥੇਬੰਦੀਆਂ ਦੇ ਵਿਰੋਧ ਮਗਰੋਂ ਮਾਮਲਾ ਦਰਜ, ਚਾਰ ਗ੍ਰਿਫ਼ਤਾਰ



ਛਿੰਦਵਾੜਾ: ਜ਼ਿਲ੍ਹੇ ਦੇ ਅਮਰਵਾੜਾ ’ਚ ਇਕ ਸਿੱਖ ਨੌਜੁਆਨ ਨਾਲ ਕੁੱਟਮਾਰ ਅਤੇ ਪੱਗ ਉਤਾਰਨ ਦੇ ਮਾਮਲੇ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ। ਤਿੰਨ ਨੌਜੁਆਨਾਂ ਨੇ ਸਿੱਖ ਫੇਰੀਵਾਲੇ ਨਾਲ ਕੁੱਟਮਾਰ ਕੀਤੀ। ਪੂਰੀ ਘਟਨਾ ਦਾ ਇਕ ਵਿਦਿਆਰਥੀ ਨੇ ਵੀਡੀਉ ਬਣਾ ਕੇ ਜਨਤਕ ਕਰ ਦਿਤਾ ਗਿਆ। ਵਾਇਰਲ ਵੀਡੀਉ ’ਤੇ ਹਿੰਦੂਵਾਦੀ ਜਥੇਬੰਦੀਆਂ ਨੇ ਵਿਰੋਧ ਕਰਦਿਆਂ ਮਾਮਲਾ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ: ਰਾਜ ਸਭਾ ਦੇ ਮੌਜੂਦਾ ਮੈਂਬਰਾਂ ’ਚੋਂ 12% ਅਰਬਪਤੀ; ਪੰਜਾਬ ਦੇ ਦੋ ਰਾਜ ਸਭਾ ਮੈਂਬਰਾਂ ਦੀ ਜਾਇਦਾਦ 100 ਕਰੋੜ ਤੋਂ ਵੱਧ  

ਅਸਲ ’ਚ ਪਾਂਢੂਰਣਾ ਦਾ ਇਕ ਸਿੱਖ ਨੌਜੁਆਨ ਬਲਵਾਨ ਸਿੰਘ ਮੋਟਰਸਾਈਕਲ ’ਤੇ ਪਿੰਡ-ਪਿੰਡ ਘੁੰਮ ਕੇ ਕੰਬਲ ਵੇਚਣ ਦਾ ਕੰਮ ਕਰਦਾ ਹੈ। ਬਲਵਾਨ ਸਿੰਘ ਫੇਰੀ ਲਾਉਂਦਿਆਂ ਅਮਰਵਾੜਾ ਜਾ ਰਿਹਾ ਸੀ, ਜਦੋਂ ਰਸਤੇ ’ਚ ਉਸ ਦੀ ਬਾਈਕ ਇਕ ਹੋਰ ਨੌਜੁਆਨ ਦੇ ਬਾਈਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਬਾਈਕ ਸਵਾਰ ਨੌਜੁਆਨ ਇਰਫ਼ਾਨ ਨੇ ਅਪਣੇ ਭਰਾ ਇਮਰਾਨ, ਪਿਤਾ ਗਣੇਸ਼ ਮਾਲਵੀ ਅਤੇ ਇਕ ਹੋਰ ਨੌਜੁਆਨ ਨਾਲ ਮਿਲ ਕੇ ਬਲਵਾਨ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਉਤਾਰ ਕੇ ਉਸ ਨੂੰ ਬੇਇੱਜ਼ਤ ਕੀਤਾ। ਬਲਵਾਨ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਥਾਣੇ ’ਚ ਕੀਤੀ।

ਇਹ ਵੀ ਪੜ੍ਹੋ:  ਹਿਮਾਚਲ ਵਿਚ ਜਦ ਕੁਦਰਤ ਦਾ ਆਫ਼ਤ ਵਾਲਾ ਰੂਪ ਅੱਖਾਂ ’ਚ ਅੱਖਾਂ ਪਾ ਕੇ ਵੇਖਿਆ 

ਪਹਿਲਾਂ ਤਾਂ ਇਸ ਮਾਮਲੇ ’ਚ ਥਾਣਾ ਪੱਧਰ ’ਤੇ ਸਮਝੌਤਾ ਹੋ ਗਿਆ ਪਰ ਜਦੋਂ ਵੀਡੀਉ ਜਨਤਕ ਹੋਇਆ ਤਾਂ ਹੰਗਾਮਾ ਮੱਚ ਗਿਆ। ਦਰਜਨਾਂ ਦੀ ਗਿਣਤੀ ’ਚ ਹਿੰਦੂਵਾਦੀ ਜਥੇਬੰਦੀਆਂ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਥਾਣੇ ‘ਚ ਸ਼ਿਕਾਇਤ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਵੀਡੀਉ ਬਣਾਉਣ ਵਾਲੇ ਸਕੂਲੀ ਵਿਦਿਆਰਥੀ ਨੂੰ ਵੀ ਧਮਕੀ ਦਿਤੀ, ਜਿਸ ਤੋਂ ਬਾਅਦ ਝਗੜਾ ਹੋਰ ਵੱਧ ਗਿਆ। ਝਗੜਾ ਵਧਦਾ ਵੇਖ ਕੇ ਪੁਲਿਸ ਨੇ ਚਾਰ ਮੁਲਜ਼ਮਾਂ ਵਿਰੁਧ ਦੋ ਵੱਖੋ-ਵੱਖ ਮਾਮਲੇ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਚਾਰਾਂ ਵਿਰੁਧ 294, 295, 153(ਏ), 323, 506, 34 ਹੇਠ ਮਾਮਲਾ ਦਰਜ ਕੀਤਾ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement