ਨਸ਼ੇ ਵਿਚ ਧੁੱਤ ਏਐਸਪੀ ਨੇ ਰੈਸਟੋਰੈਂਟ ਵਿਚ ਕੀਤੀ ਤੋੜ-ਭੰਨ
Published : Oct 19, 2018, 1:36 pm IST
Updated : Oct 19, 2018, 1:36 pm IST
SHARE ARTICLE
ASP has taken a beating in the BJP leader's restaurant
ASP has taken a beating in the BJP leader's restaurant

ਉੱਤਰ ਪ੍ਰਦੇਸ਼ ਡੀਜੀਪੀ ਹੈਡਕੁਆਰਟਰ ਵਿਚ ਏਡੀਜੀ ਕਾਨੂੰਨ-ਵਿਵਸਥਾ ਦੇ ਸਟਾਫ ਅਫ਼ਸਰ ਏਐਸਪੀ ਰਾਜੇਸ਼ ਸਿੰਘ ਨੇ ਵੀਰਵਾਰ ਰਾਤ ਇਕ ਰੈਸਟੋਰੈਂਟ ਵਿਚ ਤੋੜ-ਭੰਨ...

ਲਖਨਊ (ਭਾਸ਼ਾ) : ਉੱਤਰ ਪ੍ਰਦੇਸ਼ ਡੀਜੀਪੀ ਹੈਡਕੁਆਰਟਰ ਵਿਚ ਏਡੀਜੀ ਕਾਨੂੰਨ-ਵਿਵਸਥਾ ਦੇ ਸਟਾਫ ਅਫ਼ਸਰ ਏਐਸਪੀ ਰਾਜੇਸ਼ ਸਿੰਘ ਨੇ ਵੀਰਵਾਰ ਰਾਤ ਇਕ ਰੈਸਟੋਰੈਂਟ ਵਿਚ ਤੋੜ-ਭੰਨ ਕੀਤੀ। ਰੈਸਟੋਰੈਂਟ ਦੇ ਮਾਲਿਕ ਨੇ ਉਥੋਂ ਦੀ ਪੁਲਿਸ ਤੇ ਵੀ ਏਐਸਪੀ ਦੇ ਨਾਲ ਮਿਲ ਕੇ ਤੋੜ-ਭੰਨ ਦਾ ਦੋਸ਼ ਲਗਾਇਆ ਹੈ। ਰੈਸਟੋਰੈਂਟ ਇਕ ਭਾਜਪਾ ਦੇ ਨੇਤਾ ਦਾ ਸੀ, ਇਸ ਲਈ ਉਥੇ ਕਰਮਚਾਰੀਆਂ ਦੀ ਭੀੜ ਇਕੱਠੀ ਹੋ ਗਈ। ਤਮਾਸ਼ਾ ਵਧਦਾ ਵੇਖ ਕੇ ਏਐਸਪੀ ਅਤੇ ਹੋਰ ਪੁਲਿਸ ਕਰਮਚਾਰੀ ਉਥੋਂ ਭੱਜ ਨਿਕਲੇ। ਭਾਜਪਾ ਨੇਤਾ ਤਰਯੰਬਕ ਤਿਵਾਰੀ ਨੇ ਏਐਸਪੀ ਦੇ ਖ਼ਿਲਾਫ਼ ਗੋਮਤੀ ਨਗਰ ਥਾਣੇ ਵਿਚ ਦਰਖ਼ਾਸਤ ਦਿਤੀ ਹੈ।

ਉਥੇ ਹੀ, ਗੋਮਤੀ ਨਗਰ ਇੰਸਪੈਕਟਰ ਤਰਿਲੋਕੀ ਸਿੰਘ ਦਾ ਕਹਿਣਾ ਹੈ ਕਿ ਦਰਖ਼ਾਸਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ਉਤੇ ਜਾਂਚ ਕੀਤੀ ਜਾਵੇਗੀ। ਭਾਜਪਾ ਦੇ ਖੇਤਰੀ ਮਹਾਂ ਮੰਤਰੀ ਤਰਯੰਬਕ ਤਿਵਾਰੀ ਦੇ ਛੋਟੇ ਭਰਾ ਮਯੰਕ ਤਿਵਾਰੀ ਦਾ ਗਵਾਰੀ ਕਰਾਸਿੰਗ ਦੇ ਕੋਲ ਰੈਸਟੋਰੈਂਟ ਹੈ। ਮਯੰਕ ਦਾ ਇਲਜ਼ਾਮ ਹੈ ਕਿ ਵੀਰਵਾਰ ਰਾਤ ਕਰੀਬ 8 ਵਜੇ ਏਐਸਪੀ ਰਾਜੇਸ਼ ਸਿੰਘ ਰੈਸਟੋਰੈਂਟ ਆਏ ਅਤੇ ਕਾਊਂਟਰ ‘ਤੇ ਮੌਜੂਦ ਕਰਮਚਾਰੀ ਰਾਹੁਲ ਨੂੰ ਥੱਪੜ ਮਾਰਦੇ ਹੋਏ ਸੀਸੀਟੀਵੀ ਫੁਟੇਜ ਵਿਖਾਉਣ ਨੂੰ ਕਿਹਾ। ਹੰਗਾਮਾ ਵੇਖ ਕਰਮਚਾਰੀਆਂ ਨੇ ਅਪਣਾ ਬਚਾਵ ਕੀਤਾ।ਇਸ ਉਤੇ ਏਐਸਪੀ ਨੇ ਗੋਮਤੀ ਨਗਰ ਪੁਲਿਸ ਨੂੰ ਫੋਨ ਕਰ ਕੇ ਸੱਦ ਲਿਆ।

ਦੋਸ਼ ਹੈ ਕਿ ਪੁਲਿਸ ਨੇ ਏਐਸਪੀ ਦਾ ਸਾਥ ਦਿੰਦੇ ਹੋਏ ਤੋੜ-ਭੰਨ ਕੀਤੀ ਅਤੇ ਸ਼ਟਰ ਬੰਦ ਕਰਵਾ ਦਿਤਾ। ਘਟਨਾ ਤੋਂ ਕੁਝ ਦੇਰ ਬਾਅਦ ਇੰਸਪੈਕਟਰ ਤਰਿਲੋਕੀ ਸਿੰਘ ਗੋਮਤੀ ਨਗਰ ਪਹੁੰਚੇ। ਦੋਸ਼ ਹੈ ਕਿ ਗੋਮਤੀ ਨਗਰ ਸੀਓ ਅਤੇ ਇੰਸਪੈਕਟਰ ਰੈਸਟੋਰੈਂਟ ਮਾਲਿਕ ਉਤੇ ਸਮਝੌਤਾ ਕਰਨ ਦਾ ਦਬਾਅ ਪਾਉਣ ਲੱਗੇ। ਸੂਚਨਾ ਉਤੇ ਭਾਜਪਾ ਨੇਤਾ ਦੇ ਅਣਗਿਣਤ ਸਮਰਥਕ ਪਹੁੰਚ ਗਏ। ਲੋਕਾਂ ਦੀ ਭੀੜ ਵੱਧਦੀ ਵੇਖ ਏਐਸਪੀ ਅਤੇ ਪੁਲਿਸ ਕਰਮਚਾਰੀ ਉਥੋਂ ਭੱਜ ਨਿਕਲੇ। ਮਯੰਕ ਦੇ ਮੁਤਾਬਕ, ਉਹ ਪਰਿਵਾਰ ਵਾਲਿਆਂ ਦੇ ਨਾਲ ਘੁੰਮਣ ਜਾ ਰਹੇ ਸਨ।

ਉਦੋਂ ਏਐਸਪੀ ਰਾਜੇਸ਼ ਸਿੰਘ ਅਪਣੀ ਗੱਡੀ ਵਿਚ ਟੱਕਰ ਮਾਰਨ ਵਾਲੇ ਵਿਅਕਤੀ ਦੀ ਭਾਲ ਵਿਚ ਰੈਸਟੋਰੈਂਟ ਵਿਚ ਲੱਗੇ ਸੀਸੀਟੀਵੀ ਕੈਮਰੇ ਚੈਕ ਕਰਨ ਆਏ ਸਨ।  ਨਸ਼ੇ ਵਿਚ ਧੁੱਤ ਹੋ ਕੇ ਏਐਸਪੀ ਨੇ ਗਲਤ ਸਲੂਕ ਕੀਤਾ ਅਤੇ ਭੰਨ-ਤੋੜ ਕੀਤੀ। ਤਰਯੰਬਕ ਤਿਵਾਰੀ ਦਾ ਦੋਸ਼ ਹੈ ਕਿ ਗੋਮਤੀ ਨਗਰ ਥਾਣੇ ਵਿਚ ਤਾਇਨਾਤ ਐਸਆਈ ਅਮਰਨਾਥ ਸਿੰਘ ਯਾਦਵ ਅਤੇ ਐਸਆਈ ਰਾਜਵੀਰ ਸਿੰਘ ਨੇ ਰੈਸਟੋਰੈਂਟ ਕਰਮਚਾਰੀਆਂ ਨੂੰ ਕੁੱਟਿਆ ਅਤੇ ਜੇਲ੍ਹ ਵਿਚ ਪਾਉਣ ਦੀ ਧਮਕੀ ਵੀ ਦਿਤੀ।

ਦੋਸ਼ ਹੈ ਕਿ ਪੁਲਿਸ ਕਰਮਚਾਰੀਆਂ ਨੇ ਰੈਸਟੋਰੈਂਟ ਵਿਚ ਗਾਹਕਾਂ ਨਾਲ ਵੀ ਗਲਤ ਸਲੂਕ ਕੀਤਾ। ਚਾਹ ਪੀ ਰਹੇ ਕੇਜੀਐਮਯੂ ਦੇ ਡਾ. ਸ਼ਿਵਮ ਨੂੰ ਰੈਸਟੋਰੈਂਟ ਦਾ ਕਰਮਚਾਰੀ ਸਮਝ ਕੇ ਪੁਲਿਸ ਨੇ ਜੀਪ ਵਿਚ ਬਿਠਾ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement