
ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਔਰਤਾਂ ਨੂੰ 40 ਫੀਸਦੀ ਸੀਟਾਂ ’ਤੇ ਟਿਕਟ ਦੇਵੇਗੀ। ਯਾਨੀ
ਲਖਨਊ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਔਰਤਾਂ ਨੂੰ 40 ਫੀਸਦੀ ਸੀਟਾਂ ’ਤੇ ਟਿਕਟ ਦੇਵੇਗੀ। ਯਾਨੀ ਯੂਪੀ ਦੀਆਂ ਕੁੱਲ 403 ਵਿਧਾਨ ਸਭਾ ਸੀਟਾਂ ਵਿਚੋਂ 161 ਸੀਟਾਂ ’ਤੇ ਕਾਂਗਰਸ ਮਹਿਲਾ ਉਮੀਦਵਾਰ ਮੈਦਾਨ ਵਿਚ ਉਤਰੇਗੀ। ਪ੍ਰਿਅੰਕਾ ਨੇ ਕਿਹਾ ਕਿ ਇਹ ਫੈਸਲਾ ਕਈ ਪੀੜਤ ਔਰਤਾਂ ਨਾਲ ਨਿਆਂ ਕਰੇਗਾ। ਇਸ ਮੌਕੇ ਪ੍ਰਿਯੰਕਾ ਗਾਂਧੀ ਨੇ 'ਮੈਂ ਲੜਕੀ ਹਾਂ, ਲੜ ਸਕਦੀ ਹਾਂ' ਦਾ ਨਵਾਂ ਨਾਅਰਾ ਵੀ ਦਿੱਤਾ।
Priyanka Gandhi Vadra
ਹੋਰ ਪੜ੍ਹੋ: ਉੱਤਰਾਖੰਡ ਵਿਚ ਮੀਂਹ ਦਾ ਕਹਿਰ ਜਾਰੀ, 16 ਲੋਕਾਂ ਦੀ ਮੌਤ, PM ਮੋਦੀ ਨੇ ਕੀਤੀ CM ਨਾਲ ਗੱਲ
ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਅੱਜ ਮੈਂ ਪਹਿਲੇ ਵਾਅਦੇ ਬਾਰੇ ਗੱਲ ਕਰਨ ਜਾ ਰਹੀ ਹਾਂ। ਅਸੀਂ ਫੈਸਲਾ ਕੀਤਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ।" ਉਹਨਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਰਾਜਨੀਤੀ ਵਿਚ ਔਰਤਾਂ ਸੱਤਾ ਵਿਚ ਪੂਰਾ ਸਾਥ ਦੇਣ”।
Priyanka Gandhi
ਹੋਰ ਪੜ੍ਹੋ: ਪਿੰਕੀ ਕੈਟ ਦੀ BJP ਆਗੂਆਂ ਨਾਲ ਫੋਟੋ ਵਾਇਰਲ ਹੋਣ ’ਤੇ ਸੁਨੀਲ ਜਾਖੜ ਦਾ ਤੰਜ਼
ਉੱਤਰ ਪ੍ਰਦੇਸ਼ ਦੀਆਂ ਆਗਾਮੀ ਚੋਣਾਂ ਵਿਚ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਸਬੰਧੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, "ਇਸ 'ਤੇ ਅਜੇ ਵਿਚਾਰ ਨਹੀਂ ਕੀਤਾ ਗਿਆ ਹੈ।" ਇਸ ਦੇ ਨਾਲ ਹੀ ਜਦੋਂ ਉਹਨਾਂ ਦੇ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
Priyanka Gandhi
ਹੋਰ ਪੜ੍ਹੋ: PM ਮੋਦੀ ’ਤੇ ਓਵੈਸੀ ਦਾ ਤੰਜ਼, “ਚੀਨ ਦੇ ਡਰ ਕਾਰਨ ਬਿਨ੍ਹਾਂ ਚੀਨੀ ਵਾਲੀ ਚਾਹ ਪੀਂਦੇ ਨੇ ਮੋਦੀ”
ਪ੍ਰਿਯੰਕਾ ਗਾਂਧੀ ਨੇ ਕਿਹਾ, "ਜੇ ਮੇਰਾ ਵਸ ਚੱਲਦੀ ਤਾਂ ਮੈਂ ਉੱਤਰ ਪ੍ਰਦੇਸ਼ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਹਿੱਸੇਦਾਰੀ ਦੇਣੀ ਸੀ।" ਕਾਂਗਰਸ ਜਨਰਲ ਸਕੱਤਰ ਤੋਂ ਪੁੱਛਿਆ ਗਿਆ ਕਿ ਕੀ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਫਾਰਮੂਲਾ ਹੋਰ ਚੁਣਾਵੀ ਸੂਬਿਆਂ ਵਿਚ ਵੀ ਲਾਗੂ ਕੀਤਾ ਜਾਵੇਗਾ, ਇਸ ਦੇ ਜਵਾਬ ਵਿਚ ਉਹਨਾਂ ਕਿਹਾ, “ਮੈਂ ਉੱਤਰ ਪ੍ਰਦੇਸ਼ ਦੀ ਚੋਣ ਇੰਚਾਰਜ ਹਾਂ, ਮੈਂ ਯੂਪੀ ਬਾਰੇ ਹੀ ਦੱਸ ਸਕਦੀ ਹਾਂ। "