
ਉਨ੍ਹਾਂ ਕਿਹਾ ਕਿ ਦੇਸ਼ ਵਿਚ ਚੱਲਿਆ ਕਿਸਾਨ ਅੰਦੋਲਨ ਕਿਸੇ ਇੱਕ ਧਰਮ ਵਿਸ਼ੇਸ਼ ਦਾ ਨਹੀਂ ਇਹ ਸਾਰੇ ਧਰਮਾਂ ਦਾ ਅੰਦੋਲਨ ਹੈ।
ਨਵੀਂ ਦਿੱਲੀ : ਹਰਿਆਣਾ ਰਾਜਸਥਾਨ ਬਾਰਡਰ ‘ਤੇ ਕਿਸਾਨਾਂ ਨੇ ਜੰਗੇ ਆਜ਼ਾਦੀ ਦੇ ਸ਼ਹੀਦ ਅਸ਼ਫਾਕ ਉੱਲਾ ਖਾਂ , ਰਾਮ ਪ੍ਰਸਾਦ ਬਿਸਮਿਲ ਅਤੇ ਠਾਕੁਰ ਰੋਸ਼ਨ ਸਿੰਘ ਤਿੰਨਾਂ ਨੂੰ ਦੇਸ਼ ਲਈ ਸ਼ਹਾਦਤ ਦਾ ਜਾਮ ਪੀਤਾ ਸੀ । ਇਹ ਤਿੰਨੇ ਕ੍ਰਾਂਤੀਕਾਰੀ ਕਾਕੋਰੀ ਕਾਂਡ ਦੇ ਕੇਸ ਵਿੱਚ ਜੇਲ੍ਹ ਗਏ ਸਨ ਅਤੇ ਇਨ੍ਹਾਂ ਨੂੰ ਅੱਜ ਦੇ ਦਿਨ ਹੀ ਫਾਂਸੀ ਹੋਈ ਸੀ।
photoਇਸ ਮੌਕੇ ਯੋਗਿੰਦਰ ਯਾਦਵ ਨੇ ਦੱਸਿਆ ਕਿ ਅੱਜ ਦਾ ਦਿਨ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਦਿਨ ਹੀ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਂ ਅਤੇ ਠਾਕੁਰ ਰੋਸ਼ਨ ਸਿੰਘ ਤਿੰਨਾਂ ਨੇ ਸ਼ਹੀਦੀ ਜਾਮ ਪੀਤਾ, ਖਾਸ ਗੱਲ ਇਹ ਹੈ ਕਿ ਇਕ ਮੁਸਲਮਾਨ ਇੱਕ ਹਿੰਦੂ ਨੇ ਇਕੱਠਿਆਂ ਹੀ ਸ਼ਹੀਦੀ ਦਾ ਜਾਮ ਪੀਤਾ ਸੀ । ਅੰਗਰੇਜ਼ ਹਿੰਦੂ ਮੁਸਲਮਾਨਾਂ ਵਿੱਚ ਫੁੱਟ ਪਾ ਕੇ ਆਪਣਾ ਰਾਜ ਕਰ ਰਹੇ ਸੀ ਪਰ ਇਨ੍ਹਾਂ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਦੇਸ਼ ਦੀ ਏਕਤਾ ਨੂੰ ਬਰਕਰਾਰ ਰੱਖਿਆ।
photoਉਨ੍ਹਾਂ ਦੱਸਿਆ ਕਿ ਅੱਜ ਤੋਂ ਸੌ ਸਾਲ ਬਾਅਦ ਫਿਰ ਭਾਰਤੀ ਜਨਤਾ ਪਾਰਟੀ ਹਿੰਦੂ ਮੁਸਲਮਾਨਾਂ ਵਿੱਚ ਫੁੱਟ ਪਾ ਕੇ ਰਾਜ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਵਿਚ ਚੱਲਿਆ ਕਿਸਾਨ ਅੰਦੋਲਨ ਕਿਸੇ ਇੱਕ ਧਰਮ ਵਿਸ਼ੇਸ਼ ਦਾ ਨਹੀਂ ਇਹ ਸਾਰੇ ਧਰਮਾਂ ਦਾ ਅੰਦੋਲਨ ਹੈ। ਇਸੇ ਲਈ ਇਹ ਭਾਰਤੀ ਜਨਤਾ ਪਾਰਟੀ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ।