Opposition MPs suspended: ਲੋਕ ਸਭਾ ਵਿਚ 49 ਹੋਰ ਵਿਰੋਧੀ MPs ਮੁਅੱਤਲ; ਰਵਨੀਤ ਬਿੱਟੂ ਅਤੇ ਮਨੀਸ਼ ਤਿਵਾੜੀ ਵਿਰੁਧ ਵੀ ਹੋਈ ਕਾਰਵਾਈ
Published : Dec 19, 2023, 1:48 pm IST
Updated : Dec 19, 2023, 1:48 pm IST
SHARE ARTICLE
49 more Opposition MPs suspended from Lok Sabha
49 more Opposition MPs suspended from Lok Sabha

ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਦੇ ਇਲਜ਼ਾਮ

Opposition MPs suspended: ਸੰਸਦ ਦੇ ਸਰਦ ਰੁੱਤ ਇਜਲਾਸ ਦੇ ਚਲਦਿਆਂ ਲੋਕ ਸਭਾ ਵਿਚ ਅੱਜ 49 ਹੋਰ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਨ੍ਹਾਂ ਵਿਚ ਪੰਜਾਬ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ, ਰਵਨੀਤ ਬਿੱਟੂ, ਸੁਸ਼ੀਲ ਕੁਮਾਰ ਰਿੰਕੂ, ਜਸਬੀਰ ਸਿੰਘ ਗਿੱਲ, ਮੁਹੰਮਦ ਸਦੀਕ ਅਤੇ ਮਨੀਸ਼ ਤਿਵਾੜੀ ਵਿਰੁਧ ਵੀ ਕਾਰਵਾਈ ਹੋਈ ਹੈ।

ਇਸ ਤੋਂ ਇਲਾਵਾ ਫਾਰੂਕ ਅਬਦੁੱਲਾ, ਸ਼ਸ਼ੀ ਥਰੂਰ, ਸੁਪ੍ਰੀਆ ਸੁਲੇ ਸਮੇਤ 49 ਹੋਰ ਵਿਰੋਧੀ ਮੈਂਬਰਾਂ ਨੂੰ ਲੋਕ ਸਭਾ ਵਿਚ ਤਖਤੀਆਂ ਦਿਖਾਉਣ ਕਾਰਨ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿਤਾ ਗਿਆ। ਹੁਣ ਤਕ ਕੁੱਲ 95 ਲੋਕ ਸਭਾ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀਰਵਾਰ ਨੂੰ 13 ਮੈਂਬਰਾਂ ਨੂੰ ਅਤੇ ਸੋਮਵਾਰ ਨੂੰ 33 ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।

ਜਦੋਂ ਸਦਨ ਦੀ ਮੀਟਿੰਗ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਦੁਪਹਿਰ 12.30 ਵਜੇ ਸ਼ੁਰੂ ਹੋਈ ਤਾਂ ਪ੍ਰਧਾਨਗੀ ਮੰਡਲ ਦੇ ਚੇਅਰਮੈਨ ਰਾਜਿੰਦਰ ਅਗਰਵਾਲ ਨੇ ਮੈਂਬਰਾਂ ਦੇ ਨਾਂ ਲੈਂਦਿਆਂ ਕਿਹਾ, “ਇਹ ਇਕ ਅਣਸੁਖਾਵੀਂ ਘਟਨਾ ਹੈ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਤੁਸੀਂ ਨਿਯਮਾਂ ਦੀ ਲਗਾਤਾਰ ਉਲੰਘਣਾ ਕਰ ਰਹੇ ਹੋ। ਚੇਅਰ ਦੀ ਅਣਦੇਖੀ ਕੀਤੀ ਜਾ ਰਹੀ ਹੈ। ”

ਉਨ੍ਹਾਂ ਨੇ ਸੰਸਦ 'ਚ ਸੁਰੱਖਿਆ ਢਿੱਲ ਦੇ ਮਾਮਲੇ 'ਚ ਚੇਅਰ ਨੇੜੇ ਆ ਕੇ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਕਿਹਾ, 'ਲਗਾਤਾਰ ਬੇਨਤੀਆਂ ਦੇ ਬਾਵਜੂਦ ਤੁਸੀਂ ਮਰਿਆਦਾ ਦੀ ਉਲੰਘਣਾ ਕਰ ਰਹੇ ਹੋ ਅਤੇ ਚੇਅਰ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਕੀਤਾ ਹੈ।' ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਬਸੰਮਤੀ ਨਾਲ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਕੋਈ ਵੀ ਮੈਂਬਰ ਸਦਨ ਦੇ ਅੰਦਰ 'ਪਲੈਕਾਰਡ' ਜਾਂ ਤਖ਼ਤੀ ਨਾ ਲੈ ਕੇ ਆਵੇ, ਫਿਰ ਵੀ ਸੰਸਦ ਮੈਂਬਰ ਸੀਟ, ਸਦਨ ਅਤੇ ਫਤਵੇ ਦਾ ਅਪਮਾਨ ਕਰ ਰਹੇ ਹਨ।  

ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਹ ਪੰਜ ਸੂਬਿਆਂ ਦੀਆਂ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਅਪਣੀ ਹਾਲਤ ਤੋਂ ਨਿਰਾਸ਼ ਹੋ ਕੇ ਅਜਿਹਾ ਕਦਮ ਚੁੱਕ ਰਹੇ ਹਨ। ਜੋਸ਼ੀ ਨੇ ਕਿਹਾ, "ਜੇ ਤੁਸੀਂ ਇਸ ਤਰ੍ਹਾਂ ਕਰਦੇ ਰਹੇ ਤਾਂ ਅਗਲੀਆਂ ਚੋਣਾਂ ਤੋਂ ਬਾਅਦ ਤੁਸੀਂ ਵੀ ਇਥੇ ਨਹੀਂ ਆ ਸਕੋਗੇ।" ਇਸ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵਿਰੋਧੀ ਧਿਰ ਦੇ 49 ਮੈਂਬਰਾਂ ਦੇ ਨਾਂਅ ਲੈ ਕੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਦਨ ਨੇ ਆਵਾਜ਼ੀ ਵੋਟ ਨਾਲ ਪਾਸ ਕਰ ਦਿਤਾ।

ਕਾਂਗਰਸ ਦੇ ਮੁਅੱਤਲ ਕੀਤੇ ਗਏ ਮੈਂਬਰਾਂ ਵਿਚ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਗੁਰਜੀਤ ਸਿੰਘ ਔਜਲਾ, ਸਪਤਗਿਰੀ ਉਲਕਾ, ਪ੍ਰਦਯੁਤ ਬੋਰਦੋਲੋਈ, ਗੀਤਾ ਕੋਡਾ, ਜਯੋਤਸਨਾ ਮਹੰਤ, ਜਸਬੀਰ ਗਿੱਲ, ਕਾਰਤੀ ਚਿਦੰਬਰਮ, ਮੁਹੰਮਦ ਸਦੀਕ, ਐਮਕੇ ਵਿਸ਼ਨੂੰ ਪ੍ਰਸਾਦ, ਰਵਨੀਤ ਸਿੰਘ ਬਿੱਟੂ, ਕੇ. ਸੁਧਾਕਰਨ, ਵੀ. ਵੈਥਿਲਿੰਗਮ, ਫਰਾਂਸਿਸਕੋ ਸਰਡਿਨਹਾ, ਅਦੂਰ ਪ੍ਰਕਾਸ਼, ਚੇਲਾ ਕੁਮਾਰ ਅਤੇ ਪ੍ਰਤਿਭਾ ਸਿੰਘ ਸ਼ਾਮਲ ਹਨ। ਦ੍ਰਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਦੇ ਮੁਅੱਤਲ ਕੀਤੇ ਗਏ ਮੈਂਬਰਾਂ 'ਚ ਐਸ. ਜਗਤਰਕਰਨ, ਸ. ਆਰ. ਪਾਰਥੀਬਨ, ਏ. ਗਣੇਸ਼ ਮੂਰਤੀ, ਪੀ. ਵੇਲੁਸਵਾਮੀ, ਡੀ.ਐਨ.ਵੀ. ਸੇਂਥਿਲ ਕੁਮਾਰ ਅਤੇ ਐਮ. ਧਨੁਸ਼ ਕੁਮਾਰ, ਰਾਸ਼ਟਰਵਾਦੀ ਕਾਂਗਰਸ ਪਾਰਟੀ  (ਐਨ.ਸੀ.ਪੀ.) ਦੇ ਮੈਂਬਰ ਸੁਪ੍ਰੀਆ ਸੁਲੇ, ਅਮੋਲ ਕੋਲਹੇ ਅਤੇ ਪੀ.ਪੀ. ਮੁਹੰਮਦ ਫੈਜ਼ਲ ਸ਼ਾਮਲ ਹਨ।

ਜਨਤਾ ਦਲ (ਯੂ) ਦੇ ਰਾਜੀਵ ਰੰਜਨ ਸਿੰਘ, ਗਿਰਧਾਰੀ ਯਾਦਵ, ਸੰਤੋਸ਼ ਕੁਮਾਰ, ਦੁਲਾਲ ਚੰਦ ਗੋਸਵਾਮੀ, ਦਿਨੇਸ਼ ਚੰਦਰ ਯਾਦਵ, ਮਹਾਬਲੀ ਸਿੰਘ, ਦਿਨੇਸ਼ਵਰ ਕਾਮਤ, ਸੁਨੀਲ ਕੁਮਾਰ, ਚੰਦੇਸ਼ਵਰ ਪ੍ਰਸਾਦ ਅਤੇ ਆਲੋਕ ਕੁਮਾਰ ਸੁਮਨ ਨੂੰ ਵੀ ਲੋਕ ਸਭਾ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਮਾਲਾ ਰਾਏ, ਸਜਦਾ ਅਹਿਮਦ ਅਤੇ ਖਲੀਲੁਰ ਰਹਿਮਾਨ, ਸਮਾਜਵਾਦੀ ਪਾਰਟੀ ਦੇ ਡਿੰਪਲ ਯਾਦਵ ਅਤੇ ਐਸਟੀ ਹਸਨ ਅਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਅਤੇ ਹਸਨੈਨ ਮਸੂਦੀ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਤੋਂ ਹਾਲ ਹੀ ਵਿਚ ਮੁਅੱਤਲ ਕੀਤੇ ਗਏ ਲੋਕ ਸਭਾ ਮੈਂਬਰ ਦਾਨਿਸ਼ ਅਲੀ, ਵੀਸੀਕੇ ਦੇ ਸੰਸਦ ਮੈਂਬਰ ਥੋਲ ਤਿਰੁਮਾਵਲਵਨ, ਆਈਯੂਐਮਐਲ ਦੇ ਅਬਦੁਸ ਸਮਦ ਸਮਦਾਨੀ ਅਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਹੈ।

 (For more news apart from 49 more Opposition MPs suspended from Lok Sabha, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement