
ਉਨ੍ਹਾਂ ਦੇ ਧਰਮ ਦੀ ਰਾਖੀ ਲਈ ਗੁਰੂ ਜੀ ਨੇ ਬਾਲ ਉਮਰੇ ਹੀ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਜਾ ਕੇ ਕੁਰਬਾਨੀ ਦੇਣ ਲਈ ਤੋਰਿਆ।
ਨਵੀਂ ਦਿੱਲੀ : ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦਿੱਲੀ ਕਿਸਾਨ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿੱਕਰੀ ਬਾਰਡਰ ਨੇੜੇ ਪਕੌੜਾ ਚੌਂਕ ਤੇ ਲਾਈ ਸਟੇਜ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ। ਸਟੇਜ ਦੀ ਕਾਰਵਾਈ ਤੋਂ ਪਹਿਲਾਂ ਸੀ਼੍ ਗੁਰੂ ਗੋਬਿੰਦ ਸਿੰਘ ਜੀ ਦੀ ਵੱਡਆਕਾਰੀ ਤਸਵੀਰ ਤੇ ਸਮੂਚੀ ਸੂਬਾ ਕਮੇਟੀ ਵੱਲੋਂ ਗੁਲਦਸਤੇ ਭੇਂਟ ਕਰਕੇ ਗੁਰੂ ਜੀ ਨੂੰ ਯਾਦ ਕਰਦਿਆਂ ਜ਼ਬਰ ਜ਼ੁਲਮ ਅਤੇ ਕਾਣੀ ਵੰਡ ਦੇ ਖਿਲਾਫ ਅੰਦੋਲਨ ਜਾਰੀ ਰੱਖਣ ਦਾ ਅਹਿਦ ਕੀਤਾ।
photo ਅੱਜ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਹ ਕਾਣੀ ਵੰਡ ਦੇ ਖਿਲਾਫ ਵਿਚਾਰਾਂ ਦੀ ਲੜਾਈ ਸੂ਼ਰੂ ਹੋਈ ਜਿਸ ਦੇ ਤਹਿਤ ਗੁਰੂ ਜੀ ਨੇ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਅਤੇ 'ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ ' ਸਲੋਕ ਦਰਜ ਹਨ।ਦਸਮ ਪਿਤਾ ਨੇ ਆਪਣਾ ਸਾਰਾ ਪਰਿਵਾਰ ਉਦੋਂ ਦੇ ਮੁਗ਼ਲ ਹਾਕਮਾਂ ਵੱਲੋਂ ਗਰੀਬ ਲੋਕਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਖ਼ਿਲਾਫ਼ ਸੰਘਰਸ਼ ਦੌਰਾਨ ਵਾਰ ਦਿੱਤਾ।ਜਦੋਂ ਔਰੰਗਜ਼ੇਬ ਧੱਕੇ ਨਾਲ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦਾ ਧਰਮ ਤਬਦੀਲ ਕਰਾ ਕੇ ਮੁਸਲਮਾਨ ਬਣਾਉਣ ਲੱਗਿਆ ਤਾਂ ਉਨ੍ਹਾਂ ਦੇ ਧਰਮ ਦੀ ਰਾਖੀ ਲਈ ਗੁਰੂ ਜੀ ਨੇ ਬਾਲ ਉਮਰੇ ਹੀ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਜਾ ਕੇ ਕੁਰਬਾਨੀ ਦੇਣ ਲਈ ਤੋਰਿਆ।
photoਫਿਰ ਉਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਲਈ ਖ਼ਾਲਸਾ (ਬਿਨਾਂ ਕਿਸੇ ਧਰਮ ਜਾਤ ਪਾਤ ਦੇ) ਫੌਜ ਤਿਆਰ ਕੀਤੀ।ਇਸ ਫ਼ੌਜ ਵਿੱਚ ਮਾਈ ਭਾਗੋ ਵਰਗੀਆਂ ਔਰਤਾਂ ਨੇ ਵੀ ਹਿੱਸਾ ਲਿਆ ਮੁਗ਼ਲਾਂ ਨਾਲ ਜੰਗ ਦੌਰਾਨ ਇਸ ਫੌਜ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ।ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਜਾਬਰ ਰਾਜਿਆਂ ਦੀ ਈਨ ਨਾ ਮੰਨਦੇ ਹੋਏ ਸ਼ਹਾਦਤਾਂ ਦਿੱਤੀਆਂ।ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਉਦੋਂ ਦੇ ਜਾਬਰ ਰਾਜਿਆਂ ਨੇ ਜ਼ਮੀਨਾਂ ਤੇ ਕਬਜ਼ੇ ਕਰ ਕੇ ਪਿੰਡਾ ਵਿੱਚ ਆਵਦੇ ਚੌਧਰੀ ਰੱਖੇ ਹੋਏ ਸਨ ਜੋ ਖੇਤਾਂ ਵਿਚ ਕੰਮ ਕਰਨ ਵਾਲੇ
photoਕਿਸਾਨਾਂ ਮਜ਼ਦੂਰਾਂ ਤੋਂ ਬਟਾਈ ਬਦਲੇ ਧੱਕੇ ਨਾਲ ਅਨਾਜ਼ ਲੈਂਦੇ ਸਨ ਅਤੇ ਉਨ੍ਹਾਂ ਦਾ ਬਹੁਤ ਸੋਸ਼ਣ ਕਰਦੇ ਸਨ ਤਾਂ ਗੁਰੂ ਸਾਹਿਬ ਨੇ ਨਾਹਰਾ ਦਿੱਤਾ "ਕੋ ਕਾਹੂੰ ਕੋ ਰਾਜ਼ ਨਾ ਦੇ ਹੈ,ਜੋ ਲੇ ਹੈ ਨਿੱਜ ਵੱਲ ਸੇ ਲੇ ਹੈ" ਦੇ ਨਾਅਰੇ ਹੇਠ ਜ਼ਾਲਮ ਰਾਜਿਆਂ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਉਹਨਾਂ ਨੇ ਜ਼ਮੀਨ ਪ੍ਰਾਪਤੀ ਦੇ ਸੰਘਰਸ਼ ਲਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਫੌਜ ਨੂੰ ਨੰਦੇੜ ਸਾਹਿਬ ਤੋ ਪੰਜਾਬ ਵੱਲ ਤੋਰਿਆ।ਅੱਜ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਦੀ ਟੀਮ ਹਰਫ਼ ਚੀਮਾਂ ਅਤੇ ਗ਼ਾਲਿਬ ਵੜੈਚ ਨੇ ਆਪਣੇ ਭਾਸ਼ਨਾਂ ਅਤੇ ਗੀਤਾਂ ਰਾਹੀਂ ਕਿਸਾਨਾਂ ਮਜ਼ਦੂਰਾਂ ਨੂੰ ਇਸ ਸ਼ਾਂਤਮਈ ਮੋਰਚੇ ਵਿਚ ਡਟੇ ਰਹਿਣ ਦਾ ਸੱਦਾ ਦਿੱਤਾ। ਹਰਿੰਦਰ ਬਿੰਦੂ,ਰੂਪ ਸਿੰਘ ਚੰਨਾ, ਅਮਰੀਕ ਸਿੰਘ ਗੰਢੂਆਂ,ਜਸਵੰਤੂ ਸਦਰਪੁਰ ਅਤੇ ਬਸੰਤ ਕੋਠਾ ਗੁਰੂ ਹਾਜ਼ਰ ਸਨ।