
ਮਹਿਲਾ ਅਫ਼ਸਰਾਂ ਦੀ ਚੋਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਮਾਂਡ ਸੰਭਾਲਣ ਦੀ ਜ਼ਿੰਮੇਵਾਰੀ ਦਿਤੀ ਜਾਵੇਗੀ।
ਨਵੀਂ ਦਿੱਲੀ: ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਤੋਂ ਬਾਅਦ ਪਹਿਲੀ ਵਾਰ ਲੈਫਟੀਨੈਂਟ ਕਰਨਲ ਤੋਂ ਕਰਨਲ ਦੇ ਅਹੁਦੇ ’ਤੇ ਤਰੱਕੀ ਦੇਣ ਲਈ ਵਿਸ਼ੇਸ਼ ਮਹਿਲਾ ਨੰਬਰ 3 ਚੋਣ ਬੋਰਡ ਵਿਚ 244 ਮਹਿਲਾ ਅਧਿਕਾਰੀਆਂ ਦੀ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਫ਼ੌਜ ਵਿਚ 108 ਮਹਿਲਾ ਅਫ਼ਸਰਾਂ ਦੀ ਚੋਣ ਕੀਤੀ ਗਈ ਹੈ। ਮਹਿਲਾ ਅਫ਼ਸਰਾਂ ਦੀ ਚੋਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਮਾਂਡ ਸੰਭਾਲਣ ਦੀ ਜ਼ਿੰਮੇਵਾਰੀ ਦਿਤੀ ਜਾਵੇਗੀ।
ਇਹ ਵੀ ਪੜ੍ਹੋ: ਮਾਪੇ ਹੋ ਜਾਣ ਸਾਵਧਾਨ! ਆਨਲਾਈਨ ਮੰਚਾਂ ਤੇ ਬੱਚਿਆਂ ਨੂੰ ਫਸਾਉਣ ਲਈ ਜਾਲ ਵਿਛਾ ਰਹੇ ਨੇ ਅਜਨਬੀ : ਅਧਿਐਨ
ਫ਼ੌਜ ਦੇ ਸੂਤਰਾਂ ਮੁਤਾਬਕ ਇਹ ਪ੍ਰਕਿਰਿਆ 9 ਜਨਵਰੀ ਨੂੰ ਸ਼ੁਰੂ ਹੋਈ ਸੀ ਅਤੇ 22 ਜਨਵਰੀ ਤਕ ਜਾਰੀ ਰਹੇਗੀ। ਇੰਜੀਨੀਅਰ, ਸਿਗਨਲ, ਆਰਮੀ ਏਅਰ ਡਿਫੈਂਸ, ਇੰਟੈਲੀਜੈਂਸ ਕੋਰ, ਆਰਮੀ ਸਰਵਿਸ ਕੋਰ, ਆਰਮੀ ਆਰਡੀਨੈਂਸ ਕੋਰ ਅਤੇ ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰ ਕੋਰ ਵਰਗੀਆਂ ਸਾਖਾਵਾਂ ਤੋਂ 1992 ਤੋਂ 2006 ਬੈਚ ਦੇ ਅਧਿਕਾਰੀਆਂ ਨੂੰ ਇਸ ਚੋਣ ਬੋਰਡ ਵਿਚ ਮੌਕਾ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਤੇ ਹਮਲਾ ਬਹੁਤ ਹੀ ਅਫ਼ਸੋਸਨਾਕ ਪਰ...
ਇਸ ਦਾ ਉਦੇਸ਼ ਔਰਤਾਂ ਨੂੰ ਫ਼ੌਜ ਵਿਚ ਪੁਰਸ਼ ਅਫ਼ਸਰਾਂ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਇਸ ਲਈ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਹੈ। ਚੋਣ ਬੋਰਡ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ 60 ਮਹਿਲਾ ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਬੁਲਾਇਆ ਗਿਆ ਹੈ। ਜੇਕਰ ਚੋਣ ਪ੍ਰਕਿਰਿਆ ਵਿਚ ਢੁਕਵੀਂ ਪਾਈ ਗਈ ਤਾਂ ਇਨ੍ਹਾਂ 108 ਮਹਿਲਾ ਅਧਿਕਾਰੀਆਂ ਨੂੰ ਇਸ ਮਹੀਨੇ ਦੇ ਅੰਤ ਤਕ ਕਰਨਲ ਦਾ ਦਰਜਾ ਦਿਤਾ ਜਾਵੇਗਾ ਅਤੇ ਵੱਖ-ਵੱਖ ਕਮਾਂਡਾਂ ਵਿਚ ਜ਼ਿੰਮੇਵਾਰੀਆਂ ਦਿਤੀਆਂ ਜਾਣਗੀਆਂ।