
ਕਿਹਾ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਆਏ ਹਾਂ ਅਤੇ ਪ੍ਰਾਪਤ ਜਿੱਤ ਕੇ ਹੀ ਜਾਵਾਂਗੇ ।
ਨਵੀਂ ਦਿੱਲੀ ( ਸੈਸ਼ਵ ਨਾਗਰਾ) : 85 ਸਾਲਾ ਬਜ਼ੁਰਗ ਨੇ ਕਿਸਾਨੀ ਮੋਰਚੇ ਵਿੱਚ ਕੇਂਦਰ ਸਰਕਾਰ ਨੂੰ ਵੰਗਾਰਦਿਆਂ ਕਿਹਾ ਸਰਕਾਰ ਸਾਡੇ ਹੌਸਲਿਆਂ ਨੂੰ ਨਹੀਂ ਡੇਗ ਸਕਦੀ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਆਏ ਹਾਂ ਅਤੇ ਪ੍ਰਾਪਤ ਜਿੱਤ ਕੇ ਹੀ ਜਾਵਾਂਗੇ । ਬਜ਼ੁਰਗ ਕਿਸਾਨ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗ ਨਹੀਂ ਸਕਦੀ । ਦੇਸ਼ ਦੇ ਕਿਸਾਨ ਦੀ ਹੌਸਲੇ ਬੁਲੰਦ ਹਨ ।
photoਉਨ੍ਹਾਂ ਕਿਹਾ ਕਿ ਮੈਂ ਹਰ ਰੋਜ਼ 65 ਕਿਲੋਮੀਟਰ ਦਾ ਸਫਰ ਤਹਿ ਕਰਕੇ ਲੋਕਾਂ ਦੀ ਸੇਵਾ ਕੀਤਾ ਹੈ , ਉਨ੍ਹਾਂ ਕਿਹਾ ਕਿ ਅੱਜ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ , ਹਰ ਦਿਨ ਕਿਸਾਨਾਂ ਸਿਰ ਕਰਜੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ । ਦੇਸ਼ ਕਿਸਾਨ ਸਰਕਾਰ ਦੀਆਂ ਨੀਤੀਆਂ ਕਾਰਨ ਖੁਦਕਸ਼ੀਆਂ ਕਰ ਰਿਹਾ ਹੈ । ਕਿਸਾਨ ਨੂੰ ਆਪਣੀ ਫਸਲ ਵੇਚਣ ਦੇ ਲਈ ਧਰਨੇ ਲਾਉਣੇ ਪੈ ਰਹੇ ਹਨ । ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ।
photoਬਜ਼ੁਰਗ ਕਿਸਾਨ ਨੇ ਦੱਸਿਆ ਕਿ ਜਵਾਨੀ ਦੇ ਸਮੇਂ ਮੈਂ ਰਾਸ਼ਟਰੀ ਪੱਧਰ ਦਾ ਅਥਲੀਟ ਰਹਿ ਚੁੱਕਾ ਹਾਂ । ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਪਰ ਅੱਜ ਸਰਕਾਰ ਸਾਡੀ ਕੀਤੀ ਸੇਵਾ ਦਾ ਮੁੱਲ ਨਹੀਂ ਪਾ ਰਹੀ ਅਤੇ ਸਾਨੂੰ ਸੜਕਾਂ ਉੱਤੇ ਧੱਕੇ ਖਾਣ ਲਈ ਛੱਡ ਦਿੱਤਾ ਗਿਆ ਹੈ । ਕਿਸਾਨ ਦੇਸ਼ ਦਾ ਅੰਨਦਾਤਾ ਹੈ, ਪੂਦੇ ਦੇਸ਼ ਦੇ ਲੋਕਾਂ ਦਾ ਢਿਡ ਭਰਦਾ ਹੈ । ਸਰਕਾਰ ਅੰਨਦਾਤਾ ਦੀਆਂ ਜ਼ਮੀਨਾਂ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਹੁੰਦੀ ਹੈ ।
photoਬਜ਼ੁਰਗ ਕਿਸਾਨ ਨੇ ਕਿਹਾ ਕਿ ਖੇਡਾਂ ਦੇ ਨਾਲ ਬਿਜਲੀ ਬੋਰਡ ਵਿਚ ਨੌਕਰੀ ਵੀ ਕੀਤੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਦਿਨ ਨਹੀਂ ਕਦੇ ਦੇਖੇ ਜਿਹੜੇ ਹੁਣ ਕੇਂਦਰ ਸਰਕਾਰ ਦੀ ਵਜ੍ਹਾ ਕਰਕੇ ਦੱਖਣੀ ਪੈ ਰਹੇ ਹਨ ਉਨ੍ਹਾਂ ਕਿਹਾ ਦੇਸ਼ ਦੇ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਇਕਜੁੱਟ ਹੋ ਚੁੱਕੇ ਹਨ । ਸਰਕਾਰ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਕੇ ਖਤਮ ਕਰਨਾ ਚਹੁੰਦੀ ਹੈ । ਕਿਸਾਨ ਸਰਕਾਰ ਦੇ ਖਿਲਾਫ ਲਾਮਬੰਦ ਹੇੋ ਚੁੱਕੇ ਹਨ ।