
ਤਾਲਾਬੰਦੀ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਲਈ ਇਜਾਜ਼ਤ ਦਿੱਤੀ ਗਈ ਹੈ।
ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਹਲਾਤ ਬੇਕਾਬੂ ਹੋ ਗਏ ਹਨ ਜਿਸ ਕਰਕੇ ਸਰਕਾਰ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚਾਲੇ ਅੱਜ ਕਈ ਰਾਜਾਂ ਨੇ ਤਾਲਾਬੰਦ ਤੇ ਰਾਤ ਦਾ ਕਰਫਿਊ ਲਾ ਦਿੱਤਾ ਹੈ। ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੀਤੀ ਰਾਤ ਤੋਂ ਤਾਲਾਬੰਦੀ ਸ਼ੁਰੂ ਹੋ ਗਈ ਹੈ। ਇਸ ਸਮੇਂ ਸਿਰਫ ਜ਼ਰੂਰੀ ਸੇਵਾਵਾਂ ਜਾਰੀ ਹਨ।
Corona
ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ’ਚ ਛੇ ਦਿਨਾਂ ਲਈ ਜਦਕਿ ਰਾਜਸਥਾਨ ਸਰਕਾਰ ਨੇ ਸੂਬੇ ’ਚ 15 ਦਿਨਾਂ ਲਈ ਲੌਕਡਾਊਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਭਾਰਤ ’ਚ ਕੋਵਿਡ-19 ਦੇ ਇੱਕ ਦਿਨ ਅੰਦਰ ਰਿਕਾਰਡ 2,73,810 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 1679 ਮੌਤਾਂ ਹੋਈਆਂ ਹਨ। ਪੰਜਾਬ ਵਿੱਚ ਵੀ ਬੀਤੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਕਾਰਨ ਅੱਜ ਸਭ ਤੋਂ ਵੱਧ 85 ਮੌਤਾਂ ਹੋਈਆਂ ਹਨ ਜਦਕਿ 4653 ਨਵੇਂ ਕੇਸ ਵੀ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਤ ਦੱਸ ਵਜੇ ਤੋਂ 26 ਅਪ੍ਰੈਲ ਸਵੇਰੇ ਪੰਜ ਵਜੇ ਤੱਕ ਛੇ ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ।
Lockdown
ਇਨ੍ਹਾਂ ਚੀਜ਼ਾਂ 'ਤੇ ਲੱਗੀ ਰੋਕ
1.. ਦਿੱਲੀ ਮੈਟਰੋ ਨੇ ਸਮਾਜਿਕ ਦੂਰੀਆਂ ਲਈ ਕਈ ਸਟੇਸ਼ਨਾਂ 'ਤੇ ਐਂਟਰੀ ਗੇਟ ਬੰਦ
ਕਈ ਸਟੇਸ਼ਨਾਂ ਜਿਵੇ -ਨਵੀਂ ਦਿੱਲੀ ਮੈਟਰੋ ਸਟੇਸ਼ਨ, ਚਾਂਦਨੀ ਚੌਕ ਮੈਟਰੋ ਸਟੇਸ਼ਨ, ਕਸ਼ਮੀਰੀ ਗੇਟ ਮੈਟਰੋ ਸਟੇਸ਼ਨ, ਰਾਜੀਵ ਚੌਕ ਮੈਟਰੋ ਸਟੇਸ਼ਨ, ਐਮਜੀ ਰੋਡ ਮੈਟਰੋ ਸਟੇਸ਼ਨ ਸ਼ਾਮਿਲ ਹਨ।
2.. 50 ਲੋਕਾਂ ਨੂੰ ਵਿਆਹ ਦੇ ਸਮਾਰੋਹ 'ਚ ਸ਼ਾਮਲ ਹੋਣ ਦੀ ਇਜਾਜ਼ਤ ਹੈ। 20 ਲੋਕਾਂ ਨੂੰ ਅੰਤਮ ਰਸਮਾਂ 'ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਹੈ।
3.. ਤਾਲਾਬੰਦੀ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਲਈ ਇਜਾਜ਼ਤ ਦਿੱਤੀ ਗਈ ਹੈ।
Lockdown
ਰਾਜਸਥਾਨ ਸਰਕਾਰ ਨੇ ਸੂਬੇ ’ਚ ਅੱਜ ਤੋਂ 3 ਮਈ ਤੱਕ 15 ਰੋਜ਼ਾ ਲੌਕਡਾਊਨ ਦਾ ਐਲਾਨ
ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੇ ਦਫ਼ਤਰ ਖੁੱਲ੍ਹੇ ਰਹਿਣਗੇ। ਰਾਸ਼ਨ, ਫਲ, ਦੁੱਧ ਉਤਪਾਦ ਆਦਿ ਦੀਆਂ ਦੁਕਾਨਾਂ ਸ਼ਾਮ ਪੰਜ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਰੇਹੜੀ-ਫੜ੍ਹੀ ਵਾਲੇ ਸ਼ਾਮ 7 ਵਜੇ ਤੱਕ ਸਬਜ਼ੀ ਵੇਚ ਸਕਣਗੇ। ਪੈਟਰੋਲ ਪੰਪ ਰਾਤ ਅੱਠ ਵਜੇ ਤੱਕ ਖੁੱਲ੍ਹਣਗੇ। ਹਦਾਇਤਾਂ ਅਨੁਸਾਰ ਬਾਜ਼ਾਰ, ਸ਼ਾਪਿੰਗ ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ ਅਤੇ ਸਾਰੀਆਂ ਧਾਰਮਿਕ ਥਾਵਾਂ ਬੰਦ ਰਹਿਣਗੀਆਂ।
lockdown