
2016 ਵਿਚ ਇਕ ਮਹੀਨੇ ਵਿਚ ਬ੍ਰਾਜ਼ੀਲ ਤੋਂ ਮੈਕਸੀਕੋ ਤਕ 11 ਦੇਸ਼ਾਂ ਦੇ ਜ਼ਰੀਏ 10 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਅਮਰੀਕਾ.......
ਨਵੀਂ ਦਿੱਲੀ : 2016 ਵਿਚ ਇਕ ਮਹੀਨੇ ਵਿਚ ਬ੍ਰਾਜ਼ੀਲ ਤੋਂ ਮੈਕਸੀਕੋ ਤਕ 11 ਦੇਸ਼ਾਂ ਦੇ ਜ਼ਰੀਏ 10 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਅਮਰੀਕਾ ਵਿਚ ਦਾਖ਼ਲ ਹੋਏ ਇਕ ਪੰਜਾਬੀ ਨੌਜਵਾਨ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਉਥੇ ਰਹਿਣ ਦੇ ਦੋਸ਼ ਲਗਾਉਣ ਤੋਂ ਬਾਅਦ ਵਾਪਸ ਭੇਜ ਦਿਤਾ ਗਿਆ ਸੀ। ਸਨਿਚਰਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਉਸ ਨੂੰ ਇਮੀਗ੍ਰੇਸ਼ਨ ਵਿਭਾਗ ਵਲੋਂ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਸੀ। ਸਬੰਧਤ ਵਿਭਾਗ ਅਨੁਸਾਰ ਨੌਜਵਾਨ ਦੀ ਪਛਾਣ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਸੀ।
Harpreet Singhਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਸਨਿਚਰਵਾਰ ਨੂੰ ਸ਼ੁਰੂਆਤੀ ਘੰਟਿਆਂ ਦੌਰਾਨ ਹਰਪ੍ਰੀਤ ਸਿੰਘ ਨੂੰ ਏਅਰਪੋਰਟ 'ਤੇ ਏਅਰਲਾਈਨਜ਼ ਫਲਾਈਟ ਯੂਏ82 ਦੁਆਰਾ ਦਿੱਲੀ ਪਹੁੰਚਿਆ ਗਿਆ ਸੀ। ਇਸ ਵਿਅਕਤੀ ਨੇ 20 ਅਗੱਸਤ 2016 ਨੂੰ ਆਈਜੀਆਈ ਹਵਾਈ ਅੱਡੇ ਤੋਂ ਬ੍ਰਾਜ਼ੀਲ ਵਿਚ ਜਾਇਜ਼ ਪਾਸਪੋਰਟ 'ਤੇ ਈਟੀ-887 ਜ਼ਰੀਏ ਉਡਾਨ ਭਰੀ ਸੀ। ਇਸ ਤੋਂ ਬਾਅਦ ਉਸ ਨੇ ਅਮਰੀਕਾ ਲਈ ਅਪਣੀ ਗ਼ੈਰਕਾਨੂੰਨੀ ਯਾਤਰਾ ਸ਼ੁਰੂ ਕੀਤੀ। ਪੁਛਗਿਛ ਵਿਚ ਪਤਾ ਚਲਿਆ ਕਿ ਬ੍ਰਾਜ਼ੀਲ ਪਹੁੰਚਣ ਤੋਂ ਬਾਅਦ ਹਰ੍ਰਪੀਤ ਸਿੰਘ ਬੋਲੀਵੀਆ ਗਏ, ਜਿੱਥੇ ਉਨ੍ਹਾਂ ਨੇ ਪੰਜਾਬ ਵਿਚ ਅਪਣੇ ਸ਼ਹਿਰ ਵਿਚ ਅਪਣੇ ਟ੍ਰੈਵਲ ਏਜੰਟ ਦੇ ਕੁੱਝ ਸਹਿਯੋਗੀਆਂ ਨਾਲ ਸੰਪਰਕ ਕੀਤਾ।
Arrestਅਧਿਕਾਰੀਆਂ ਨੇ ਦਸਿਆ ਕਿ ਉਥੇ ਉਸ ਨੇ ਸੜਕ ਰਾਹੀਂ ਯਾਤਰਾ ਕਰਨ ਦੀ ਮੰਗ ਕੀਤੀ, ਜਿਸ ਤੋਂ ਬਾਅਦ ਹਰਪ੍ਰੀਤ ਪੇਰੂ ਦੇ ਲੀਮਾ ਵਿਚ ਪਹੁੰਚ ਗਿਆ। ਇਸ ਤੋਂ ਬਾਅਦ ਉਹ ਇਕਵਾਡੋਰ, ਕੋਲੰਬੀਆ ਅਤੇ ਪਨਾਮਾ ਤੋਂ ਲੰਘਦੇ ਹੋਏ ਕੋਸਟਾ ਰਿਕਾ ਪਹੁੰਚਣ ਵਿਚ ਕਾਮਯਾਬ ਹੋ ਗਿਆ। ਕੋਸਟਾ ਰਿਕਾ ਤੋਂ ਉਹ ਹੋਂਡੂਰਾਸ ਵਿਚ ਦਾਖ਼ਲ ਹੋਇਆ ਅਤੇ ਗਵਾਟੇਮਾਲਾ ਚਲਾ ਗਿਆ ਅਤੇ ਆਖ਼ਰ ਵਿਚ ਮੈਕਸੀਕੋ ਪਹੁੰਚ ਗਿਆ। ਅਧਿਕਾਰੀ ਨੇ ਦਸਿਆ ਕਿ ਮੈਕਸੀਕੋ ਤੋਂ ਉਹ ਫਿਰ ਕਿਸ਼ਤੀ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਵਿਚ ਕਾਮਯਾਬ ਰਿਹਾ। ਉਸ ਨੂੰ ਇਹ ਯਾਤਰਾ ਪੂਰੀ ਕਰਨ ਲਈ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ।
Map India to USA ਪੁਲਿਸ ਅਧਿਕਾਰੀ (ਆਈਜੀਆਈ ਏਅਰਪੋਰਟ) ਸੰਜੇ ਭਾਟੀਆ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਦੇ ਰਸਤੇ ਵਿਚ ਸੀ ਤਾਂ ਉਸ ਦਾ ਸਮਾਨ ਅਤੇ ਪਾਸਪੋਰਟ ਸਥਾਨਕ ਦੁਸ਼ਮਣਾਂ ਵਲੋਂ ਹਟਾ ਦਿਤੇ ਗਏ ਸਨ। ਉਸ ਤੋਂ ਬਾਅਦ ਉਸ ਨੇ ਭਾਰਤ ਵਿਚ ਅਪਣੇ ਏਜੰਟ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸ ਦੇ ਲਈ ਨਕਲੀ ਪਾਸਪੋਰਟ ਦਾ ਪ੍ਰਬੰਧ ਕੀਤਾ। ਹਰਪ੍ਰੀਤ ਨੇ ਪੰਜਾਬ ਦੇ ਜਲੰਧਰ ਨਿਵਾਸੀ ਰਾਣਾ ਦੇ ਰੂਪ ਵਿਚ ਅਪਣੇ ਏਜੰਟ ਦੀ ਪਛਾਣ ਕੀਤੀ।
Planeਭਾਟੀਆ ਨੇ ਕਿਹਾ ਕਿ ਅਮਰੀਕਾ ਪਹੁੰਚਣ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਗ਼ੈਰਕਾਨੂੰਨੀ ਰੂਪ ਨਾਲ ਉਥੇ ਰਹਿਣ ਲਈ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਅਮਰੀਕੀ ਸੂਬੇ ਲੁਸਿਆਣਾ ਦੇ ਇਕ ਸ਼ਹਿਰ ਵਿਚ ਇਕ ਡਿਪਾਰਟਮੈਂਟਲ ਸਟੋਰ ਵਿਚ 15 ਮਹੀਨੇ ਤਕ ਕੰਮ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਹ ਗ਼ੈਰਕਾਨੂੰਨੀ ਤਰੀਕੇ ਨਾਲ ਸੰਯੁਕਤ ਰਾਜ ਅਮਰੀਕਾ ਵਿਚ ਦਾਖ਼ਲ ਹੋ ਗਿਆ ਕਿਉਂਕਿ ਉਹ ਅਮਰੀਕੀ ਨਾਗਰਿਕਤਾ ਚਾਹੁੰਦਾ ਸੀ। ਹਰਪ੍ਰੀਤ ਵਿਰੁਧ ਧਾਰਾ 420, 467, 468, 471 ਅਤੇ ਪਾਸਪੋਰਟ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।