
ਅੱਧਾ ਦਰਜਨ ਬੱਚੇ ਨਹਿਰ 'ਚ ਡੁੱਬੇ
ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਵਿਚ ਲਖਨਊ ਰਾਏਬਰੇਲੀ ਬਾਡਰ ਤੇ ਮੁਸਾਫ਼ਰਾਂ ਨਾਲ ਭਰਿਆ ਟਰੱਕ ਇੰਦਰਾ ਨਹਿਰ ਵਿਚ ਡਿੱਗ ਪਿਆ। ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ। ਦੱਸਿਆ ਦਾ ਰਿਹਾ ਹੈ ਕਿ ਲਖਨਊ ਵਿਚ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਸ ਟਰੱਕ ਦੇ ਨਹਿਰ ਵਿਚ ਡਿੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ। ਇਸ ਟਰੱਕ ਦੇ ਡਿੱਗਣ ਨਾਲ ਅੱਧਾ ਦਰਜਨ ਬੱਚੇ ਨਹਿਰ ਵਿਚ ਲਾਪਤਾ ਹਨ। 6 ਬੱਚਿਆਂ ਨੂੰ ਨਹਿਰ ਵਿਚੋਂ ਲੱਭਣ ਲਈ ਐਸਡੀਆਰਐਫ ਦੀ ਟੀਮ ਮੌਕੇ ਤੇ ਮੌਜੂਦ ਹੈ। ਔਰਤਾਂ, ਬੱਚੇ ਅਤੇ ਮਰਦਾਂ ਸਮੇਤ ਹੋਰ ਵੀ ਆਂਢ- ਗੁਆਂਢ ਦੇ ਲੋਕ ਆਪਣੀ ਨਵ ਵਿਆਹੁਤਾ ਬੇਟੀ ਦੇ ਸਹੁਰੇ ਘਰ ਸਮਾਗਮ ਤੇ ਗਏ ਸਨ।
Truck loaded with passengers falling in Indra Canal
ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਬੱਚੇ ਅਜੇ ਤੱਕ ਲਾਪਤਾ ਹਨ। ਇਹ ਹਾਦਸਾ ਨਗਰਾਮ ਥਾਣਾ ਖੇਤਰ ਦੇ ਸਮੇਸੀ ਪਿੰਡ ਦੇ ਕੋਲ ਹੋਇਆ। ਇਸ ਘਟਨਾ ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵੀ ਦੁੱਖ ਪ੍ਰਗਟਾਇਆ ਅਤੇ ਐਸਐਸਪੀ ਅਤੇ ਐਸਡੀਆਰਐਫ ਨੂੰ ਆਦੇਸ਼ ਦਿੱਤਾ ਹੈ ਕਿ ਉਹ ਡੁੱਬੇ ਹੋਏ ਵਿਅਕਤੀਆਂ ਨੂੰ ਕੱਢਣ ਲਈ ਹਰ ਸੰਭਵ ਸਹਾਇਤਾ ਕਰਨ।