
ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਇਕ ਬਜ਼ਾਰ ਵਿਚ ਹੋਏ ਇਕ ਬੰਬ ਧਮਾਕੇ ਵਿਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ।
ਬਗ਼ਦਾਦ: ਇਰਾਕ ਦੀ ਰਾਜਧਾਨੀ ਬਗ਼ਦਾਦ (Baghdad bomb blast) ਦੇ ਇਕ ਬਜ਼ਾਰ ਵਿਚ ਹੋਏ ਇਕ ਬੰਬ ਧਮਾਕੇ ਵਿਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਇਸ ਧਮਾਕੇ ਵਿਚ ਜਾਨ ਗਵਾਉਣ ਅਤੇ ਜ਼ਖਮੀ ਹੋਣ ਵਾਲਿਆਂ ਵਿਚ ਜ਼ਿਆਦਾਤਰ ਲੋਕ ਬਾਜ਼ਾਰ ਵਿਚ ਈਦ ਦੀ ਖਰੀਦਦਾਦੀ ਕਰਨ ਗਏ ਸੀ। ਪਿਛਲੇ ਛੇ ਮਹੀਨਿਆਂ ਵਿਚ ਇਹ ਬਗਦਾਦ ਵਿਚ ਹੋਇਆ ਸਭ ਤੋਂ ਭਿਆਨਕ ਬੰਬ ਧਮਾਕਾ (Bomb blast kills at least 35 people) ਹੈ।
Baghdad bomb blast
ਹੋਰ ਪੜ੍ਹੋ: ਸ਼ਿਲਪਾ ਸ਼ੈਟੀ ਦੇ ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਸ਼ਲੀਲ ਫਿਲਮਾਂ ਬਣਾਉਣ ਦੇ ਲੱਗੇ ਆਰੋਪ
ਬਾਜ਼ਾਰ ਵਿਚ ਇਹ ਧਮਾਕਾ ਇਕ ਉਪਕਰਨ ਜ਼ਰੀਏ ਕੀਤਾ ਗਿਆ। ਹਮਲੇ ਦੀ ਜ਼ਿੰਮੇਵਾਰੀ ਇਸਲਾਮੀ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਸਮੂਹ ਨੇ ਲਈ ਹੈ। ਇਰਾਕ ਦੀ ਸਰਕਾਰ ਨੇ ਸਾਲ 2017 ਦੇ ਅਖੀਰ ਵਿਚ ਸੁਨੀ ਮੁਸਲਮਾਨ ਜਿਹਾਦੀ ਸਮੂਹ ਆਈਐਸ ਖਿਲਾਫ਼ ਅਪਣੀ ਜਿੱਤ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਆਈਐਸ ਦੀ ਸਲੀਪਰ ਸੈੱਲ ਲਗਾਤਾਰ ਸਰਗਰਮ ਹੈ।
Baghdad bomb blast
ਹੋਰ ਪੜ੍ਹੋ: 1984 ਸਿੱਖ ਕਤਲੇਆਮ ਮਾਮਲਾ: 11 ਮੁਕੱਦਮਿਆਂ ਦੀ ਪੜਤਾਲ ਹੋਈ ਮੁਕੰਮਲ, ਜਲਦ ਹੋਣਗੀਆਂ ਗ੍ਰਿਫ਼ਤਾਰੀਆਂ
ਇਸ ਤੋਂ ਪਹਿਲਾਂ ਅਪ੍ਰੈਲ ਵਿਚ ਸ਼ਹਿਰ ਦੇ ਬਾਜ਼ਾਰ ਵਿਚ ਇਕ ਕਾਰ ਵਿਚ ਬੰਬ ਧਮਾਕਾ (Iraq Bomb blast) ਹੋਇਆ ਸੀ, ਜਿਸ ਵਿਚ ਚਾਰ ਲੋਕ ਮਾਰੇ ਗਏ। ਆਈਐਸ ਨੇ ਇਸ ਹਮਲੇ ਦੀ ਵੀ ਜ਼ਿੰਮੇਵਾਰੀ ਲਈ ਸੀ। ਬਗਦਾਦ ਦੇ ਜਿਸ ਇਲਾਕੇ ਵਿਚ ਇਹ ਧਮਾਕੇ ਹੋਏ ਹਨ, ਉੱਥੇ ਜ਼ਿਆਦਾਤਰ ਸ਼ੀਆ ਮੁਸਲਮਾਨ ਰਹਿੰਦੇ ਹਨ।
Baghdad bomb blast
ਹੋਰ ਪੜ੍ਹੋ: ਨਵਜੋਤ ਸਿੱਧੂ ਦਾ ਪੰਜਾਬ ਮਾਡਲ, ਕੀ ਮੁੱਖ ਮੰਤਰੀ ਦੀ ਮਦਦ ਤੋਂ ਬਿਨਾਂ ਵੀ, ਕੋਈ ਕ੍ਰਿਸ਼ਮਾ ਵਿਖਾ ਸਕੇਗਾ?
ਨਿਊਜ਼ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਧਮਾਕੇ ਵਿਚ ਮਾਰੇ ਜਾਣ ਵਾਲਿਆਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਧਮਾਕੇ ਤੋਂ ਬਾਅਦ ਕੁੱਝ ਦੁਕਾਨਾਂ ਵਿਚ ਅੱਗ ਲਗਾਈ ਗਈ। ਇਰਾਕੀ ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨੇ ਬਾਜ਼ਾਰ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਿਸ ਇੰਚਾਰਜ ਦੀ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।