
2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਯੁੱਧਿਆ ਦਾ ਰਾਮ ਮੰਦਰ ਮਾਮਲਾ ਇਕ ਵਾਰ ਫਿਰ ਤੋਂ ਤੂਲ ਫੜਨ ਲੱਗਿਆ ਹੈ। ਉਤਰ ਪ੍ਰਦੇਸ਼ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ...
ਲਖਨਊ : 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਯੁੱਧਿਆ ਦਾ ਰਾਮ ਮੰਦਰ ਮਾਮਲਾ ਇਕ ਵਾਰ ਫਿਰ ਤੋਂ ਤੂਲ ਫੜਨ ਲੱਗਿਆ ਹੈ। ਉਤਰ ਪ੍ਰਦੇਸ਼ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਦੋਵੇਂ ਰਸਤੇ ਬੰਦ ਹੋ ਜਾਣਵੇ ਤਾਂ ਤੀਜਾ ਬਦਲ ਸੰਸਦ ਤੋਂ ਰਾਮ ਮੰਦਰ ਨਿਰਮਾਣ ਕਰਵਾਉਣ ਦੀ ਦਿਸ਼ਾ ਵਿਚ ਵਧਾਂਗੇ। ਹਾਲਾਂਕਿ ਅਜੇ ਇਹ ਮੁੱਦਾ ਮਾਣਯੋਗ ਸੁਪਰੀਮ ਕੋਰਟ ਦੇ ਕੋਲ ਹੈ। ਆਪਸੀ ਸਹਿਮਤੀ ਸਮੇਤ ਦੋਵੇਂ ਬਦਲਾਂ ਨਾਲ ਗੱਲ ਨਾ ਬਣਨ 'ਤੇ ਇਹੀ ਰਸਤਾ ਬਾਕੀ ਰਹਿ ਜਾਵੇਗਾ।
Ram Mandir Model
ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ ਕਿ ਜਦੋਂ ਦੋਵੇਂ ਬਦਲ ਖ਼ਤਮ ਹੁੰਦੇ ਹਨ, ਫਿਰ ਅਸੀਂ ਤੀਜੇ ਬਦਲ ਵੱਲ ਵਧਾਂਗੇ। ਅਦਾਲਤ ਨਾਲ ਗੱਲ ਨਾ ਬਣੀ ਤਾਂ ਸੰਸਦ ਦੇ ਰਸਤੇ ਇਸ ਦਾ ਹੱਲ ਕੱਢਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ 'ਤੇ ਜਮ ਕੇ ਹਮਲਾ ਵੀ ਕੀਤਾ। ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ ਕਿ ਅਪੀਲਾਂ ਦੀ ਰਾਜਨੀਤੀ ਨੇ ਰਾਮ ਮੰਦਰ ਨੂੰ ਲੰਬੇ ਸਮੇਂ ਤਕ ਰੋਕ ਕੇ ਰਖਿਆ।
Deputy CM Uttar Pradesh Keshav Prasad Maurya
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਜਦੋਂ ਅੰਦੋਲਨ ਕੀਤਾ ਤਾਂ ਜਾ ਕੇ ਤਾਲਾ ਖੁੱਲ੍ਹਿਆ। ਅਸੀਂ ਲੋਕ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਮਾਮਲੇ ਵਿਚ ਫ਼ੈਸਲਾ ਆਵੇ। ਹਰ ਰਾਮ ਭਗਤ ਦੀ ਇਹ ਇੱਛਾ ਹੈ ਕਿ ਰਾਮ ਮੰਦਰ ਬਣੇ। ਭਾਰਤੀ ਜਨਤਾ ਪਾਰਟੀ ਨੇ ਇਸ ਪ੍ਰਸਤਾਵ ਨੂੰ ਪਾਸ ਕਰਕੇ ਰਖਿਆ ਹੋਇਆ ਹੈ। ਮੌਰੀਆ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਇਸ ਮੁੱਦੇ 'ਤੇ ਸਾਥ ਦੇਣਗੀਆਂ ਜਾਂ ਨਹੀਂ, ਇਹ ਭੰਬਲਭੂਸਾ ਹੈ।
Deputy CM Uttar Pradesh Keshav Prasad Maurya
ਮਾਣਯੋਗ ਸੁਪਰੀਮ ਕੋਰਟ ਦਾ ਇਕ ਫ਼ੈਸਲਾ ਆਵੇਗਾ ਕਿਉਂਕਿ ਇਹ ਬਹੁਤ ਲੰਬੇ ਸਮੇਂ ਤੋਂ ਚੱਲਣ ਵਾਲਾ ਮੁੱਦਾ ਹੈ। ਕਾਂਗਰਸ ਮੰਦਰ ਨਿਰਮਾਣ ਦਾ ਵਿਰੋਧ ਕਰਦੀ ਰਹਿੰਦੀ ਹੈ। ਰਾਮ ਜਨਮ ਭੂਮੀ ਦਾ ਮਾਮਲਾ ਨਾ 2019 ਤੋਂ ਬਾਅਦ ਦਾ ਮਾਮਲਾ ਹੈ ਨਾ ਪਹਿਲਾਂ ਦਾ ਹੈ। ਰਾਮ ਜਨਮ ਭੂਮੀ ਦਾ ਮਾਮਲਾ ਰਾਮ ਜਨਮ ਭੂਮੀ ਦਾ ਹੈ।