ਗਲਵਕੜੀ ਪਾ ਕੇ ਫਸੇ 'ਗੁਰੂ'
Published : Aug 20, 2018, 4:46 pm IST
Updated : Aug 20, 2018, 4:46 pm IST
SHARE ARTICLE
Navjot Singh Sidhu hug with Pak Army chief
Navjot Singh Sidhu hug with Pak Army chief

ਭਾਰਤ ਵਾਪਸ ਪਰਤਦੇ ਹੀ ਸਾਬਕਾ ਕ੍ਰਿਕੇਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੁਰ ਬਦਲ ਗਏ ਹਨ...............

ਨਵੀਂ ਦਿੱਲੀ :  ਭਾਰਤ ਵਾਪਸ ਪਰਤਦੇ ਹੀ ਸਾਬਕਾ ਕ੍ਰਿਕੇਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੁਰ ਬਦਲ ਗਏ ਹਨ। ਪਾਕਿ ਫ਼ੌਜ ਮੁੱਖੀ ਨਾਲ ਗਲੇ ਮਿਲਣ ਅਤੇ ਪੀਓਕੇ ਦੇ ਪ੍ਰੈਸੀਡੈਂਟ ਦੇ ਨਾਲ ਬੈਠਣ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਹੀ ਅੰਦਾਜ਼ ਵਿਚ ਫਿਰ ਤੋਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਹੈ।  ਸਿੱਧੂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਕਬੂਲ ਸਮਾਰੋਹ ਵਿਚ ਸ਼ਾਮਲ ਹੋਣ ਇਸਲਾਮਾਬਾਦ ਗਏ ਸਨ, ਜਿਸ ਉੱਤੇ ਉਨ੍ਹਾਂ ਦਾ ਦੌਰਾ ਵਿਵਾਦਾਂ ਵਿਚ ਘਿਰ ਗਿਆ। ਬੀਜੇਪੀ ਨੇ ਸਿੱਧੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਲਾਉਂਦਿਆ ਸਿੱਧੂ ਦੇ ਪਾਕਿਸਤਾਨ ਦੌਰੇ ਨੂੰ ਦੋਸ਼ ਕਰਾਰ ਦਿਤਾ ਹੈ।

ਉੱਧਰ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਡੂੰਘੀ ਨਰਾਜ਼ਗੀ ਜਤਾਈ ਹੈ। ਐਤਵਾਰ ਨੂੰ ਭਾਰਤ ਆਉਂਦੇ ਹੀ ਸਿੱਧੂ ਨੇ ਸਹੁੰ ਚੁੱਕ ਦੇ ਦੌਰਾਨ ਪਾਕਿ ਫ਼ੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ 'ਤੇ ਕਿਹਾ ਕਿ ਜੇਕਰ ਕੋਈ (ਜਨਰਲ ਬਾਜਵਾ) ਮੇਰੇ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਸਾਡੀ ਸੰਸਕ੍ਰਿਤੀ ਇੱਕ ਹੈ ਅਤੇ ਅਸੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਕਰਤਾਰਪੁਰ ਬਾਰਡਰ ਖੋਲ ਦੇਵਾਂਗੇ, ਤਾਂ ਮੈਂ ਹੋਰ ਕੀ ਕਰ ਸਕਦਾ ਸੀ?

ਸਮਾਰੋਹ ਦੇ ਦੌਰਾਨ ਸਿੱਧੂ ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਪ੍ਰੈਜ਼ੀਡੈਂਟ ਦੇ ਨਾਲ ਵੀ ਬੈਠੇ ਦੇਖੇ ਗਏ ਸਨ। ਇਸ 'ਤੇ ਬੀਜੇਪੀ ਨੇ ਸਖ਼ਤ ਪ੍ਰਤੀਕਰਮ ਕੀਤਾ ਹੈ। ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਇੱਥੋਂ ਤੱਕ ਕਹਿ ਦਿਤਾ ਕਿ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਿੱਧੂ ਨੂੰ ਮੁਅਤਲ ਕਰਨਗੇ? ਹੁਣ ਸਿੱਧੂ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਮਹਿਮਾਨ ਦੇ ਤੌਰ 'ਤੇ ਸੱਦਿਆ ਜਾਂਦਾ ਹੈ ਤਾਂ ਤੁਹਾਨੂੰ ਜਿੱਥੇ ਕਿਹਾ ਜਾਂਦਾ ਹੈ

ਤੁਸੀ ਉੱਥੇ ਬੈਠਦੇ ਹੋ। ਮੈਂ ਕਿਤੇ ਹੋਰ ਬੈਠਾ ਸੀ ਪਰ ਉਨ੍ਹਾਂ ਨੇ ਮੈਨੂੰ ਉਸ ਜਗ੍ਹਾ 'ਤੇ ਬੈਠਣ ਨੂੰ ਕਿਹਾ।  ਸ਼ਨਿਚਰਵਾਰ ਨੂੰ ਇਸਲਾਮਾਬਾਦ ਵਿਖੇ ਮੀਡੀਆ ਨੂੰ ਸੰਬੋਧਤ ਕਰਦਿਆਂ ਸਿੱਧੂ ਨੇ ਕਿਹਾ ਸੀ, ਇਹ ਸਾਡਾ ਕਰਤੱਵ ਹੈ ਕਿ ਅਸੀਂ ਵਾਪਸ ਜਾ ਕੇ ਆਪਣੀ ਸਰਕਾਰ ਨਾਲ ਇੱਕ ਕਦਮ ਅੱਗੇ ਵਧਣ ਨੂੰ ਕਿਹਾ ਕਿਉਂਕਿ ਇੱਥੇ ਦੇ ਲੋਕ ਦੋ ਕਦਮ ਅੱਗੇ ਵਧਣ ਨੂੰ ਤਿਆਰ ਹਨ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement