'ਬਟਨ ਜਿਹੜਾ ਮਰਜ਼ੀ ਦੱਬ ਦਿਓ, ਵੋਟ ਤਾਂ ਭਾਜਪਾ ਨੂੰ ਹੀ ਪਵੇਗੀ'
Published : Oct 20, 2019, 3:30 pm IST
Updated : Oct 20, 2019, 3:30 pm IST
SHARE ARTICLE
BJP candidate Bakshish Singh Virk video viral
BJP candidate Bakshish Singh Virk video viral

ਭਾਜਪਾ ਉਮੀਦਵਾਰ ਦਾ ਦਾਅਵਾ

ਨਵੀਂ ਦਿੱਲੀ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਤੋਂ ਠੀਕ ਇਕ ਦਿਨ ਪਹਿਲਾਂ ਅਸੰਧ ਸੀਟ ਤੋਂ ਭਾਜਪਾ ਉਮੀਦਵਾਰ ਬਖਸ਼ੀਸ਼ ਸਿੰਘ ਵਿਰਕ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੋਈ ਵੀ ਬਟਨ ਦੱਬ ਦਿਓ, ਵੋਟ ਕਮਲ ਨੂੰ ਹੀ ਪਵੇਗੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ।

EVM Mahine EVM Mahine

ਇਹ ਵੀਡੀਓ ਅਸੰਧ ਵਿਖੇ ਇਕ ਚੋਣ ਰੈਲੀ ਦੀ ਦੱਸੀ ਜਾ ਰਹੀ ਹੈ। ਜਿਸ 'ਚ ਬਖਸ਼ੀਸ਼ ਸਿੰਘ ਵਿਰਕ ਲੋਕਾਂ ਨੂੰ ਧਮਕਾਉਂਦੇ ਹੋਏ ਕਹਿ ਰਹੇ ਹਨ, "ਕਿਸੇ ਵੀ ਬਟਨ ਨੂੰ ਦਬਾ ਲਓ, ਵੋਟ ਤਾਂ ਕਮਲ ਨੂੰ ਹੀ ਪਵੇਗੀ।" ਨਾਲ ਹੀ ਇਹ ਵੀ ਕਹਿ ਰਹੇ ਹਨ, "ਤੁਸੀ ਜਿਸ ਨੂੰ ਵੀ ਵੋਟ ਪਾਓਗੇ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਨੂੰ ਵੋਟ ਪਾਈ ਹੈ। ਮੋਦੀ ਅਤੇ ਮਨੋਹਰ ਲਾਲ ਦੀਆਂ ਨਜ਼ਰਾਂ ਬਹੁਤ ਤੇਜ਼ ਹਨ। ਤੁਸੀ ਵੋਟ ਕਿਸੇ ਨੂੰ ਵੀ ਪਾਓ, ਮਿਲੇਗੀ ਕਮਲ ਨੂੰ। ਅਸੀ ਮਸ਼ੀਨਾਂ ਦੇ ਪੁਰਜੇ ਸੈਟ ਕਰ ਦਿੱਤੇ ਹਨ।" ਭਾਜਪਾ ਉਮੀਦਵਾਰ ਦੀ ਇਹ ਗੱਲ ਸੁਣ ਕੇ ਲੋਕ ਤਾੜੀਆਂ ਵਜਾ ਰਹੇ ਹਨ।

 Bakshish Singh VirkBakshish Singh Virk

ਹਾਲਾਂਕਿ ਇਸ ਵੀਡੀਓ ਨੂੰ ਬਖਸ਼ੀਸ਼ ਸਿੰਘ ਵਿਰਕ ਨੇ ਗ਼ਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। 
ਉਧਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਅਤੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਟਵੀਟ ਕੀਤਾ ਹੈ। ਦੀਪੇਂਦਰ ਹੁੱਡਾ ਨੇ ਟਵੀਟ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਸੰਸਦ ਮੈਂਬਰ ਨੇ ਟਵੀਟ 'ਚ ਲਿਖਿਆ ਹੈ, "ਇਹ ਘਮੰਡ ਹੀ ਇਨ੍ਹਾਂ ਨੂੰ ਲੈ ਡੁੱਬੇਗਾ।"

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement