
ਲੋਕ ਸਭਾ ਚੋਣਾਂ ਦੇ ਪਹਿਲੇ ਹੀ ਪੜਾਅ ‘ਚ ਈਵੀਐਮ ਮਸ਼ੀਨਾਂ ‘ਤੇ ਗੜਬੜੀ ਦਾ ਦੋਸ਼ ਲੱਗਿਆ ਹੈ...
ਬਿਜਨੌਰ : ਲੋਕ ਸਭਾ ਚੋਣਾਂ ਦੇ ਪਹਿਲੇ ਹੀ ਪੜਾਅ ‘ਚ ਈਵੀਐਮ ਮਸ਼ੀਨਾਂ ‘ਤੇ ਗੜਬੜੀ ਦਾ ਦੋਸ਼ ਲੱਗਿਆ ਹੈ। ਮਾਮਲਾ ਯੂਪੀ ਦੇ ਬਿਜਨੌਰ ਸੰਸਦੀ ਖੇਤਰੀ ਮੀਰਾਪੁਰ ਵਿਧਾਨ ਸਭਾ ਖੇਤਰੀ ਦੇ ਪਿੰਡ ਕਸੌਲੀ ਦਾ ਹੈ। ਜਿਥੇ ਵੋਟਰਾਂ ਨੇ ਹਾਥੀ ਦਾ ਬਟਨ ਦਬਾਉਣ ਤੋਂ ਬਾਅਦ ਕਮਲ ਦੇ ਫੁੱਲ ਦੀ ਪਰਚੀ ਆਉਣ ਦਾ ਦੋਸ਼ ਲਗਾਇਆ ਹੈ। ਗਠਜੋੜ ਉਮੀਦਵਾਰ ਮਲੂਕ ਨਾਗਰ ਨੇ ਵੀ ਮੌਕੇ ‘ਤੇ ਪਹੁੰਚ ਕੇ ਦੋਸ਼ ਲਗਾਇਆ ਹੈ ਕਿ ਪੋਲਿੰਗ ਅੰਕ 16 ਦੇ ਬੂਥ ਨੰਬਰ 2 ‘ਤੇ ਚੌਥਾ ਅਤੇ ਪੰਜਵਾ ਬਟਨ ਹਾਥੀ ਨੂੰ ਦਬਾਉਣ ‘ਤੇ ਕਮਲ ਨੂੰ ਵੋਟ ਪੈ ਜਾਂਦੀ ਹੈ।
Lok Sabha Voting
ਕਈ ਵਾਰ ਤਾਂ ਲਗਾਤਾਰ ਹਾਥੀ ਦਾ ਬਟਨ ਦਬਾਉਣ ‘ਤੇ ਕਮਲ ਨੂੰ ਵੋਟ ਪੈਣ ਦਾ ਦੋਸ਼ ਲਗਾਇਆ ਹੈ। ਈਵੀਐਮ ਨੂੰ ਲੈ ਕੇ ਸਵਾਲ ਖੜ੍ਹਾ ਹੋ ਜਾਣ ‘ਤੇ ਲੋਕਾਂ ਨੇ ਇਸਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਹੈ। ਗਠਜੋੜ ਉਮੀਦਵਾਰ ਮਲੂਕ ਨਾਗਰ ਨੇ ਦੋਸ਼ ਲਗਾਇਆ ਹੈ ਕਿ ਮੁਸਲਿਮ ਅਤੇ ਦਲਿਤ ਖੇਤਰਾਂ ‘ਚ ਜਾਣਬੁੱਝ ਕੇ ਈਵੀਐਮ ਈਵੀਐਮ ਮਸ਼ੀਨਾਂ ਨੂੰ ਖਰਾਬ ਕੀਤਾ ਗਿਆ ਹੈ। ਜਿਸ ਨਾਲ ਭਾਜਪਾ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਗਠਜੋੜ ਸਮਰਥਕਾਂ ਨੇ ਚੋਣਾਂ ‘ਚ ਗੜਬੜੀ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਗੜਬੜੀ ਦੇ ਲੱਗ ਰਹੇ ਦੋਸ਼ਾਂ ‘ਤੇ ਮੌਜੂਦ ਅਧਿਕਾਰੀਆਂ ਨੇ ਸਫ਼ਾਈ ਦਿੱਤੀ ਹੈ।
Election Commission of India
ਅਧਿਕਾਰੀ ਮਾਮਲੇ ਨੂੰ ਸਿਰੇ ਤੋਂ ਨੁਕਾਰਦੇ ਹੋਏ ਇਸ ਨੂੰ ਆਪਸੀ ਧੜੇਬੰਦੀ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ 2014 ਲੋਕ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਦੱਸ਼ ਲਗਾਇਆ ਕਿ ਕਿਸੇ ਵੀ ਪਾਰਟੀ ਦਾ ਬਟਨ ਦਬਾਉਣ ‘ਤੇ ਵੋਟ ਬੀਜੇਪੀ ਨੂੰ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਮੱਧ ਪ੍ਰਦੇਸ਼ ਵਿਚ ਦੇਖਣ ਨੂੰ ਮਿਲਿਆ। ਅਧਿਕਾਰੀਆਂ ਦੇ ਸਾਹਮਣੇ ਇਸ ਤਰ੍ਹਾਂ ਦਾ ਮਾਮਲਾ ਦੇਖਣ ਨੂੰ ਮਿਲਿਆ।
EVM Machine
ਮੱਧ ਪ੍ਰਦੇਸ਼ ਵਿਚ ਈਵੀਐਮ ਹੈਕਿੰਗ ਦੇ ਮਾਮਲੇ ਨਾਲ ਪੂਰੇ ਦੇਸ਼ ਵਿਚ ਇਸ ‘ਤੇ ਕਈ ਤਰ੍ਹਾਂ ਦਾ ਸਵਾਲ ਖੜ੍ਹੇ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਫ਼ੈਸਲਾ ਲਿਆ ਕਿ ਇਸ ਵਾਰ ਦਾ ਲੋਕ ਸਭਾ ਚੋਣ ਵੀਵੀਪੈਟ ਤੋਂ ਕਰਵਾਇਆ ਜਾਵੇਗਾ। ਹੁਣ ਇਸ ਵਿਚ ਵੀ ਲੋਕਾਂ ਨੇ ਗੜਬੜੀ ਦੀ ਸ਼ਿਕਾਇਤ ਕੀਤੀ ਹੈ।