
ਭਾਰਤੀ ਫ਼ੌਜ ਮੁਖੀ ਬਿਪਨ ਰਾਵਤ ਨੇ ਇਕ ਵਾਰ ਫਿਰ ਦੁਹਰਾਇਆ ਕਿ ਭਵਿੱਖ ਵਿਚ ਸੰਭਾਵਿਤ...
ਨਵੀਂ ਦਿੱਲੀ: ਭਾਰਤੀ ਫ਼ੌਜ ਮੁਖੀ ਬਿਪਨ ਰਾਵਤ ਨੇ ਇਕ ਵਾਰ ਫਿਰ ਦੁਹਰਾਇਆ ਕਿ ਭਵਿੱਖ ਵਿਚ ਸੰਭਾਵਿਤ ਜੰਗ ਨਾਲ ਨਿਪਟਣ ਲਈ ਭਾਰਤੀ ਫ਼ੌਜ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਅਗਲੀ ਵਾਰ ਅਸੀਂ ਸਵਦੇਸ਼ੀ ਹਥਿਆਰਾਂ ਨਾਲ ਲੜਾਂਗੇ ਤੇ ਸਾਡੀ ਜਿੱਤ ਵੀ ਹੋਵੇਗੀ। ਰਾਵਤ ਨੇ ਭਾਰਤੀ ਰੱਖਿਆ ਅਤੇ ਖੋਜ ਸੰਗਠਨ (DRDO) ਦੇ ਇਕ ਪ੍ਰੋਗਰਾਮ ਨੂੰ ਸੰਭੋਧਿਤ ਕਰਦੇ ਹੋਏ ਕਿਹਾ ਕਿ ਹੁਣ ਸਾਡੀ ਨਜ਼ਰ ਅਜਿਹੇ ਸਿਸਟਮ ਉਤੇ ਹੈ, ਜਿਨ੍ਹਾਂ ਦੀ ਜਰੂਰਤ ਭਵਿੱਖ ਦੀ ਜੰਗ ਵਿੱਚ ਹੋਵੇਗੀ।
Bipin Rawat
ਅਸੀਂ ਸਾਈਬਰ, ਪੁਲਾੜ, ਲੇਜਰ, ਇਲੈਕਟ੍ਰਿਕ ਤੇ ਰੋਬੋਟਿਕ ਟੈਕਨਾਲੋਜੀਜ਼ ਦੇ ਨਾਲ ਆਰਟੀਫੀਸ਼ੀਅਲ ਇਟੈਲੀਜੈਂਸ ਉਤੇ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ DRDO ਨੇ ਦੇਸ਼ ਦੇ ਲਈ ਕਈਂ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਨਾਲ ਫ਼ੌਜ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ। ਫ਼ੌਜ ਮੁਖੀ ਨੇ ਕਿਹਾ ਕਿ ਸਾਨੂੰ ਪੂਰਾ ਵਿਸਵਾਸ਼ ਹੈ ਕਿ ਅਸੀਂ ਅਗਲੀ ਲੜਾਈ ਜਦ ਵੀ ਲੜਾਂਗੇ, ਤਾਂ ਉਸ ਨੂੰ ਜਿੱਤਾਂਗੇ ਅਤੇ ਇਹ ਜਿੱਤ ਸਵਦੇਸ਼ੀ ਹਥਿਆਰਾ ਦੇ ਦਮ ਉਤੇ ਹੋਵੇਗੀ।
Bipin Rawat
ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਆਜਾਦ ਦੀ ਜੈਯੰਤੀ ਉਤੇ ਡੀਆਰਡੀਓ ਭਵਨ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਫ਼ੌਜ ਮੁਖੀ ਜਨਰਲ ਬਿਪਨ ਰਾਵਤ, ਭਾਰਤੀ ਹਵਾਈ ਸੈਨਾ ਮੁਖੀ ਮਾਰਸ਼ਲ ਆਰਕੇਐਸ ਭਦੌਰੀਆ ਅਤੇ ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਸ਼ਰਧਾਜ਼ਲੀ ਦਿੱਤੀ।