'ਨਕਲੀ ਵਕੀਲ' ਖਿੱਚਣ ਲੱਗਿਆ ਸੀ 1984 ਸਿੱਖ ਨਸਲਕੁਸ਼ੀ ਕੇਸ ਦੇ ਗਵਾਹ ਦੀਆਂ ਤਸਵੀਰਾਂ, ਮੌਕੇ 'ਤੇ ਕਾਬੂ
Published : Oct 20, 2022, 3:04 pm IST
Updated : Oct 20, 2022, 3:04 pm IST
SHARE ARTICLE
Man in lawyer’s attire caught clicking pictures of witness in ’84 Sikh Genocide
Man in lawyer’s attire caught clicking pictures of witness in ’84 Sikh Genocide

ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਤਸਵੀਰਾਂ ਕਿਉਂ ਖਿੱਚ ਰਿਹਾ ਸੀ, ਤਾਂ ਆਗਰਾ ਦੇ ਕਮਲਾ ਨਗਰ ਦੇ ਰਹਿਣ ਵਾਲਾ 22 ਸਾਲਾ ਪ੍ਰਣਵ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।

 

ਨਵੀਂ ਦਿੱਲੀ - 1984 ਸਿੱਖ ਨਸਲਕੁਸ਼ੀ ਦੇ ਮੁੱਖ ਗਵਾਹ ਅਭਿਸ਼ੇਕ ਵਰਮਾ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਟੀਮ ਨੇ ਵਕੀਲ ਦਾ ਭੇਸ ਧਾਰੀ ਫ਼ਿਰਦੇ ਇੱਕ ਵਿਅਕਤੀ ਨੂੰ, ਇੱਥੇ ਰਾਉਸ ਐਵੇਨਿਊ ਸਥਿਤ ਸੀ.ਬੀ.ਆਈ. ਅਦਾਲਤ ਸਾਹਮਣੇ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਿਹਾ ਸੀ। ਹਾਲਾਂਕਿ, ਚਾਰ ਤੋਂ ਪੰਜ ਵਕੀਲਾਂ ਦੇ ਦਿੱਤੇ ਦਖਲ ਤੋਂ ਬਾਅਦ ਪ੍ਰਣਵ ਵਰਮਾ ਵਜੋਂ ਪਛਾਣੇ ਗਏ ਉਸ ਵਿਅਕਤੀ ਨੂੰ ਛੱਡ ਦਿੱਤਾ ਗਿਆ। ਵਰਮਾ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀ, ਹੈੱਡ ਕਾਂਸਟੇਬਲ ਪਰਵੀਨ ਅਤੇ ਕਾਂਸਟੇਬਲ ਰਾਜਪਾਲ ਨੇ ਹੌਜ਼ ਖਾਸ ਪੁਲਿਸ ਸਟੇਸ਼ਨ ਦੇ ਰੋਜ਼ਨਾਮਚੇ ਵਿੱਚ ਸਾਰੀ ਘਟਨਾ ਦਾ ਵਰਨਣ ਲਿਖਿਆ।

ਰੋਜ਼ਨਾਮਚਾ ਐਂਟਰੀ ਮੁਤਾਬਿਕ, ਮੰਗਲਵਾਰ 19 ਅਕਤੂਬਰ ਨੂੰ ਸਵੇਰੇ 9.30 ਵਜੇ ਉਹ ਵਰਮਾ ਦੇ ਨਾਲ ਰਾਉਸ ਐਵੇਨਿਊ ਅਦਾਲਤ ਵਿਖੇ ਪੇਸ਼ੀ ਲਈ ਪਹੁੰਚੇ ਸਨ।ਰਿਪੋਰਟ ਵਿੱਚ ਕਿਹਾ ਗਿਆ ਹੈ, "ਲਗਭਗ 9.45 ਵਜੇ ਜਦੋਂ ਉਹ ਕੰਪਲੈਕਸ ਵਿੱਚ ਸੀ.ਬੀ.ਆਈ. ਅਦਾਲਤ ਵਿੱਚ ਨਿਰਧਾਰਿਤ ਸੁਣਵਾਈ ਦਾ ਇੰਤਜ਼ਾਰ ਕਰ ਰਹੇ ਸਨ, ਵਕੀਲ ਦੇ ਕੱਪੜੇ ਪਹਿਨੇ ਹੋਏ ਇੱਕ ਵਿਅਕਤੀ ਉੱਥੇ ਆਇਆ ਅਤੇ ਵਰਮਾ ਅਤੇ ਉਸ ਨਾਲ ਮੌਜੂਦ ਪੁਲਿਸ ਕਰਮਚਾਰੀਆਂ ਦੀਆਂ ਤਸਵੀਰਾਂ ਨੂੰ ਕਲਿੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ" ਰਿਪੋਰਟ ਵਿੱਚ ਕਿਹਾ ਗਿਆ ਹੈ।

“ਉਸ ਨੇ ਪੁਲਿਸ ਕਰਮਚਾਰੀਆਂ ਨਾਲ ਵਰਮਾ ਬਾਰੇ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਕੁਝ ਦੂਰੀ 'ਤੇ ਖੜ੍ਹ ਕੇ, ਹੋਰ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ, ਸ਼ੱਕ ਹੋਣ ਕਾਰਨ, ਐਚ.ਸੀ. ਪਰਵੀਨ ਅਤੇ ਕਾਂਸਟੇਬਲ ਰਾਜਪਾਲ ਨੇ ਉਸ ਨੂੰ ਆਪਣਾ ਸ਼ਨਾਖਤੀ ਕਾਰਡ ਦਿਖਾਉਣ ਲਈ ਕਿਹਾ, ਜੋ ਉਹ ਪੇਸ਼ ਨਹੀਂ ਕਰ ਸਕਿਆ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਤਸਵੀਰਾਂ ਕਿਉਂ ਖਿੱਚ ਰਿਹਾ ਸੀ, ਤਾਂ ਆਗਰਾ ਦੇ ਕਮਲਾ ਨਗਰ ਦੇ ਰਹਿਣ ਵਾਲਾ 22 ਸਾਲਾ ਪ੍ਰਣਵ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ” ਰੋਜ਼ਨਾਮਚੇ ਵਿੱਚ ਕਿਹਾ ਗਿਆ ਹੈ।

“ਉਸ ਨੇ ਆਪਣੇ ਮੋਬਾਈਲ ਫ਼ੋਨ 'ਚ ਲਗਭਗ 20 ਤੋਂ 25 ਤਸਵੀਰਾਂ ਖਿੱਚੀਆਂ, ਜਿਹੜੀਆਂ ਪੁਲਿਸ ਅਧਿਕਾਰੀਆਂ ਨੇ ਮੀਤਾ ਦਿੱਤੀਆਂ” ਇੱਕ ਸੂਤਰ ਨੇ ਕਿਹਾ।ਸੂਤਰ ਨੇ ਕਿਹਾ, "ਬਾਅਦ ਵਿੱਚ, ਜਦੋਂ ਪੁਲਿਸ ਅਧਿਕਾਰੀਆਂ ਨੇ ਪ੍ਰਣਵ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਦੱਸਿਆ ਕਿ ਉਹ ਸੀ. ਐਡਮੰਡਸ ਐਲਨ ਅਤੇ ਜਗਦੀਸ਼ ਟਾਈਟਲਰ ਲਈ ਕੰਮ ਕਰ ਰਿਹਾ ਹੈ ਅਤੇ ਉਹਨਾਂ ਦੇ ਨਿਰਦੇਸ਼ਾਂ 'ਤੇ ਹੀ ਉਹ ਤਸਵੀਰਾਂ ਖਿੱਚਣ ਲਈ ਇੱਥੇ ਆਇਆ ਸੀ।"

ਰੋਜ਼ਨਾਮਚੇ ਵਿੱਚ ਕਿਹਾ ਗਿਆ ਹੈ ਕਿ ਅਮਨ ਪਾਠਕ ਅਤੇ ਕੁਝ ਹੋਰ ਵਕੀਲਾਂ ਨੇ ਮਾਮਲੇ ਵਿੱਚ ਦਖਲ ਦੇ ਕੇ ਪ੍ਰਣਵ ਨੂੰ ਰਿਹਾਅ ਕਰਵਾ ਦਿੱਤਾ, ਅਤੇ ਪ੍ਰਣਵ ਵੱਲੋਂ ਲਿਖਤੀ ਮੁਆਫ਼ੀ ਅਤੇ ਤਸਵੀਰਾਂ ਸਾਂਝੀਆਂ ਨਾ ਕਰਨ ਦਾ ਭਰੋਸਾ ਦਿੱਤਾ ਗਿਆ। ਵਰਨਣਯੋਗ ਹੈ ਕਿ ਵਰਮਾ ਸੀ.ਬੀ.ਆਈ. ਬਨਾਮ ਜਗਦੀਸ਼ ਟਾਈਟਲਰ ਕੇਸ ਦਾ ਮੁੱਖ ਗਵਾਹ ਹੈ। ਇਸ ਤੋਂ ਪਹਿਲਾਂ 28 ਸਤੰਬਰ ਨੂੰ ਵਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇੱਕ ਕਾਰ 'ਚ ਸਵਾਰ ਕੁਝ ਵਿਅਕਤੀ ਉਸ ਦੇ ਘਰ ਦੀਆਂ ਫ਼ੋਟੋਆਂ ਖਿੱਚ ਕੇ ਭੱਜ ਗਏ ਸਨ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ।

ਇਸ ਸਾਲ ਮਾਰਚ ਵਿੱਚ ਵਰਮਾ ਨੇ ਧਮਕੀਆਂ ਦਿੱਤੇ ਜਾਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਦੱਖਣੀ ਦਿੱਲੀ ਦੇ ਮੈਦਾਨਗੜ੍ਹੀ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਉਸ ਨੂੰ ਗਵਾਹ ਵਜੋਂ ਪਿੱਛੇ ਹਟਣ ਲਈ ਈਮੇਲ 'ਤੇ ਧਮਕੀ ਮਿਲੀ ਸੀ। ਵਰਮਾ ਨੇ ਕਿਹਾ ਕਿ ਧਮਕੀ 'ਚ ਸਪੱਸ਼ਟ ਲਿਖਿਆ ਗਿਆ ਸੀ ਕਿ ਜੇਕਰ ਉਸ ਨੇ ਧਮਕੀ ਅਨੁਸਾਰ ਕਹਿਣਾ ਨਾ ਮੰਨਿਆ, ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।

ਵਰਮਾ ਨੂੰ ਭੇਜੀ ਗਈ ਮੇਲ 'ਚ ਕਿਹਾ ਗਿਆ ਹੈ ਕਿ ਭਾਵੇਂ ਉਸ ਕੋਲ ਜਿੰਨੀ ਮਰਜ਼ੀ ਸਖ਼ਤ ਸੁਰੱਖਿਆ ਹੋਵੇ, ਪਰ ਉਸ ਨੂੰ ਇਸ ਮਾਮਲੇ 'ਚ ਗਵਾਹੀ ਦੇਣ ਲਈ ਅਦਾਲਤ ਤੱਕ ਪਹੁੰਚਣ ਨਹੀਂ ਦਿੱਤਾ ਜਾਵੇਗਾ। ਮੇਲ ਵਿੱਚ ਲਿਖਿਆ ਗਿਆ ਸੀ ਕਿ ਜੇਕਰ ਉਹ ਗਵਾਹ ਵਜੋਂ ਪਿੱਛੇ ਨਹੀਂ ਹਟੇਗਾ, ਤਾਂ ਉਸ ਦੀ ਕਾਰ ਅਤੇ ਘਰ ਨੂੰ ਆਰ.ਡੀ.ਐਕਸ. ਦੇ ਧਮਾਕਿਆਂ ਨਾਲ ਨਾਲ ਉਡਾ ਦਿੱਤਾ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement