ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਦਬੋਚਿਆ ਹਿਜਬੁਲ ਅਤਿਵਾਦੀ
Published : Nov 20, 2018, 7:16 pm IST
Updated : Nov 20, 2018, 7:16 pm IST
SHARE ARTICLE
Hizbul Mujahideen militant arrested
Hizbul Mujahideen militant arrested

ਦਿੱਲੀ ਏਅਰਪੋਰਟ ਉਤੇ ਮੰਗਲਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਅਤਿਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਇਕ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ। ...

ਨਵੀਂ ਦਿੱਲੀ : (ਭਾਸ਼ਾ) ਦਿੱਲੀ ਏਅਰਪੋਰਟ ਉਤੇ ਮੰਗਲਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਅਤਿਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਇਕ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀ ਮੰਗਲਵਾਰ ਸਵੇਰੇ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀ ਦਾ ਨਾਮ ਅੰਸਾਰੁਲ ਦੱਸਿਆ ਜਾ ਰਿਹਾ ਹੈ। ਇਹ ਅਤਿਵਾਦੀ 28 ਅਕਤੂਬਰ ਨੂੰ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਜੰਮੂ ਕਸ਼ਮੀਰ ਪੁਲਿਸ ਦੇ ਐਸਆਈ ਇਮਤੀਆਜ਼ ਅਹਿਮਦ ਮੀਰ ਦੀ ਹੱਤਿਆ ਵਿਚ ਸ਼ਾਮਿਲ ਸੀ।


ਸਪੈਸ਼ਲ ਸੈੱਲ ਉਸ ਦੇ ਹਰ ਹਰਕਤ ਉਤੇ ਪਿਛਲੇ 15 - 20 ਦਿਨਾਂ ਤੋਂ ਨਜ਼ਰ ਰੱਖ ਰਹੀ ਸੀ। 20 ਨਵੰਬਰ ਯਾਨੀ ਅੱਜ ਜਿਵੇਂ ਹੀ ਉਹ ਦਿੱਲੀ ਏਅਰਪੋਰਟ ਉਤੇ ਆਇਆ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਜੰਮੂ ਕਸ਼ਮੀਰ ਵਿਚ ਫੌਜ ਆਪਰੇਸ਼ਨ ਆਲ ਆਉਟ ਦੇ ਤਹਿਤ ਅਤਿਵਾਦੀਆਂ ਨੂੰ ਲੱਭ ਕੇ ਉਹਨਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਤੋਂ ਘਬਰਾਏ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ ਹੈ, ਇਸ ਕੜੀ ਵਿਚ ਕੁੱਝ ਦਿਨਾਂ ਪਹਿਲਾਂ ਹੀ ਅਤਿਵਾਦੀਆਂ ਨੇ ਇਕ ਧਮਕੀ ਦਿਤੀ ਸੀ ਕਿ ਘਾਟੀ ਦੇ ਪੁਲਸਕਰਮੀ ਅਤੇ ਐਸਪੀਓ ਅਪਣੀ ਨੌਕਰੀਆਂ ਛੱਡ ਦੇਣ। ਇਸ ਧਮਕੀ ਦੇ ਤਹਿਤ ਇਮਤੀਆਜ਼ ਦੀ ਹੱਤਿਆ ਕੀਤੀ ਗਈ। ਇਸ ਵਾਰਦਾਤ ਤੋਂ ਬਾਅਦ ਤੋਂ ਇਹ ਅਤਿਵਾਦੀ ਫਰਾਰ ਚੱਲ ਰਿਹਾ ਸੀ।

Special cell (Delhi Police) Special cell (Delhi Police)

ਇਸ ਹੱਤਿਆ ਤੋਂ ਬਾਅਦ ਇਹ ਸੱਭ ਤੋਂ ਪਹਿਲਾਂ ਇਹ ਕਸ਼ਮੀਰ ਤੋਂ ਦਿੱਲੀ ਆਇਆ ਫਿਰ ਇੱਥੋਂ ਮੁੰਬਈ ਗਿਆ ਅਤੇ ਮੁੰਬਈ ਤੋਂ ਬੈਂਗਲੁਰੂ ਹੁੰਦਾ ਹੋਇਆ ਵਾਪਸ ਦਿੱਲੀ ਪਹੁੰਚਿਆ ਸੀ। ਇੱਥੋਂ ਇਹ ਕਸ਼ਮੀਰ ਜਾਣ ਦੀ ਤਾਕ ਵਿਚ ਸੀ। ਇਹ ਕਸ਼ਮੀਰ ਵਿਚ ਬਹੁਤ ਫਲ ਕਾਰੋਬਾਰੀ ਹੈ। ਗ੍ਰਿਫਤਾਰ ਅਤਿਵਾਦੀ ਦੀ ਉਮਰ ਲਗਭੱਗ 24 - 25 ਸਾਲ ਦੱਸੀ ਜਾ ਰਹੀ ਹੈ ਅਤੇ ਇਹ ਅੰਗਰੇਜ਼ੀ ਵਿਚ ਐਮਏ ਦਾ ਵਿਦਿਆਰਥੀ ਵੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement