
ਪੇਥਾਈ ਤੂਫ਼ਾਨ ਨਾਲ ਕਾਫ਼ੀ ਪ੍ਰਭਾਵਤ ਹੋਏ ਆਂਧਰਾ ਪ੍ਰਦੇਸ਼ ਵਿਚ ਬੀਤੇ ਦਿਨ ਇਕ ਅਜਿਹੀ ਘਟਨਾ ਵਾਪਰੀ, ਜੋ ਕਾਫ਼ੀ ਹੈਰਾਨ ਕਰ ਦੇਣ ਵਾਲੀ ਹੈ। ਦਰਅਸਲ...
ਆਂਧਰਾ ਪ੍ਰਦੇਸ਼ (ਭਾਸ਼ਾ) : ਪੇਥਾਈ ਤੂਫ਼ਾਨ ਨਾਲ ਕਾਫ਼ੀ ਪ੍ਰਭਾਵਤ ਹੋਏ ਆਂਧਰਾ ਪ੍ਰਦੇਸ਼ ਵਿਚ ਬੀਤੇ ਦਿਨ ਇਕ ਅਜਿਹੀ ਘਟਨਾ ਵਾਪਰੀ, ਜੋ ਕਾਫ਼ੀ ਹੈਰਾਨ ਕਰ ਦੇਣ ਵਾਲੀ ਹੈ। ਦਰਅਸਲ ਇੱਥੋਂ ਦੇ ਅਮਲਾਪੁਰਮ ਵਿਚ ਬੀਤੇ ਦਿਨ ਮੱਛੀਆਂ ਦੀ ਬਾਰਿਸ਼ ਹੋਈ। ਜਿਸ ਨੇ ਹਰ ਕਿਸੇ ਨੂੰ ਇਹ ਸੋਚਣ ਲਈ ਮਜਬੂਰ ਕਰ ਦਿਤਾ ਕਿ ਆਖ਼ਰ ਇਹ ਕਿਵੇਂ ਹੋਇਆ? ਆਓ ਜਾਣਦੇ ਹਾਂ ਕਿ ਇਸ ਬਾਰੇ ਕੀ ਕਹਿਣਾ ਹੈ ਕਿ ਮਾਹਿਰਾਂ ਦਾ। ਇਕ ਗੱਲ ਤਾਂ ਸਪੱਸ਼ਟ ਹੈ ਕਿ ਇਹ ਮੱਛੀਆਂ ਆਸਮਾਨ ਤੋਂ ਨਹੀਂ ਡਿਗੀਆਂ। ਦਰਅਸਲ ਜਦੋਂ ਭਿਆਨਕ ਤੂਫ਼ਾਨ ਆਉਂਦਾ ਹੈ ਤਾਂ ਤੇਜ਼ ਹਵਾਵਾਂ, ਨਦੀਆਂ, ਤਲਾਬਾਂ ਜਾਂ ਸਮੁੰਦਰ ਤੋਂ ਮੱਛੀਆਂ ਅਤੇ ਡੱਡੂਆਂ ਨੂੰ ਉਡਾ ਕੇ ਲਿਆਉਂਦੀਆਂ ਹਨ।
ਆਂਧਰਾ ਪ੍ਰਦੇਸ਼ 'ਚ ਪਿਆ ਮੱਛੀਆਂ ਦਾ ਮੀਂਹ
ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਦਿਤੀਆਂ ਹਨ। ਕੁੱਝ ਅਜਿਹਾ ਹੀ ਅਮਲਾਪੁਰਮ ਵਿਚ ਵੀ ਹੋਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਵੀ ਦਸਿਆ ਕਿ ਤੇਜ਼ ਹਵਾਵਾਂ ਕਈ ਵਾਰ ਮੱਛੀਆਂ ਅਤੇ ਹੋਰ ਜੀਵ ਜੰਤੂਆਂ ਨੂੰ ਪਾਣੀ ਵਿਚੋਂ ਉਡਾ ਕੇ ਲੈ ਆਉਂਦੀਆਂ ਹਨ ਅਤੇ ਜ਼ਮੀਨ 'ਤੇ ਸੁੱਟ ਦਿੰਦੀਆਂ ਹਨ।ਇਸ ਨਾਲ ਇੰਝ ਪ੍ਰਤੀਤ ਹੁੰਦੈ ਕਿ ਜਿਵੇਂ ਇਹ ਮੱਛੀਆਂ ਆਸਮਾਨ ਤੋਂ ਡਿਗ ਰਹੀਆਂ ਹੋਣ। ਵੈਸੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਸ ਤਰ੍ਹਾਂ ਮੱਛੀਆਂ ਦੀ ਬਾਰਿਸ਼ ਹੋਈ ਹੋਵੇ, ਬਲਕਿ ਅਜਿਹੀਆਂ ਘਟਨਾਵਾਂ ਹੋਰਨਾਂ ਦੇਸ਼ਾਂ ਵਿਚ ਵੀ ਵਾਪਰ ਚੁੱਕੀਆਂ ਹਨ।