ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਔਰਤ ਨੇ ਸ਼ਹੀਦਾਂ ਦੇ ਪਰਵਾਰ ਨੂੰ ਦਿਤੇ 6 ਲੱਖ
Published : Feb 21, 2019, 12:58 pm IST
Updated : Feb 21, 2019, 1:06 pm IST
SHARE ARTICLE
Beggar women Devaki Sharma donates money to Pulwama martyrs
Beggar women Devaki Sharma donates money to Pulwama martyrs

ਅਜਮੇਰ ਵਿਚ ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਬਜ਼ੁਰਗ ਔਰਤ ਦੇਵਕੀ ਸ਼ਰਮਾ ਨੇ ਜੀਵਨ ਭਰ ਜਮਾਂ ਕੀਤੀ ਰਾਸ਼ੀ ਪੁਲਵਾਮਾ...

ਅਜਮੇਰ : ਅਜਮੇਰ ਵਿਚ ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਬਜ਼ੁਰਗ ਔਰਤ ਦੇਵਕੀ ਸ਼ਰਮਾ ਨੇ ਜੀਵਨ ਭਰ ਜਮਾਂ ਕੀਤੀ ਰਾਸ਼ੀ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਨੂੰ ਸਮਰਪਿਤ ਕਰ ਦਿਤੀ। ਦਰਅਸਲ, ਅਜਿਹਾ ਦੇਵਕੀ ਦੀ ਇੱਛਾ ਉਤੇ ਹੋਇਆ ਹੈ ਜਿਨ੍ਹਾਂ ਦੀ ਮੌਤ ਲਗਭੱਗ 6 ਮਹੀਨਾ ਪਹਿਲਾਂ ਹੋ ਚੁੱਕੀ ਹੈ। ਅਜਮੇਰ ਦੇ ਬਜਰੰਗ ਗੜ੍ਹ ਸਥਿਤ ਮਾਤਾ ਮੰਦਰ ਉਤੇ ਪਿਛਲੇ 7 ਸਾਲਾਂ ਤੋਂ ਦੇਵਕੀ ਸ਼ਰਮਾ ਭੀਖ ਮੰਗ ਕੇ ਗੁਜ਼ਾਰਾ ਕਰਦੀ ਸੀ।

Devki Sharma Donates money to Pulwama MartyrsDevki Sharma Donates money to Pulwama Martyrs

ਮੌਤ ਤੋਂ ਪਹਿਲਾਂ ਇਸ ਮਹਿਲਾ ਨੇ ਲੋਕਾਂ ਵਲੋਂ ਦਿਤੀ ਗਈ ਭੀਖ ਨਾਲ 6,61,600 ਰੁਪਏ ਜਮਾਂ ਕੀਤੇ ਸਨ, ਜੋ ਬਜਰੰਗ ਗੜ੍ਹ ਚੁਰਾਹਾ ਸਥਿਤ ਬੈਂਕ ਆਫ਼ ਬੜੌਦਾ ਦੇ ਅਕਾਊਂਟ ਵਿਚ ਜਮਾਂ ਸਨ ਪਰ ਇਸ ਮਹਿਲਾ ਨੇ ਅਪਣੇ ਜੀਵਨਕਾਲ ਵਿਚ ਹੀ ਜੈ ਅੰਬੇ ਮਾਤਾ ਮੰਦਰ ਦੇ ਟਰਸਟੀਆਂ ਨੂੰ ਇਹ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਇਸ ਰਾਸ਼ੀ ਨੂੰ ਕਿਸੇ ਨੇਕ ਕੰਮ ਵਿਚ ਖਰਚ ਕੀਤਾ ਜਾਵੇ। 

ChequeCheque

ਮੰਦਰ ਟਰੱਸਟੀ ਸੰਦੀਪ ਦੇ ਮੁਤਾਬਕ, ਦੇਵਕੀ ਸ਼ਰਮਾ ਦੀ ਆਖ਼ਰੀ ਇੱਛਾ ਨੂੰ ਹੁਣ ਜਾ ਕੇ ਪੂਰਾ ਕੀਤਾ ਗਿਆ ਜਦੋਂ ਇਹ ਰਾਸ਼ੀ ਅਜਮੇਰ ਕਲੈਕਟਰ ਵਿਸ਼ਵ ਮੋਹਨ ਸ਼ਰਮਾ ਨੂੰ ਇਕ ਬੈਂਕ ਡਰਾਫ਼ਟ ਦੇ ਮਾਧਿਅਮ ਰਾਹੀਂ ਸੌਂਪੀ ਗਈ। ਮਹਿਲਾ ਨੇ ਅਪਣੇ ਜੀਵਨ ਕਾਲ ਵਿਚ ਹੀ ਉਨ੍ਹਾਂ ਨੂੰ ਇਸ ਰਾਸ਼ੀ ਦਾ ਟਰੱਸਟੀ ਬਣਾ ਦਿਤਾ ਸੀ ਅਤੇ ਅੱਜ ਇਹ ਪੂਰੀ ਰਾਸ਼ੀ ਮੁੱਖ ਮੰਤਰੀ ਸਹਾਇਤਾ ਕੋਸ਼ ਲਈ ਸਮਰਪਿਤ ਕੀਤੀ ਗਈ ਹੈ।

Devki Sharma Donates money to Pulwama MartyrsDevki Sharma Donates money to Pulwama Martyrs

ਇਸ ਔਰਤ ਦੀ ਆਖ਼ਰੀ ਇੱਛਾ ਦੇ ਸਮਾਨ ਇਸ ਰਾਸ਼ੀ ਦੀ ਵਰਤੋ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਰਾਜਸਥਾਨ ਦੇ ਸ਼ਹੀਦਾਂ ਦੇ ਪਰਵਾਰ ਨੂੰ ਆਰਥਿਕ ਸਹਾਇਤਾ ਵਜੋਂ ਪ੍ਰਦਾਨ ਕੀਤਾ ਜਾਵੇਗਾ। ਦੇਵਕੀ ਭੀਖ ਤੋਂ ਜਮਾਂ ਹੋਏ ਪੈਸਿਆਂ ਨੂੰ ਘਰ ਵਿਚ ਹੀ ਰੱਖਦੀ ਸੀ। ਕੁੱਝ ਸਮਾਂ ਪਹਿਲਾਂ ਦੇਵਕੀ ਦਾ ਦੇਹਾਂਤ ਹੋ ਗਿਆ। ਜਦੋਂ ਉਸ ਦੇ ਬਿਸਤਰਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਡੇਢ ਲੱਖ ਰੁਪਏ ਅਤੇ ਨਿਕਲੇ। ਇਸ ਰਾਸ਼ੀ ਨੂੰ ਵੀ ਕਮੇਟੀ ਨੇ ਬੈਂਕ ਵਿਚ ਜਮਾਂ ਕਰਵਾ ਦਿਤਾ।

Devki Sharma Donates money to Pulwama MartyrsDevki Sharma Donates money to Pulwama Martyrs

ਦੇਵਕੀ ਦੀ ਇੱਛਾ ਸੀ ਕਿ ਇਸ ਰਾਸ਼ੀ ਦੀ ਵਰਤੋ ਚੰਗੇ ਕੰਮ ਲਈ ਕੀਤੀ ਜਾਵੇ। ਇਸ ਦੌਰਾਨ ਪੁਲਵਾਮਾ ਦੀ ਘਟਨਾ ਤੋਂ ਬਾਅਦ ਰਾਸ਼ੀ ਨੂੰ ਸ਼ਹੀਦ ਪਰਵਾਰ ਨੂੰ ਦਿਤੇ ਜਾਣ ਉਤੇ ਸਹਿਮਤੀ ਜਤਾਈ।

Location: India, Rajasthan, Ajmer

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement