
ਅਸੀਂ ਸਾਰੇ ਕਰੋਨਾ ਵਾਇਰਸ ਨੂੰ ਹਰਾਉਣ ਲਈ ਇਕੱਠੇ ਹਾਂ
ਨਵੀਂਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੀ.ਐੱਮ ਨਰਿੰਦਰ ਮੋਦੀ ਨੇ 22 ਮਾਰਚ ਦਿਨ ਐਤਵਾਰ ਨੂੰ ਜਨਤਾ ਕਰਫਿਊ ਲਗਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਪੀ.ਐੱਮ ਦੇ ਇਸ ਕਰਫਿਊ ਦੇ ਫੈਸਲੇ ਦਾ ਸਮਰੱਥਨ ਇਕੱਲੇ ਭਾਰਤ ਦੇ ਲੋਕ ਹੀ ਨਹੀਂ ਕਰ ਰਹੇ ਬਲਕਿ ਹੋਰ ਵੀ ਕਈ ਦੇਸ਼ਾਂ ਵਿਚੋਂ ਇਸ ਕਰਫਿਊ ਦੀ ਸਪੋਰਟ ਕੀਤੀ ਜਾ ਰਹੀ ਹੈ।
Corona Virus
ਹੁਣ ਇੰਗਲੈਂਡ ਦੇ ਪੂਰਬੀ ਬੱਲੇਬਾਜ ‘ਕੇਬਿਨ ਪੀਟਰਸਨ’ ਨੇ ਵੀ ਭਾਰਤ ਦੇ ਲੋਕਾਂ ਨੂੰ ਸ਼ੰਦੇਸ਼ ਦਿੱਤਾ ਹੈ । ਪੀਟਰਸਨ ਦਾ ਇਹ ਸੰਦੇਸ਼ ਕਾਫੀ ਵਾਇਰਲ ਵੀ ਹੋ ਰਿਹਾ ਹੈ। ਕ੍ਰਿਕਟ ਫੈਂਸ ਪੀਟਰਸਨ ਦੇ ਇਸ ਸੰਦੇਸ਼ ਦੀ ਕਾਫੀ ਤਾਰੀਫ ਕਰ ਰਹੇ ਹਨ। ਦੱਸ ਦੱਈਏ ਕਿ ਪੀਟਰਸਨ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਭਾਰਤ ਦੇ ਲੋਕ ਆਪਣੇ ਘਰਾਂ ਵਿਚ ਸੁਰੱਖਿਅਤ ਰਹਿਣ।
Photo
ਇਸ ਟਵੀਟ ਵਿਚ ਪੀਟਰਸਨ ਦੇ ਵੱਲੋਂ ਕਾਫੀ ਸੋਖੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਭਾਵੇਂ ਕਿ ਇਹ ਟਵੀਟ ਰੋਮਨ ਲਿਪੀ ਵਿਚ ਕੀਤਾ ਗਿਆ ਹੈ ਪਰ ਇਸ ਵਿਚਲੇ ਸਾਰ ਸ਼ਬਦ ਹਿੰਦੀ ਭਾਸ਼ਾ ਦੇ ਹਨ। ਪੀਟਰਸਨ ਨੇ ਕਿਹਾ ‘ਨਮਸਤੇ ਇੰਡਿਆ’ਅਸੀਂ ਸਾਰੇ ਕਰੋਨਾ ਵਾਇਰਸ ਨੂੰ ਹਰਾਉਣ ਲਈ ਇਕੱਠੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀਆਂ ਸਰਕਾਰਾਂ ਦੀ ਗੱਲ ਨੂੰ ਮੰਨ ਕੇ ਕੁਝ ਦਿਨ ਲਈ ਆਪਣੇ-ਆਪਣੇ ਘਰਾਂ ਵਿਚ ਸੁਰੱਖਿਅਤ ਰਹਿਣਾ ਚਾਹੀਦਾ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ’।
file
ਇਸ ਟਵੀਟ ਦਾ ਜਵਾਬ ਦਿੰਦਿਆਂ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇੰਨੇ ‘ਵਿਸਫੋਟਕ ਬੱਲੇਬਾਜ ਜਿਨ੍ਹਾਂ ਨੇ ਟੀਮਾਂ ਨੂੰ ਮੁਸੀਬਤ ਵਿਚ ਦੇਖਿਆ ਹੈ ਉਨ੍ਹਾਂ ਲਈ ਵੀ ਸਾਡੇ ਕੋਲ ਕੁਝ ਕਹਿਣ ਨੂੰ ਹੈ’ ,ਕਰੋਨਾ ਵਾਇਰਸ ਨਾਲ ਅਸੀਂ ਸਾਰੇ ਮਿਲ ਕੇ ਲੜਾਂਗੇ। ਦੱਸ ਦਈਏ ਕਿ ਪੀ.ਐੱਮ ਮੋਦੀ ਦੇ ਇਸ ਟਵਿਟ ਤੇ ਪੀਟਰਸਨ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਹੈ ਕਿ ‘ਸ਼ੁਕਰੀਆ ਮੋਦੀ ਜੀ ਤੁਹਾਡੀ ਲਿਡਰਸ਼ਿਪ ਵੀ ਬਹੁਤ ਵਿਸਫੋਟਕ ਹੈ’। ਇਨ੍ਹਾਂ ਸੰਦੇਸ਼ਾਂ ਵਿਚ ਇਹ ਹੀ ਕਿਹਾ ਜਾ ਰਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਇਸ ਭਿਆਨਕ ਵਾਇਰਸ ਨਾਲ ਲੜਨਾ ਪਵੇਗਾ।
file
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।