ਤਾਜ਼ਾ ਖ਼ਬਰਾਂ

Advertisement

ਹੁਣ ਹਵਾਈ ਸਫ਼ਰ ਹੋਵੇਗਾ ਸਸਤਾ!, ਜੈੱਟ ਦੀਆਂ ਹੋਣਗੀਆਂ ਨਵੀਆਂ ਉਡਾਨਾਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ
Published Apr 21, 2019, 4:08 pm IST
Updated Apr 21, 2019, 4:08 pm IST
ਹਵਾਈ ਮੁਸਾਫ਼ਰਾਂ ਨੂੰ ਜਲਦ ਹੀ ਮਹਿੰਗੇ ਕਿਰਾਏ ਤੋਂ ਰਾਹਤ ਮਿਲ ਸਕਦੀ ਹੈ
plane of Jet
 plane of Jet

ਨਵੀਂ ਦਿੱਲੀ : ਹਵਾਈ ਮੁਸਾਫ਼ਰਾਂ ਨੂੰ ਜਲਦ ਹੀ ਮਹਿੰਗੇ ਕਿਰਾਏ ਤੋਂ ਰਾਹਤ ਮਿਲ ਸਕਦੀ ਹੈ। ਭਾਰਤੀ ਬਾਜ਼ਾਰ ਦੀ ਦੂਜੀ ਸਭ ਤੋਂ ਵੱਡੀ ਜਹਾਜ਼ ਕੰਪਨੀ ਸਪਾਈਸ ਜੈੱਟ ਅਪਣੇ ਬੇੜੇ ਵਿਚ ਤਾਂ ਹੋਰ ਜਹਾਜ਼ਾਂ ਨੂੰ ਸ਼ਾਮਲ ਕਰ ਹੀ ਰਹੀ ਹੈ, ਨਾਲ ਹੀ ਵਿੱਤੀ ਸੰਕਟ ਕਾਰਨ ਜ਼ਮੀਨ ‘ਤੇ ਖੜ੍ਹੇ ਜੈੱਟ ਏਅਰਵੇਜ਼ ਦੇ ਵੀ 30 ਤੋਂ 40 ਬੋਇੰਗ-737 ਜਹਾਜ਼ਾਂ ਨੂੰ ਉਡਾਣ ਲਈ ਤਿਆਰ ਹੈ। ਉੱਥੇ ਹੀ, ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਵੀ ਪਿੱਛੇ ਨਹੀਂ ਹੈ।

Jet AirwaysJet Airways

ਉਹ ਵੀ ਜੈੱਟ ਦੇ 5 ਬੋਇੰਗ-777 ਜਹਾਜ਼ਾਂ ਨੂੰ ਲੀਜ਼ ‘ਤੇ ਲੈ ਕੇ ਉਡਾਉਣ ਜਾ ਰਹੀ ਹੈ, ਨਾਲ ਹੀ ਇਹ ਕੁਝ ਬੀ-737 ਜਹਾਜ਼ ਵੀ ਲੀਜ਼ ‘ਤੇ ਲੈ ਸਕਦੀ ਹੈ। ਸੂਤਰਾਂ ਨੇ ਕਿਹਾ ਕਿ 10 ਦਿਨਾਂ ‘ਚ ਜੈੱਟ ਦੇ ਖੜ੍ਹੇ 40-45 ਜਹਾਜ਼ ਓਪਰੇਸ਼ਨਲ ਹੋਣਗੇ। ਇਸ ਨਾਲ ਜੈੱਟ ਏਅਰਵੇਜ਼ ਦੇ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲੇਗਾ। ਜਹਾਜ਼ਾਂ ਦੀ ਗਿਣਤੀ ਵਧਣ ਨਾਲ ਕਿਰਾਏ ‘ਚ ਵੀ ਕੁਝ ਸਥਿਰਤਾ ਦੇਖਣ ਨੂੰ ਮਿਲੇਗੀ।

Jet AirwaysJet Airways

ਸੂਤਰਾਂ ਮੁਤਾਬਕਾਂ, ਸਰਕਾਰੀ ਜਹਾਜ਼ ਕੰਪਨੀ ਨੇ ਬੀ-777 ਜਹਾਜ਼ ਲੀਜ਼ ‘ਤੇ ਲੈ ਕੇ ਲੰਡਨ, ਦੁਬਈ ਤੇ ਸਿੰਗਾਪੁਰ ਨੂੰ ਉਡਾਣ ਭਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਉਡਾਣਾਂ ਸ਼ੁਰੂ ਹੋਣ ਨਾਲ ਕੌਮਾਂਤਰੀ ਮਾਰਗਾਂ ‘ਤੇ ਵੀ ਕਿਰਾਇਆ ਪਹਿਲਾਂ ਦੀ ਤਰ੍ਹਾਂ ਸਾਧਾਰਣ ਹੋ ਜਾਵੇਗਾ। ਸੂਤਰਾਂ ਨੇ ਕਿਹਾ ਕਿ ਜੈੱਟ ਏਅਰਵੇਜ਼ ਦਾ ਕੰਮਕਾਜ ਠੱਪ ਹੋਣ ਨਾਲ ਮੁੰਬਈ ਅਤੇ ਦਿੱਲੀ ਹਵਾਈ ਅੱਡਿਆਂ ‘ਚ 280 ਤੇ 160 ਸਲਾਟ ਖਾਲੀ ਹੋ ਗਏ ਹਨ।

Air India Air India

ਹੁਣ ਇਨ੍ਹਾਂ ਖਾਲੀ ਸਲਾਟ ਨੂੰ 3 ਮਹੀਨਿਆਂ ਲਈ ਦੂਜੀਆਂ ਜਹਾਜ਼ ਕੰਪਨੀਆਂ ਨੂੰ ਦਿੱਤਾ ਜਾਵੇਗਾ। ਫਿਲਹਾਲ ਮੰਗ ਤੇ ਸਪਲਾਈ ‘ਚ ਭਾਰੀ ਫਰਕ ਤੇ ਯਾਤਰਾ ਦਾ ਸੀਜ਼ਨ ਜ਼ੋਰਾਂ ‘ਤੇ ਹੋਣ ਦੀ ਵਜ੍ਹਾ ਨਾਲ ਹਵਾਈ ਕਿਰਾਏ ਅਸਮਾਨ ਛੂਹ ਰਹੇ ਹਨ।

Advertisement