ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
Published : May 21, 2019, 6:20 pm IST
Updated : May 21, 2019, 6:20 pm IST
SHARE ARTICLE
Delhi Police Sub Inspector death in Shahdara home ministry
Delhi Police Sub Inspector death in Shahdara home ministry

ਜਾਣੋ, ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਸ਼ਾਹਦਰਾ ਦੇ ਵਿਵੇਕ ਵਿਹਾਰ ਇਲਾਕੇ ਵਿਚ ਇਕ ਸ਼ੱਕੀ ਅਪਰਾਧੀ ਨਾਲ ਝਗੜਾ ਹੋਣ ਤੋਂ ਬਾਅਦ ਹੋਏ ਹਮਲੇ ਵਿਚ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿਚ ਅਜੇ ਤਕ ਕੋਈ ਖੁਲਾਸਾ ਨਹੀਂ ਹੋਇਆ ਕਿ ਸਬ ਇੰਸਪੈਕਟਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਜਿਸ  ਵੇਲੇ ਹਮਲਾ ਕੀਤਾ ਗਿਆ ਸੀ ਉਹ ਅਪਣੇ ਫੋਨ ’ਤੇ ਅਪਰਾਧੀਆਂ ਦੀ ਵੀਡੀਉ ਬਣਾ ਰਿਹਾ ਸੀ।



 

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਵਿਵੇਕ ਵਿਹਾਰ ਇਲਾਕੇ ਵਿਚ ਉਸ ਸਮੇਂ ਹੋਈ ਹੈ। ਰਾਜਕੁਮਾਰ ਅਤੇ ਉਹਨਾਂ ਦੇ ਗੁਆਂਢੀ ਵਿਜੇ ਨਾਲ ਕੋਈ ਝਗੜਾ ਸੀ ਇਸ ਬਾਅਦ ਉਹਨਾਂ ਵਿਚ ਲੜਾਈ ਵੀ ਹੋਈ ਸੀ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਰੋਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਾਜਕੁਮਾਰ ਦੀ ਲੜਕੀ ਨੇ ਵੀ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਮੁਹੱਲੇ ਵਿਚ ਸ਼ਰਾਬੀ ਲੋਕ ਰਹਿੰਦੇ ਹਨ। ਉਹ ਅਜਿਹੇ ਕਾਰਨਾਮੇ ਰੋਜ਼ਾਨਾ ਕਰਦੇ ਰਹਿੰਦੇ ਹਨ। ਇੱਥੇ ਲੋਕ ਸ਼ਰਾਬ ਵੇਚਦੇ ਹਨ। ਉਹਨਾਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਜਾਂਚ ਜਾਰੀ ਰੱਖੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement