
ਕਰੋਨ ਸੰਕਟ ਦੇ ਵਿਚ ਕੈਂਥਲ ਤੋਂ ਇਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੈਂਥਲ ਦੇ ਪਿੰਡ ਬਾਲੂ ਵਿਖੇ ਇਕ ਸ਼ਰਾਬ ਦੇ ਠੇਕੇ ਨੂੰ ਅੱਗ ਲੱਗ ਗਈ।
ਕੈਂਥਲ : ਕਰੋਨ ਸੰਕਟ ਦੇ ਵਿਚ ਕੈਂਥਲ ਤੋਂ ਇਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੈਂਥਲ ਦੇ ਪਿੰਡ ਬਾਲੂ ਵਿਖੇ ਇਕ ਸ਼ਰਾਬ ਦੇ ਠੇਕੇ ਨੂੰ ਅੱਗ ਲੱਗ ਗਈ। ਜਿਸ ਵਿਚ ਦੋ ਵਿਅਕਤੀ ਇਸ ਅੱਗ ਦੇ ਵਿਚ ਸੜ ਕੇ ਹੀ ਸੁਆਹ ਹੋ ਗਏ। ਬਾਲੂ-ਕਲਾਇਤ ਮਾਰਗ ਤੇ ਰਾਤ ਦੇ ਸਮੇਂ ਇਕ ਦੇਸ਼ੀ ਸ਼ਰਾਬ ਦੇ ਠੇਕੇ ਨੂੰ ਅੱਗ ਲੱਗ ਗਈ।
Alcohol
ਜਦੋਂ ਤੱਕ ਅੱਗੇ ਤੇ ਕਾਬੂ ਪਾਉਂਣ ਦੇ ਲਈ ਠੇਕੇ ਦੀ ਕੰਧ ਨੂੰ ਤੋੜਿਆ ਗਿਆ ਉਸ ਸਮੇਂ ਤੱਕ ਦੋ ਵਿਅਕਤੀ (ਠੇਕੇ ਦੇ ਵਰਕਰ) ਸੜ ਕੇ ਸੁਆਹ ਬਣ ਚੁੱਕੇ ਸਨ। ਦੱਸ ਦੱਈਏ ਕਿ ਅੱਗ ਵਿਚ ਸੜਕ ਕੇ ਮਰਨ ਵਾਲੇ ਇਨ੍ਹਾਂ ਵਰਕਾਰਾਂ ਦੇ ਵਿਚੋਂ ਇਕ ਵਿਅਕਤੀ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
Photo
ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਮ੍ਰਿਤਕ ਸਰੀਰਾਂ ਨੂੰ ਕਾਬੂ ਵਿਚ ਕਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਇਨ੍ਹਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ। ਹਾਲੇ ਇਸ ਠੇਕੇ ਨੂੰ ਅੱਗ ਲੱਗਣ ਦੇ ਪਿਛੇ ਕੀ ਕਾਰਨ ਰਹੇ ਇਸ ਬਾਰੇ ਕੁਝ ਵੀ ਸਾਫ ਨਹੀਂ ਹੋਇਆ ਪਰ ਪੁਲਿਸ ਵੱਲੋਂ ਹੁਣ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।