
ਬੰਗਾਲ ਦੇ ਬਾਗਡੋਗਰਾ ਜਾ ਰਹੀ ਏਅਰ ਏਸ਼ਿਆ ਦੀ ਫਲਾਇਟ ਬੁੱਧਵਾਰ ਨੂੰ ਕੋਲਕਾਤਾ ਏਅਰਪੋਰਟ ਉੱਤੇ ਸਾਢੇ ਚਾਰ ਘੰਟੇ ਲੇਟ ਹੋ ਗਈ।
ਕੋਲਕਾਤਾ, ਬੰਗਾਲ ਦੇ ਬਾਗਡੋਗਰਾ ਜਾ ਰਹੀ ਏਅਰ ਏਸ਼ਿਆ ਦੀ ਫਲਾਇਟ ਬੁੱਧਵਾਰ ਨੂੰ ਕੋਲਕਾਤਾ ਏਅਰਪੋਰਟ ਉੱਤੇ ਸਾਢੇ ਚਾਰ ਘੰਟੇ ਲੇਟ ਹੋ ਗਈ। ਯਾਤਰੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਡੇਢ ਘੰਟੇ ਤੱਕ ਜਹਾਜ਼ ਦੇ ਅੰਦਰ ਹੀ ਬਿਠਾ ਕੇ ਰੱਖਿਆ ਗਿਆ। ਦੱਸ ਦਈਏ ਕਿ ਯਾਤਰੀਆਂ ਨਾਲ ਏਅਰ ਏਸ਼ੀਆ ਦੇ ਸਟਾਫ ਵਲੋਂ ਬਦਸਲੂਕੀ ਵੀ ਕੀਤੀ ਗਈ।
Air Asia Flight staff Bad Behavior with Passengersਲੋਕ ਸ਼ਿਕਾਇਤ ਨਾ ਕਰ ਸਕਣ ਇਸ ਲਈ ਕੈਪਟਨ ਨੇ ਏਅਰ ਕੰਡੀਸ਼ਨਰ ਦੇ ਬਲੋਅਰ ਕਾਫ਼ੀ ਤੇਜ਼ੀ ਨਾਲ ਚਲਾ ਦਿੱਤੇ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਯਾਤਰੀ ਕਿਸੇ ਕਿਸਮ ਦੀ ਕੋਈ ਬਦਸਲੂਕੀ ਨਹੀਂ ਕੀਤੀ ਗਈ। ਉਡ਼ਾਨ ਨੰਬਰ ਆਈ - 5583 ਨੇ ਬੁੱਧਵਾਰ ਸਵੇਰੇ 9 ਵਜੇ ਕੋਲਕਾਤਾ ਤੋਂ ਬਾਗਡੋਗਰਾ ਲਈ ਰਵਾਨਾ ਹੋਣਾ ਸੀ।
Air Asia Flight staff Bad Behavior with Passengersਫਲਾਈਟ ਵਿਚ ਸਵਾਰ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਾਰਜਕਾਰੀ ਨਿਦੇਸ਼ਕ (ਬੰਗਾਲ) ਦੀਪਾਂਕਰ ਰੇ ਨੇ ਕਿਹਾ ਕਿ ਸ਼ੁਰੂਆਤ ਵਿਚ ਉਡਾਨ ਵਿਚ 30 ਮਿੰਟ ਦੀ ਦੇਰੀ ਹੋਈ ਅਤੇ ਬੋਰਡਿੰਗ ਕਰਾ ਦਿੱਤੀ ਗਈ ਸੀ ਪਰ ਇਸ ਤੋਂ ਬਾਅਦ ਵੀ ਯਾਤਰੀਆਂ ਨੂੰ ਡੇਢ ਘੰਟੇ ਤੱਕ ਫਲਾਇਟ ਦੇ ਅੰਦਰ ਰੱਖਿਆ ਗਿਆ। ਇਸ ਦੌਰਾਨ ਜਹਾਜ਼ ਵਿਚ ਖਾਣ-ਪੀਣ ਦੀ ਕੋਈ ਸਹੂਲਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਏਅਰ ਏਸ਼ੀਆ ਦੇ ਸਟਾਫ ਦਾ ਰਵੱਈਆ ਬੇਹੱਦ ਗੈਰ-ਪੇਸ਼ੇਵਰ ਅਤੇ ਰੁਖਾ ਸੀ। ਇਸ ਤੋਂ ਬਾਅਦ ਫਲਾਈਟ ਕੈਪਟਨ ਨੇ ਯਾਤਰੀਆਂ ਨੂੰ ਉਤਰ ਜਾਣ ਨੂੰ ਵੀ ਕਿਹਾ।
ਯਾਤਰੀਆਂ ਨੇ ਜਹਾਜ਼ ਤੋਂ ਉਤਰਨ ਲਈ ਇਨਕਾਰ ਕਰ ਦਿੱਤਾ। ਇੰਡਿਅਨ ਆਇਲ ਕਾਰਪੋਰੇਸ਼ਨ ਦੇ ਕਾਰਜਕਾਰੀ ਨਿਦੇਸ਼ਕ ਦੀਪਾਂਕਰ ਨੇ ਕਿਹਾ ਕਿ ਕੋਲਕਾਤਾ ਏਅਰਪੋਰਟ ਉੱਤੇ ਬਾਹਰ ਬਹੁਤ ਤਾਜ਼ ਮੀਂਹ ਪੈ ਰਿਹਾ ਸੀ। ਜਦੋਂ ਯਾਤਰੀਆਂ ਨੇ ਉਸ ਹਲਾਤ ਵਿਚ ਜਹਾਜ਼ ਤੋਂ ਉਤਰਨ ਲਈ ਮਨਾ ਕਰ ਦਿੱਤਾ ਤਾਂ ਕੈਪਟਨ ਨੇ ਲੋਕਾਂ ਨੂੰ ਡਰਾਉਣ ਲਈ ਏਅਰ ਕੰਡੀਸ਼ਨਰ ਦਾ ਬਲੋਅਰ ਤੇਜ਼ੀ ਨਾਲ ਚਲਾ ਦਿੱਤਾ। ਇਸ ਨਾਲ ਜਹਾਜ਼ ਦੇ ਅੰਦਰ ਕਾਫੀ ਧੁਆਂ ਹੋ ਗਿਆ ਅਤੇ ਯਾਤਰੀਆਂ ਵਿਚ ਡਰ ਦਾ ਮਾਹੌਲ ਬਣ ਗਿਆ।
Air Asia Flight staff Bad Behavior with Passengersਦੱਸ ਦਈਏ ਕਿ ਜਹਾਜ਼ ਦੇ ਅੰਦਰ ਏਅਰ ਕੰਡੀਸ਼ਨਰ ਬਲੋਅਰ ਕਾਰਨ ਧੁੰਧ ਛਾ ਗਈ। ਉਸ ਧੁੰਦ ਕਾਰਨ ਸਾਰੇ ਲੋਕਾਂ ਦਾ ਦਮ ਘੁਟਣ ਲਗਾ। ਬੱਚੇ ਰੋਣ ਲੱਗੇ ਅਤੇ ਉਲਟੀਆਂ ਕਰਣ ਲੱਗੇ। ਇਸ ਘਟਨਾ ਦੇ ਜਵਾਬ ਵਿਚ ਕੰਪਨੀ ਨੇ ਕਿਹਾ ਕਿ ਸਾਨੂੰ ਦੁੱਖ ਹੈ ਅਤੇ ਤਕਨੀਕੀ ਦਿੱਕਤਾਂ ਦੇ ਚਲਦੇ ਫਲਾਈਟ ਵਿਚ ਸਾਢੇ 4 ਘੰਟੇ ਦੀ ਦੇਰੀ ਹੋਈ ਸੀ।
ਉਨ੍ਹਾਂ ਕਿਹਾ ਕਿ ਅਸੀਂ ਇਸਦੇ ਲਈ ਅਫ਼ਸੋਸ ਜ਼ਾਹਰ ਕਰਦੇ ਹਨ ਅਤੇ ਸਾਫ਼ ਦੱਸ ਦੇਣਾ ਚਾਹੁੰਦੇ ਹਾਂ ਕਿ ਤਕਨੀਕੀ ਮੁਸ਼ਕਿਲ ਕਾਰਨ ਏਅਰ ਕੰਡੀਸ਼ਨਰ ਦੀ ਅਜਿਹੀ ਹਾਲਤ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮਾਹੌਲ ਸਿਰਫ ਤਕਨੀਕੀ ਕਾਰਨਾਂ ਕਰਕੇ ਖਰਾਬ ਹੋਇਆ ਸੀ ਇਸ ਵਿਚ ਕਿਸੇ ਵੀ ਯਾਤਰੀ ਦੀ ਜਾਨ ਨੂੰ ਉਨ੍ਹਾਂ ਅਸੁਰੱਖਿਆ ਵਿਚ ਨਹੀਂ ਪਾਇਆ।