ਦਿੱਲੀ-ਐਨਸੀਆਰ 'ਚ ਸਾਹ ਲੈਣਾ ਔਖਾ ਹੋਇਆ, ਖ਼ਤਰਨਾਕ ਪੱਧਰ 'ਤੇ ਪੁੱਜੀ ਏਅਰ ਕੁਆਲਟੀ
Published : Jun 14, 2018, 10:52 am IST
Updated : Jun 14, 2018, 10:52 am IST
SHARE ARTICLE
delhi dust
delhi dust

ਰਾਜਸਥਾਨ ਵਿਚ ਚੱਲ ਰਹੀ ਧੂੜ ਭਰੀ ਹਨ੍ਹੇਰੀ ਦੀ ਵਜ੍ਹਾ ਨਾਲ ਦਿੱਲੀ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਅਹਿਮ ਗੱਲ ਇਹ ਹੈ ਕਿ ਦਿੱਲੀ ਵਿਚ ...

ਨਵੀਂ ਦਿੱਲੀ : ਰਾਜਸਥਾਨ ਵਿਚ ਚੱਲ ਰਹੀ ਧੂੜ ਭਰੀ ਹਨ੍ਹੇਰੀ ਦੀ ਵਜ੍ਹਾ ਨਾਲ ਦਿੱਲੀ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਅਹਿਮ ਗੱਲ ਇਹ ਹੈ ਕਿ ਦਿੱਲੀ ਵਿਚ ਬੀਤੇ ਤਿੰਨ ਮਹੀਨੇ ਵਿਚ ਇਕ ਵੀ ਦਿਨ ਚੰਗੀ ਏਅਰ ਕੁਆਲਟੀ ਨਹੀਂ ਰਹੀ ਹੈ ਅਤੇ ਰਾਜਸਥਾਨ ਵਿਚ ਚੱਲ ਰਹੀ ਧੂੜ ਦੀ ਹਨ੍ਹੇਰੀ ਦੀ ਵਜ੍ਹਾ ਨਾਲ ਦਿੱਲੀ ਐਨਸੀਆਰ ਵਿਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਦਿੱਲੀ ਵਿਚ ਹਵਾ ਅਤੇ ਪ੍ਰਦੂਸ਼ਣ ਦਾ ਪੱਧਰ ਬੁੱਧਵਾਰ ਨੂੰ ਖ਼ਤਰਨਾਕ ਰਿਹਾ। 

delhi dust delhi dustਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਬੁਧਵਾਰ ਨੂੰ ਪੀਐ 10 ਦਿੱਲੀ ਵਿਚ 824 ਤਕ ਚਲਾ ਗਿਆ। ਉਥੇ ਦਿੱਲੀ ਐਨਸੀਆਰ ਵਿਚ ਪੀਐਮ 10 ਬੁਧਵਾਰ ਨੂੰ 778 ਦੇ ਪਾਰ ਹੋ ਗਿਆ ਹੈ। ਦਿੱਲੀ ਵਿਚ ਕਈ ਥਾਵਾਂ 'ਤੇ ਏਅਰ ਕੁਆਲਟੀ ਇੰਡੈਕਸ 500 ਦੇ ਪਾਰ ਹੋ ਗਿਆ। ਆਨੰਦ ਵਿਹਾਰ ਵਿਚ ਏਅਰ ਕੁਆਲਟੀ ਇੰਡੈਕਸ 891 ਪਹੁੰਚ ਗਿਆ, ਜਦਕਿ 500 ਅੰਕਾਂ ਤਕ ਆਉਂਦੇ-ਆਉਂਦੇ ਇਹ ਸੀਵੀਅਰ ਭਾਵ ਖ਼ਤਰਨਾ ਹੋ ਜਾਂਦਾ ਹੈ।

delhi dust delhi dustਇਸ ਦੀ ਵਜ੍ਹਾ ਨਾਲ ਰਾਜਸਥਾਨ ਵਿਚ ਧੂੜ ਭਰੀ ਹਨ੍ਹੇਰੀ ਰਹੀ। ਇਸ ਦੀ ਵਜ੍ਹਾ ਨਾਂਲ ਰਾਜਸਥਾਨ ਦੇ ਯੂਪੀ ਤਕ ਪ੍ਰਦੂਸ਼ਣ ਪੱਧਰ ਸੀਵੀਅਰ ਭਾਵ ਖ਼ਤਰਨਾਕ ਹੋ ਗਿਆ ਹੈ ਅਤੇ 500 ਅੰਕਾਂ ਦੇ ਪਾਰ ਹੋ ਗਿਆ। ਇਹ ਹਾਲਾਤ ਅਗਲੇ ਤਿੰਨ ਦਿਨ ਤਕ ਇੰਝ ਹੀ ਬਣੇ ਰਹਿਣਗੇ। ਦਿੱਲੀ ਵਿਚ ਬੁਧਵਾਰ ਨੂੰ ਘੱਟੋ ਘੱਟ ਤਾਪਮਾਨ 34 ਡਿਗਰੀ ਰਿਹਾ ਜੋ ਇਸ ਮੌਸਮ ਦਾ ਸਭ ਤੋਂ ਗਰਮ ਦਿਨ ਦਿਨ ਅਤੇ ਬਾਰਿਸ਼ ਤੋਂ ਪਹਿਲਾਂ ਰਾਹਤ ਦੀ ਉਮੀਦ ਨਹੀਂ ਜੋ ਸ਼ਾਇਦ 17 ਜੂਨ ਤਕ ਹੋਵੇ।

delhi dust delhi dustਅਧਿਕਾਰੀਆਂ ਨੇ ਦਸਿਆ ਕਿ ਪੂਰਬ ਉਤਰ ਵਿਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਆਸਾਮ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿਚ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਕੇਰਲ ਵਿਚ ਦੋ ਲੋਕਾਂ ਦੀ ਮੌਤ ਦੇ ਨਾਲ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਪੂਰਬ ਉਤਰ ਵਿਚ ਭਾਰੀ ਬਾਰਿਸ਼ ਦੇ ਕਾਰਨ ਇਕੱਲੇ ਤ੍ਰਿਪੁਰਾ ਵਿਚ ਹੀ 24 ਘੰਟੇ ਵਿਚ 3500 ਪਰਵਾਰ ਬੇਘਰ ਹੋ ਗਏ।

delhi dust delhi dustਅਧਿਕਾਰੀਆਂ ਨੇ ਦਸਿਆ ਕਿ ਬੁਧਵਾਰ ਨੂੰ ਸਵੇਰ ਤੋਂ ਪੱਛਮੀ ਤ੍ਰਿਪੁਰਾ ਦੇ ਸਦਰ ਉਪ ਖੇਤਰ ਵਿਚ 500 ਤੋਂ ਜ਼ਿਆਦਾ ਪਰਵਾਰਾਂ ਦੇ ਮਕਾਨ ਹੜ੍ਹ ਵਿਚ ਡੁੱਬ ਜਾਣ ਦੇ ਕਾਰਨ ਉਨ੍ਹਾਂ ਨੂੰ ਛੇ ਰਾਹਤ ਕੈਂਪਾਂ ਵਿਚ ਲਿਜਾਇਆ ਗਿਆ। ਸੂਬਾਈ ਐਮਰਜੈਂਸੀ ਅਭਿਆਨ ਕੇਂਦਰ (ਐਸਈਓਸੀ) ਦੀ ਰਿਪੋਰਟ ਅਨੁਸਾਰ 3500 ਪਰਵਾਰਾਂ ਨੂੰ 89 ਰਾਹਤ ਕੈਂਪਾਂ ਵਿਚ ਲਿਜਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਮਨੀਪੁਰ ਵਿਚ 24 ਘੰਟੇ ਲਗਾਤਰ ਹੋ ਰਹੀ ਬਾਰਿਸ਼ ਦੇ ਕਾਰਨ ਇੰਫਾਲ ਘਾਟੀ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। 

delhi dust delhi dustਉਥੇ ਪੂਰਬੀ ਇੰਫਾਲ, ਪੱਛਮੀ ਇੰਫਾਲ, ਥੌਬਲ ਅਤੇ ਬਿਸ਼ਣੂਪੁਰ ਲਗਭਗ ਡੁੱਬ ਗਏ। ਆਮ ਪ੍ਰਸ਼ਾਸਨ ਵਿਭਾਗ ਨੇ ਸਰਕਾਰੀ ਦਫ਼ਤਰਾਂ ਅਤੇ ਸਿਖਿਆ ਸੰਸਥਾਵਾਂ ਨੂੰ ਬੰਦ ਰੱਖਣ ਦਾ ਐਲਾਨ ਕਰ ਦਿਤਾ। ਆਸਾਮ ਰਾਜ ਆਫ਼ਤ ਪ੍ਰਬੰਧਨ ਬੋਰਡ ਦੀ ਰਿਪੋਰਟ ਅਨੁਸਾਰ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਆਸਮ ਦੇ 222 ਪਿੰਡਾਂ ਵਿਚ 148912 ਲੋਕ ਪ੍ਰਭਾਵਤ ਹੋਏ ਹਨ। ਨਾਧਰ ਖੇਤਰ ਵਿਚ ਲੋਂਗਈ ਨਦੀ ਤੋਂ ਪਾਣੀ ਬਾਹਰ ਆਉਣ ਦੇ ਕਾਰਨ ਕਰੀਮਗੰਜ ਦੀ ਬਰਾਕ ਘਾਟੀ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਈ ਹੈ। 

punjab dust airpunjab dust airਸੂਬਾਈ ਆਫ਼ਤ ਪ੍ਰਤੀਕਿਰਿਆ ਬਲ ਨੇ ਜ਼ਿਲ੍ਹੇ ਤੋਂ 124 ਲੋਕਾਂ ਨੂੰ ਕੱਢਿਆ ਹੈ। ਅਧਿਕਾਰੀਆਂ ਨੇ 71 ਰਾਹਤ ਕੈਂਪ ਸਰਗਰਮ ਕਰ ਦਿਤੇ ਹਨ। ਮੌਸਮ ਵਿਭਾਗ ਨੇ ਮੇਘਾਲਿਆ ਅਤੇ ਆਸਾਮ ਵਿਚ ਹੋਰ ਬਾਰਿਸ਼ ਦੇ ਨਾਲ ਹੀ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵੱਖ-ਵੱਖ ਇਲਾਕਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਭਵਿੱਖੀਬਾਣੀ ਕੀਤੀ ਹੈ। ਉਤਰੀ ਭਾਰਤ ਵਿਚ ਤੇਜ਼ ਗਰਮੀ ਜਾਰੀ ਹੈ। 

rajkasthan dust airrajasthan dust airਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਵਿਚ ਲੂ ਚੱਲਣਾ ਬੁਧਵਾਰ ਨੂੰ ਜਾਰੀ ਰਿਹਾ। ਪਟਿਆਲਾ ਵਿਚ ਤਾਪਮਾਨ ਆਮ ਨਾਲੋਂ ਸੱਤ ਡਿਗਰੀ ਜ਼ਿਆਦਾ 46.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਪਟਿਆਲਾ ਦਾ ਇਸ ਮੌਸਮ ਦਾ ਸਭ ਤੋਂ ਗਰਮ ਦਿਨ ਸੀ। ਮੌਸਮ ਵਿਭਾਗ ਨੇ ਦਸਿਆ ਕਿ ਰਾਜਸਥਾਨ ਦਾ ਚੁਰੂ ਦਾ ਸਭ ਤੋਂ ਗਰਮ ਦਿਨ ਸੀ। ਮੌਸਮ ਵਿਭਾਗ ਨੇ ਦਸਿਆ ਕਿ ਰਾਜਸਥਾਨ ਦਾ ਚੁਰੂ ਸੂਬੇ ਵਿਚੋਂ ਸਭ ਤੋਂ ਗਰਮ ਰਿਹਾ, ਜਿੱਥੇ ਘੱਟੋ ਘੱਟ ਤਾਪਮਾਨ 42.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

delhi dust delhi dustਹਿਮਾਚਲ ਪ੍ਰਦੇਸ਼ ਦੇ ਹੇਠਲੇ ਇਲਾਕਿਆਂ ਵਿਚ ਤਾਪਮਾਨ ਇਕ ਡਿਗਰੀ ਸੈਲਸੀਅਸ ਜ਼ਿਆਦਾ ਦਰਜ ਕੀਤਾ ਗਿਆ। ਸ਼ਿਵਾਲਿਕ ਤਲਟਟੀ ਵਿਚ ਊਨਾ ਸ਼ਹਿਰ ਵਿਚ ਤਾਪਮਾਨ ਸਭ ਤੋਂ ਜ਼ਿਆਦਾ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਹਾਲਾਂਕਿ ਕੁੱਝ ਇਲਾਕਿਆਂ ਵਿਚ ਬਾਰਿਸ਼ ਵੀ ਹੋਈ। ਸਾਲੋਨੀ ਵਿਚ 31 ਮਿਲੀਮੀਟਰ, ਛਤਰੀ ਵਿਚ 16 ਮਿਮੀ, ਚੰਬਾ ਵਿਚ 6 ਮਿਮੀ ਅਤੇ ਧਰਮਸ਼ਾਲਾ ਅਤੇ ਜੋਗਿੰਦਰਨਗਰ ਵਿਚ 3 ਮਿਮੀ ਬਾਰਿਸ਼ ਦਰਜ ਕੀਤੀ ਗਈ। 

delhi dust delhi dustਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਵਿਚ ਜ਼ਿਆਦਾਤਰ ਤਾਪਮਾਨ 4.3 ਡਿਗਰੀ ਜ਼ਿਆਦਾ 43.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਨੇ ਸ਼ੁਕਰਵਾਰ ਨੂੰ ਗਰਮ ਹਵਾਵਾਂ ਦੇ ਘੱਟ ਹੋਣ ਦੇ ਨਾਲ ਹੀ ਜੰਮੂ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੌਸਮ ਖ਼ੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement