ਈਰਾਨ ਵਿਚ ਹੋਣ ਵਾਲਾ ਸੀ ਹਮਲਾ ਪਰ..
Published : Jun 21, 2019, 5:12 pm IST
Updated : Jun 21, 2019, 5:12 pm IST
SHARE ARTICLE
Trump approves air strikes on iran planes were in the air but changed his mind?
Trump approves air strikes on iran planes were in the air but changed his mind?

ਉਡਾਨ ਭਰ ਚੁੱਕਿਆ ਸੀ ਅਮਰੀਕੀ ਲੜਾਕੂ ਜਹਾਜ਼

ਨਵੀਂ ਦਿੱਲੀ: ਈਰਾਨ ਨੂੰ ਅਮਰੀਕਾ ਦਾ ਡ੍ਰੋਨ ਸੁੱਟਣ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਸੀ। ਇਕ ਅਮਰੀਕੀ ਅਖ਼ਬਾਰ ਨੇ ਇਸ 'ਤੇ ਵੱਡਾ ਖੁਲਾਸਾ ਕੀਤਾ  ਹੈ। ਨਿਊਯਾਰਕ ਟਾਇਮਸ ਮੁਤਾਬਕ ਅਮਰੀਕਾ ਰਾਸ਼ਟਰਪਤੀ ਨੇ ਈਰਾਨ 'ਤੇ ਹਮਲੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਲਈ ਬਕਾਇਦਾ ਖ਼ਤਰਨਾਕ ਮਿਸਾਇਲਾਂ ਨਾਲ ਲੈਸ ਫਾਇਟਰ ਪਲਾਨ ਵੀ ਹਵਾ ਵਿਚ ਤੈਨਾਤ ਹੋ ਚੁੱਕੇ ਸਨ। ਪਰ ਆਖਰੀ ਸਮੇਂ ਵਿਚ ਟ੍ਰੰਪ ਨੇ ਹਮਲਾ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ।

FighrFighter Plane

ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਨੇ ਫ਼ੌਜ ਦੇ ਮੁੱਖ ਅਧਿਕਾਰੀ ਨਾਲ ਮਿਲ ਕੇ ਬੈਠਕ ਕੀਤੀ। ਇਸ ਬੈਠਕ ਵਿਚ ਵੱਡੇ ਆਗੂ ਵੀ ਸ਼ਾਮਲ ਸਨ। ਬੈਠਕ ਤੋਂ ਬਾਅਦ ਸ਼ਾਮ ਕਰੀਬ 7 ਵਜੇ ਅਮਰੀਕੀ ਮਿਲਟਰੀ ਸਟ੍ਰਾਈਕ ਲਈ ਤਿਆਰ ਸੀ। ਅਮਰੀਕੀ ਰਾਸ਼ਟਰਪਤੀ ਦੀ ਇਜਾਜ਼ਤ ਮਿਲਦੇ ਹੀ ਹਮਲਾ ਕਰਨ ਲਈ ਪੂਰੀ ਫ਼ੌਜ ਤਿਆਰ ਹੋ ਗਈ ਸੀ। ਇਸ ਆਪਰੇਸ਼ਨ ਲਈ ਫਾਇਟਰ ਜਹਾਜ਼ ਉਡਾਣ ਭਰ ਚੁੱਕਿਆ ਸੀ ਅਤੇ ਸਮੁੰਦਰੀ ਜਹਾਜ਼ ਵੀ ਹਮਲੇ ਲਈ ਤਿਆਰ ਸਨ।

ਪਰ ਕਿਸੇ ਵੀ ਫਾਇਟਰ ਜਹਾਜ਼ ਦੇ ਮਿਸਾਇਲ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਇਸ ਆਪਰੇਸ਼ਨ ਨੂੰ ਰੱਦ ਕਰਨ ਦਾ ਫ਼ੈਸਲਾ ਲੈ ਲਿਆ ਗਿਆ। ਹਾਲਾਂਕਿ ਇਸ ਮਾਮਲੇ ਵਿਚ ਵਾਇਟ ਹਾਉਸ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ। ਹੁਣ ਤੱਕ ਇਹ ਗੱਲ ਵੀ ਸਾਫ਼ ਨਹੀਂ ਹੋਈ ਕਿ ਆਖਰੀ ਵਕਤ ਵਿਚ ਅਚਾਨਕ ਇਹ ਫ਼ੈਸਲਾ ਵਾਪਸ ਕਿਉਂ ਲੈ ਲਿਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਟ੍ਰਾਈਕ ਦਾ ਜਹਾਜ਼ ਰੱਦ ਜ਼ਰੂਰ ਹੋਇਆ ਹੈ ਪਰ ਅੱਗੇ ਅਮਰੀਕਾ ਈਰਾਨ 'ਤੇ ਅਜਿਹੀ ਸਟ੍ਰਾਈਕ ਕਰ ਸਕਦਾ ਹੈ।                                                                      

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement