
ਪੰਜਾਬ ਵਿਚ ਨਸ਼ੇ ਦੇ ਵਪਾਰੀਆਂ 'ਤੇ ਨਕੇਲ ਕਸੀ ਜਾਣ ਕਰਕੇ ਹੁਣ ਨਸ਼ਾ ਖ਼ਰੀਦਣ ਵਾਲਿਆਂ ਨੇ ਦਿੱਲੀ ਦਾ ਰੁਖ਼ ਕਰਨਾ ਸ਼ੁਰੂ ਕਰ ਦਿਤਾ ਹੈ ਜਾਂ ਇਹ ਕਹਿ ਲਈਏ ਕਿ ਦਿੱਲੀ...
ਨਵੀਂ ਦਿੱਲੀ : ਪੰਜਾਬ ਵਿਚ ਨਸ਼ੇ ਦੇ ਵਪਾਰੀਆਂ 'ਤੇ ਨਕੇਲ ਕਸੀ ਜਾਣ ਕਰਕੇ ਹੁਣ ਨਸ਼ਾ ਖ਼ਰੀਦਣ ਵਾਲਿਆਂ ਨੇ ਦਿੱਲੀ ਦਾ ਰੁਖ਼ ਕਰਨਾ ਸ਼ੁਰੂ ਕਰ ਦਿਤਾ ਹੈ ਜਾਂ ਇਹ ਕਹਿ ਲਈਏ ਕਿ ਦਿੱਲੀ ਦੇ ਨਸ਼ਾ ਵਪਾਰੀਆਂ ਨੇ ਹੁਣ ਪੰਜਾਬੀਆਂ ਨੂੰ ਸਸਤੇ ਨਸ਼ੇ ਦਾ ਲਾਲਚ ਦੇ ਕੇ ਅਪਣੇ ਵੱਲ ਖਿੱਚਣਾ ਸ਼ੁਰੂ ਕਰ ਦਿਤਾ ਹੈ। ਪਿਛਲੇ ਦਿਨੀਂ ਇਸ ਗੱਲ ਦਾ ਖ਼ੁਲਾਸਾ ਇਕ ਚੈਨਲ ਵਲੋਂ ਕੀਤਾ ਗਿਆ ਸੀ। ਦਿੱਲੀ ਵਿਚ ਹਰ ਤਰ੍ਹਾਂ ਦਾ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ।
Drug Addictsਨਸ਼ੇ ਦੇ ਕਾਰੋਬਾਰੀਆਂ ਦੇ ਲਈ ਦਿੱਲੀ ਪਸੰਦੀਦਾ ਜਗ੍ਹਾ ਰਹੀ ਹੈ ਪਰ ਹੁਣ ਇਸ ਵਿਚ ਇਕਦਮ ਤੇਜ਼ੀ ਆ ਗਈ ਹੈ। ਇਹੀ ਵਜ੍ਹਾ ਹੈ ਕਿ ਦਿੱਲੀ ਪੁਲਿਸ ਇਸੇ ਸਾਲ ਡਰੱਗਸ ਨਾਲ ਜੁੜੇ 333 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪਿਛਲੇ ਦਿਨੀਂ ਇਕ ਚੈਨਲ ਨੇ ਇਸ ਸਾਰੇ ਗੋਰਖ਼ਧੰਦੇ ਦਾ ਇਕ ਸਟਿੰਗ ਜ਼ਰੀਏ ਪਰਦਾਫਾਸ਼ ਕੀਤਾ ਸੀ। ਦਿੱਲੀ ਦਾ ਹੌਜ਼ਖ਼ਾਸ ਇਲਾਕਾ ਦਿੱਲੀ ਦੀਆਂ ਨਾਈਟ ਪਾਰਟੀਆਂ ਦੀ ਸ਼ਾਨ ਮੰਨਿਆ ਜਾਂਦਾ ਹੈ। ਇੱਥੇ ਨਸ਼ੇ ਦਾ ਸਮਾਨ ਕਿਵੇਂ ਮਿਲਦਾ ਹੈ, ਇਸ ਦਾ ਪਤਾ ਲਗਾਉਣਾ ਜ਼ਿਆਦਾ ਮੁਸ਼ਕਲ ਨਹੀਂ ਹੈ।
Drugਇੱਥੇ ਵੇਟਰਾਂ ਤੋਂ ਹੀ ਕਈ ਡਰੱਗ ਪੈਡਲਰਾਂ ਦਾ ਪਤਾ ਮਿਲ ਜਾਂਦਾ ਹੈ। ਡਰੱਗ ਪੈਡਲਰ ਜੋ ਨਸ਼ੇ ਦੀ ਸਪਲਾਈ ਕਰਵਾਉਂਦੇ ਹਨ ਅਤੇ ਤੁਹਾਨੂੰ ਏਜੰਟ ਤਕ ਪਹੁੰਚਾਉਂਦੇ ਹਨ। ਪਹਿਲਾਂ ਛੇਤੀ ਕੀਤੇ ਤੁਹਾਨੂੰ ਕੋਈ ਵੇਟਰ ਕਿਸੇ ਏਜੰਟ ਦਾ ਨੰਬਰ ਨਹੀਂ ਦੇਵੇਗਾ ਪਰ ਜਦੋਂ ਤੁਸੀਂ ਉਸ ਨੂੰ ਇਹ ਵਿਸ਼ਵਾਸ ਦਿਵਾ ਦੇਵੋਗੇ ਜਾਂ ਉਸ ਨੂੰ ਇਹ ਵਿਸ਼ਵਾਸ ਹੋ ਜਾਵੇਗਾ ਕਿ ਤੁਸੀਂ ਅਸਲੀ ਗਾਹਕ ਹੋ ਤਾਂ ਤੁਹਾਨੂੰ ਡਰੱਗ ਪੈਡਲਰ ਦਾ ਨੰਬਰ ਮਿਲ ਜਾਵੇਗਾ।
Drug Addictsਇਸ ਧੰਦੇ ਨਾਲ ਜੁੜੇ ਹੋਏ ਲੋਕਾਂ ਨੇ ਦਿੱਲੀ ਨੂੰ ਕੈਟਾਗਿਰੀ ਵਿਚ ਵੰਡਿਆ ਹੋਇਆ ਹੈ। ਡਰੱਗ ਦਾ ਧੰਦਾ ਕਰਨ ਵਾਲਿਆਂ ਨੇ ਨਸ਼ੇ ਦਾ ਸਮਾਨ ਵੇਚਣ ਲਈ ਕੋਰਡ ਵਰਡ ਬਣਾਏ ਹੋਏ ਹਨ। ਰੇਸਤਰਾਂ ਦੇ ਬਾਹਰ (ਡਿਲੀਵਰੀ ਬੋਆਏ), ਹਾਈ ਫਾਈ ਪਾਰਟੀ (ਹਾਈ ਐਂਡ ਸਟੱਫ), ਕਾਲ ਕਰਨ ਵਾਲੇ (ਕਾਲਰਜ਼), ਕੁੱਝ ਇਸ ਤਰ੍ਹਾਂ ਇਨ੍ਹਾਂ ਦੇ ਕੋਡ ਵਰਡ ਰੱਖੇ ਹੋਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਨਸ਼ਿਆਂ ਦੇ ਨਾਵਾਂ ਦੇ ਵੀ ਕੋਡ ਵਰਡ ਰੱਖੇ ਹੋਏ ਹਨ। ਹੈਰੋਇਨ, ਗਾਂਜਾ, ਚਰਸ ਅਤੇ ਅਫ਼ੀਮ ਨੂੰ ਸਸਤੇ ਨਸ਼ਿਆਂ ਵਿਚ ਰਖਿਆ ਗਿਆ ਹੈ। ਜਦਕਿ ਵੱਡੇ ਨਸ਼ਿਆਂ ਵਿਚ ਮਿਆਊਂ-ਮਿਆਊਂ, ਸਰਿੰਜ, ਕੋਕ ਅਤੇ ਹੁਣ ਕਈ ਦੂਜੇ ਡਰੱਗ ਇੰਡੀਆ ਵਿਚ ਸੁਣਨ ਨੂੰ ਮਿਲ ਰਹੇ ਹਨ ਜੋ ਕਾਫ਼ੀ ਮਹਿੰਗੇ ਹਨ।
Drugਪੰਜਾਬ ਵਿਚ ਪਹਿਲਾਂ ਜਿਹੜੀ ਹੈਰੋਇਨ 2500-3000 ਰੁਪਏ ਪ੍ਰਤੀ ਗ੍ਰਾਮ ਮਿਲਦੀ ਸੀ, ਪੰਜਾਬ ਵਿਚ ਹੁਣ 6000 ਰੁਪਏ ਦੀ ਮਿਲ ਰਹੀ ਹੈ। ਦਿੱਲੀ ਵਿਚ ਇਸ ਦਾ ਭਾਅ ਹੈਰਾਨ ਕਰਨ ਵਾਲਾ ਹੈ। ਇੱਥੇ ਵਧੀਆ ਕੁਆਲਟੀ ਦੀ ਡਰੱਗ ਸਿਰਫ਼ 1000-1500 ਰੁਪਏ ਪ੍ਰਤੀ ਗ੍ਰਾਮ ਮਿਲ ਜਾਂਦੀ ਹੈ। ਹੋਰਨਾਂ ਨਸ਼ਿਆਂ ਵਿਚ ਵੀ ਰੇਟ ਦਾ ਪੰਜਾਬ ਨਾਲੋਂ ਭਾਰੀ ਫ਼ਰਕ ਹੈ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਨਸ਼ਾ ਖ਼ਰੀਦਣ ਵਾਲੇ ਲੋਕ ਹੁਣ ਦਿੱਲੀ ਤੋਂ ਨਸ਼ਾ ਖ਼ਰੀਦ ਕੇ ਲਿਆ ਰਹੇ ਹਨ।ਪਿਛਲੇ ਦਿਨੀਂ ਮੁਹਾਲੀ 6 ਫੇਸ ਦੇ ਕੁੱਝ ਨੌਜਵਾਨਾਂ ਵਲੋਂ ਦਿੱਲੀ ਤੋਂ ਹੋ ਰਹੇ ਇਸ ਧੰਦੇ ਦਾ ਖ਼ੁਲਾਸਾ ਕੀਤਾ ਗਿਆ ਸੀ।