
ਰਾਜ ਸਭਾ ਸੰਸਦ ਅਮਰ ਸਿੰਘ ਦੁਆਰਾ ਐਸਪੀ ਸਰਕਾਰ ਦੇ ਸਾਬਕਾ ਮੰਤਰੀ ਆਜਮ ਖਾਨ ‘ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ...
ਲਖਨਊ (ਭਾਸ਼ਾ) : ਰਾਜ ਸਭਾ ਸੰਸਦ ਅਮਰ ਸਿੰਘ ਦੁਆਰਾ ਐਸਪੀ ਸਰਕਾਰ ਦੇ ਸਾਬਕਾ ਮੰਤਰੀ ਆਜ਼ਮ ਖਾਨ ‘ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਨੂੰ ਲੈ ਕੇ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਹੁਣ ਇਸ ਮਾਮਲੇ ‘ਤੇ ਸਿਆਸਤ ਤੇਜ਼ ਹੋ ਗਈ ਹੈ। ਇਕ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਦੁਆਰਾ ਐਫਆਈਆਰ ਨੂੰ ਭਾਜਪਾ ਦੀ ਸਾਜਿਸ਼ ਦੱਸਣ ਤੋਂ ਬਾਅਦ, ਹੁਣ ਅਮਰ ਸਿੰਘ ਨੇ ਇਕ ਵੀਡੀਓ ਦੇ ਜ਼ਰੀਏ ਐਸਪੀ ਪ੍ਰਧਾਨ ਅਖਿਲੇਸ਼ ਯਾਦਵ ‘ਤੇ ਨਿਸ਼ਾਨਾ ਸਾਧਿਆ ਹੈ।
Amar Singh & Azam Khanਅਮਰ ਸਿੰਘ ਨੇ ਇਸ ਵੀਡੀਓ ਵਿਚ ਕਿਹਾ ਹੈ ਕਿ ਅਖਿਲੇਸ਼ ਨੇ ਆਜ਼ਮ ਖਾਨ ‘ਤੇ ਦਰਜ ਮੁਕੱਦਮਾ ਵਾਪਸ ਲੈਣ ਦੀ ਗੱਲ ਕਹੀ ਹੈ, ਜਿਸ ਦੇ ਨਾਲ ਪ੍ਰਦੇਸ਼ ਦਾ ਹਿੰਦੂ ਨਰਾਜ਼ ਹੈ। ਅਪਣੇ ਅਧਿਕਾਰਿਕ ਟਵਿੱਟਰ ਅਕਾਊਂਟ ‘ਤੇ ਜਾਰੀ ਇਕ ਵੀਡੀਓ ਵਿਚ ਅਮਰ ਸਿੰਘ ਨੇ ਕਿਹਾ, ਅਖਿਲੇਸ਼ ਨੇ ਇਕ ਵਾਰ ਫਿਰ ਆਜ਼ਮ ਖਾਨ ਦਾ ਪੱਖ ਲੈਂਦੇ ਹੋਏ ਮੇਰੇ ਦੁਆਰਾ ਦਰਜ ਕਰਾਈ ਐਫਆਈਆਰ ਨੂੰ ਸਾਜਿਸ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਮ ਖਾਨ ਨੇ ਕਿਹਾ ਹੈ ਕਿ ਮੈਂ ਕੋਈ ਬਿਆਨ ਦਿਤਾ ਹੀ ਨਹੀਂ, ਪਰ ਸੱਚ ਇਹ ਹੈ ਕਿ ਪੁਲਿਸ ਨੇ ਇਕ ਟੀਵੀ ਚੈਨਲ ਦੀ ਰਿਕਾਡਿੰਗ ਵੇਖਣ ਤੋਂ ਬਾਅਦ ਸਮਰੱਥ ਸਬੂਤਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਹੈ।
ਪੁਲਿਸ ਨੇ ਪੂਰੀ ਰਿਕਾਡਿੰਗ ਦੇ ਆਧਾਰ ਉਤੇ ਆਜ਼ਮ ਖਾਨ ਦੇ ਖ਼ਿਲਾਫ਼ ਇਨ੍ਹਾਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ, ਜਿਸ ਦੀ ਤਸਦੀਕ ਹੋਣ ‘ਤੇ ਉਨ੍ਹਾਂ ਨੂੰ 13 ਸਾਲ ਲਈ ਜੇਲ੍ਹ ਜਾਣਾ ਹੋਵੇਗਾ। ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਅਮਰ ਸਿੰਘ ਨੇ ਲਖਨਊ ਦੇ ਗੋਮਤੀ ਨਗਰ ਥਾਣੇ ਵਿਚ ਪਹੁੰਚ ਕੇ ਇਥੇ ਐਸਪੀ ਸਰਕਾਰ ਦੇ ਸਾਬਕਾ ਮੰਤਰੀ ਆਜ਼ਮ ਖਾਨ ਦੇ ਖ਼ਿਲਾਫ਼ ਦਰਖ਼ਾਸਤ ਦਿਤੀ ਸੀ। ਇੰਸਪੈਕਟਰ ਗੋਮਤੀਨਗਰ ਤਰਿਲੋਕੀ ਸਿੰਘ ਦੇ ਮੁਤਾਬਕ ਪੰਜ ਪੰਨੇ ਦੀ ਦਰਖ਼ਾਸਤ ਵਿਚ ਅਮਰ ਨੇ ਬੇਟੀਆਂ ‘ਤੇ ਤੇਜ਼ਾਬ ਨਾਲ ਹਮਲਾ ਕਰਵਾਉਣ ਦੀ ਧਮਕੀ, ਮੁਜੱਫਰਨਗਰ ਦੰਗੇ,
ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਸਾਜਿਸ਼ ਅਤੇ ਸੰਪ੍ਰਦਾਇਕ ਮਾਹੌਲ ਵਿਗਾੜਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਧਾਰਾ 153ਏ/ਬੀ, 506 ਅਤੇ 295ਏ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਇਸ ਐਫਆਈਆਰ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਇਸ ਨੂੰ ਭਾਜਪਾ ਦੀ ਸਾਜਿਸ਼ ਕਰਾਰ ਦਿਤਾ ਸੀ।