
ਦਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ 'ਚ 162 ਦੌੜਾਂ 'ਤੇ ਆਊਟ ਕੀਤਾ
ਰਾਂਚੀ : ਭਾਰਤ ਨੇ ਤੀਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਦੂਜੇ ਸੈਸ਼ਨ ਵਿਚ ਦਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ ਵਿਚ ਕੇਵਲ 162 ਦੌੜਾਂ 'ਤੇ ਇਕੱਠਾ ਕਰ ਦਿਤਾ ਅਤੇ ਲਗਾਤਾਰ ਦੂਜੇ ਮੈਚ ਵਿਚ ਫ਼ਾਲੋਆਨ ਲਈ ਮਜਬੂਰ ਕਰ ਦਿਤਾ। ਭਾਰਤ ਨੇ ਪਹਿਲੀ ਪਾਰੀ ਨੌ ਵਿਕਟਾਂ 'ਤੇ 497 ਦੌੜਾਂ ਬਨਾਉਣ ਤੋਂ ਬਾਅਦ ਐਲਾਨ ਦਿਤੀ ਸੀ। ਮੇਜ਼ਬਾਨ ਟੀਮ ਨੇ ਇਸ ਤਰ੍ਹਾਂ 335 ਦੌੜਾਂ ਦਾ ਵਾਧਾ ਕਰ ਲਿਆ ਸੀ। ਭਾਰਤ ਵਲੋਂ ਉਮੇਸ਼ ਯਾਦਵ ਨੇ ਤਿੰਨ ਜਦੋਂਕਿ ਮੋਹੰਮਦ ਸ਼ਮੀ, ਰਵਿੰਦਰ ਜਡੇਜਾ ਅਤੇ ਸ਼ਾਹਬਾਜ਼ ਨਦੀਮ ਨੇ ਦੋ ਦੋ ਵਿਕਟਾ ਹਾਸਲ ਕੀਤੀਆਂ। ਦਖਣੀ ਅਫ਼ਰੀਕਾ ਵਲੋਂ ਸਿਰਫ਼ ਜੁਬੈਰ ਹਮਜ਼ਾ (62 ਦੌੜਾਂ) ਹੀ ਟੱਕਰ ਦੇ ਸਕੇ।
3rd Test: India two wickets away from 3-0 series sweep
ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਹੀ ਦੱਖਣੀ ਅਫਰੀਕਾ ਦੇ ਫਾਫ ਡੁ ਪਲੇਸਿਸ ਨੂੰ 1 ਦੌੜ ਦੇ ਨਿੱਜੀ ਸਕੋਰ 'ਤੇ ਉਮੇਸ਼ ਯਾਦਵ ਨੇ ਬੋਲਡ ਕਰਾ ਕੇ ਪਲੇਲੀਅਨ ਭੇਜ ਦਿੱਤਾ। ਦੱਖਣੀ ਅਫਰੀਕਾ ਚੌਥਾ ਝਟਕਾ ਉਦੋਂ ਲੱਗਾ ਜਦੋਂ ਜ਼ੁਬੇਰ 62 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਜ਼ੁਬੇਰ ਨੂੰ ਜਡੇਜਾ ਨੇ ਬੋਲਡ ਕੀਤਾ। ਇਸ ਤੋਂ ਦੱਖਣੀ ਅਫਰੀਕਾ ਦਾ ਪੰਜਵਾਂ ਵਿਕਟ ਬਾਵੁਮਾ ਦੇ ਰੂਪ 'ਚ ਡਿੱਗਾ। ਬਾਵੁਮਾ ਨਦੀਮ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਦੱਖਣ ਅਫਰੀਕਾ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਕਲਾਸੇਨ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਇਆ।
3rd Test: India two wickets away from 3-0 series sweep
ਕਲਾਸੇਨ ਨੂੰ ਜਡੇਜਾ ਨੇ ਆਊਟ ਕੀਤਾ। ਦੱਖਣ ਅਫਰੀਕਾ ਦੇ ਡੀਨ ਪੀਟ ਵੀ ਸਸਤੇ 'ਚ ਆਊਟ ਹੋਏ। ਉਨ੍ਹਾਂ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ੰਮੀ ਨੇ ਐੱਲ. ਬੀ. ਡਬਲਿਊ. ਆਊਟ ਕੀਤਾ। ਦੱਖਣ ਅਫਰੀਕਾ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਕਗਿਸੋ ਰਬਾਡਾ ਬਿਨਾ ਖਾਤਾ ਖੋਲ੍ਹੇ ਉਮੇਸ਼ ਵੱਲੋਂ ਰਨਆਊਟ ਹੋ ਕੇ ਪਵੇਲੀਅਨ ਪਰਤ ਗਏ। ਦੱਖਣ ਅਫਰੀਕਾ ਨੂੰ 9ਵਾਂ ਝਟਕਾ ਉਦੋਂ ਲੱਗਾ ਜਦੋਂ ਜਾਰਜ ਲਿੰਡੇ 37 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਇਆ। ਲਿੰਡੇ ਉਮੇਸ਼ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ।
3rd Test: India two wickets away from 3-0 series sweep
ਦੂਜੀ ਪਾਰੀ 'ਚ ਦੱਖਣ ਅਫ਼ਰੀਕਾ ਲਈ ਹਾਲਾਤ ਨਹੀਂ ਬਦਲੇ ਅਤੇ ਸਮੇਂ-ਸਮੇਂ 'ਤੇ ਉਸ ਦੀਆਂ ਵਿਕਟਾਂ ਡਿਗਦੀਆਂ ਰਹੀਆਂ। ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਡਾ ਕਾਕ ਨੂੰ ਉਮੇਸ਼ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਭਾਰਤ ਨੂੰ ਦੂਜੀ ਸਫਲਤਾ ਉਦੋਂ ਮਿਲੀ ਜਦੋਂ ਜ਼ੁਬੇਰ ਨੂੰ ਸ਼ੰਮੀ ਨੇ ਬਿਨਾ ਖਾਤਾ ਖੋਲ੍ਹੇ ਹੀ ਬੋਲਡ ਕਰ ਦਿੱਤਾ। ਭਾਰਤ ਨੂੰ ਤੀਜੀ ਸਫਲਤਾ ਉਦੋਂ ਮਿਲੀ ਜਦੋਂ ਫਾਫ ਡੁ ਪਲੇਸਿਸ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਨੇ ਐੱਲ. ਬੀ. ਡਬਲਿਊ ਆਊਟ ਕਰ ਦਿੱਤਾ। ਸ਼ਮੀ ਨੇ ਭਾਰਤ ਵੱਲੋਂ ਆਪਣਾ ਤੀਜਾ ਵਿਕਟ ਬਾਵੁਮਾ ਦੇ ਰੂਪ 'ਚ ਝਟਕਿਆ।
3rd Test: India two wickets away from 3-0 series sweep
ਭਾਰਤ ਨੂੰ 5ਵੀਂ ਸਫਲਤਾ ਮਿਲੀ ਜਦੋਂ ਉਮੇਸ਼ ਨੇ ਦੱਖਣ ਅਫ਼ਰੀਕਾ ਦੇ ਕਲਾਸੇਨ ਨੂੰ 5 ਦੌੜਾਂ ਦੇ ਨਿੱਜੀ ਸਕੋਰ 'ਤੇ ਐੱਲ. ਬੀ. ਡਬਲਿਊ. ਆਊਟ ਕਰ ਦਿੱਤਾ। ਭਾਰਤ ਨੂੰ 6ਵੀਂ ਸਫਲਤਾ ਉਦੋਂ ਮਿਲੀ ਜਦੋਂ ਸ਼ਾਹਬਾਜ਼ ਨਦੀਮ ਨੇ ਜਾਰਜ ਲਿੰਡੇ ਨੂੰ 27 ਦੌੜਾਂ 'ਤੇ ਰਨ ਆਊਟ ਕਰ ਦਿੱਤਾ। ਭਾਰਤ ਨੂੰ 7ਵੀਂ ਸਫਲਤਾ ਉਦੋਂ ਮਿਲੀ ਜਦੋਂ ਡੇਨ ਪੀਟ 23 ਦੌੜਾਂ ਦੇ ਨਿੱਜੀ ਸਕੋਰ 'ਤੇ ਰਵਿੰਦਰ ਜਡੇਜਾ ਵੱਲੋਂ ਬੋਲਡ ਹੋ ਗਏ ਅਤੇ ਪਵੇਲੀਅਨ ਪਰਤ ਗਏ। ਕਗਿਸੋ ਰਬਾਡਾ ਵੀ ਕੁਝ ਖਾਸ ਨਾ ਕਰ ਸਕੇ ਅਤੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ ਜਡੇਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।