ਐਸ-400 ਤੋਂ ਬਾਅਦ ਰੂਸ ਦੇ ਨਾਲ ਇਕ ਹੋਰ ਡੀਲ ਕਰੇਗਾ ਭਾਰਤ
Published : Nov 21, 2018, 11:14 am IST
Updated : Nov 21, 2018, 11:14 am IST
SHARE ARTICLE
S-400 Missiles
S-400 Missiles

ਭਾਰਤ ਨੂੰ ਐਸ-400 ਸਿਸਟਮ ਅਤੇ ਨੇਵੀ ਵਾਰਸ਼ਿਪ ਵੇਚਣ ਤੋਂ ਬਾਅਦ ਰੂਸ ਦੀ ਨਜ਼ਰ  ਇਕ ਹੋਰ ਡੀਲ 'ਤੇ ਹੈ। ਦੱਸ ਦਈਏ ਕਿ ਰੂਸ ਹੁਣ ਭਾਰਤ ਨਾਲ 1.5 ਬਿਲਿਅਨ..

ਨਵੀਂ ਦਿੱਲੀ (ਭਾਸ਼ਾ): ਭਾਰਤ ਨੂੰ ਐਸ-400 ਸਿਸਟਮ ਅਤੇ ਨੇਵੀ ਵਾਰਸ਼ਿਪ ਵੇਚਣ ਤੋਂ ਬਾਅਦ ਰੂਸ ਦੀ ਨਜ਼ਰ  ਇਕ ਹੋਰ ਡੀਲ 'ਤੇ ਹੈ। ਦੱਸ ਦਈਏ ਕਿ ਰੂਸ ਹੁਣ ਭਾਰਤ ਨਾਲ 1.5 ਬਿਲਿਅਨ ਡਾਲਰ ਦੀ ਏਅਰ ਡਿਫੈਂਸ ਸਿਸਟਮ ਦੀ ਡੀਲ ਕਰਨ ਜਾ ਰਿਹਾ ਹੈ। ਅਮਰੀਕਾ ਵਲੋਂ ਰੂਸ 'ਤੇ ਲਗਾਏ ਗਏ ਪ੍ਰਤੀਬੰਧ ਦੇ ਬਾਵਜੂਦ ਭਾਰਤ ਰੂਸ  ਦੇ ਨਾਲ ਇਹ ਡੀਲ ਕਰ ਸਕਦਾ ਹੈ ਜੋ ਕਿ ਇਹ ਬਹੁਤ ਘੱਟ ਦੂਰੀ ਦਾ ਏਅਰ ਡਿਫੈਸ ਸਿਸਟਮ ਹੋਵੇਗਾ ।  

S-400 Missiles S-400 Missiles

ਸੂਤਰਾਂ ਮੁਤਾਬਕ ਸੋਮਵਾਰ ਨੂੰ ਹੋਈ ਇਕ ਮੀਟਿੰਗ ਵਿਚ ਦੱਸਿਆ ਗਿਆ ਕਿ ਇਸ ਡੀਲ ਲਈ ਸੱਭ ਤੋਂ ਘੱਟ ਬੋਲੀ ਰੂਸ ਨੇ ਹੀ ਲਗਾਈ ਹੈ ਜਦੋਂ ਕਿ ਇਸ ਡੀਲ ਦੇ ਵਿਚ ਹੁਣ ਵੀ ਕਈ ਰੁਕਾਵਟਾਂ ਹਨ। ਦੱਸ ਦਈਏ ਕਿ  ਇਸ ਡੀਲ ਲਈ ਫ਼ਰਾਂਸ ਅਤੇ ਸਵੀਡਨ ਨੇ ਵੀ ਬੋਲੀ ਲਗਾਈ ਸੀ ਜਿਸ 'ਚ ਰੂਸ ਦੀ ਬੋਲੀ ਫ਼ਰਾਂਸ ਅਤੇ ਸਵੀਡਨ ਦੇ ਮੁਕਾਬਲੇ ਘੱਟ ਸੀ। ਇਸ ਡੀਲ ਨੂੰ ਫਾਇਨਲ ਕਰਨ ਵਿਚ ਵੀ ਅਮਰੀਕੀ ਦੀ ਪ੍ਰਤੀਬੰਧਤਾ ਦੀ ਸਮੱਸਿਆ ਆ ਸਕਦੀ ਹੈ।

S-400 Missiles S-400 Missiles

ਜ਼ਿਕਰਯੋਗ ਹੈ ਕਿ ਬਹੁਤ ਘੱਟ ਦੂਰੀ ਦੀ ਇਸ ਏਅਰ ਮਿਸਾਇਲ ਡਿਫੈਂਸ ਸਿਸਟਮ ਨੂੰ ਲੈ ਕੇ ਸੱਭ ਤੋ ਸਾਬਕਾ ਦੀ ਸਰਕਾਰ ਨੇ 2010 ਵਿਚ ਗੱਲ ਸ਼ੁਰੂ ਕੀਤੀ ਸੀ। ਇਸ ਸਾਲ ਜਨਵਰੀ ਵਿਚ ਵੀ ਇਸ ਡੀਲ ਨੂੰ ਲੈ ਕੇ ਕਾਫ਼ੀ ਬੈਠਕਾਂ ਹੋਈਆਂ ਸਨ। ਜਨਵਰੀ ਦੀ ਬੈਠਕ ਵਿਚ 2 ਹੋਰ ਭਾਗ ਲੈਣ ਵਾਲਿਆਂ ਨਾਲ ਗੱਲ ਹੋਈ ਸੀ ਅਤੇ ਕੁੱਝ ਭਾਗ ਲੈਣ ਵਾਲਿਆ ਨੇ ਰੂਸ ਦੇ ਸਿਸਟਮ 'ਤੇ ਕਈ ਸਵਾਲ ਖੜੇ ਕੀਤੇ ਹਨ।

S-400 Missiles S-400 Missiles

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਸਟਮ ਘੱਟ ਪੱਧਰ  ਦੇ ਟਾਰਗੇਟ 'ਤੇ ਨਿਸ਼ਾਨਾ ਨਹੀਂ ਲਗਾ ਸਕਦਾ, ਨਾਲ ਹੀ ਗਰਮੀਆਂ ਵਿਚ ਰੇਤੀਲੀ ਥਾਵਾਂ 'ਤੇ ਵੀ ਇਸ ਨੂੰ ਕੰਮ ਕਰਨ ਵਿਚ ਮੁਸ਼ਕਿਲ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਆਰਮੀ ਦੀ ਇਸ ਡੀਲ ਨੂੰ ਫਾਇਨਲ ਕਰਨ ਲਈ ਬਜਟ ਵੱਡੀ ਸਮੱਸਿਆ ਬੰਣ ਸਕਦਾ ਹੈ। ਆਰਮੀ ਨੇ ਮਾਰਚ ਵਿਚ ਡਿਫੈਂਸ 'ਤੇ ਬਣੇ ਸੰਸਦੀ ਪੈਨਲ ਨੂੰ ਫੰਡ ਦੀ ਕਮੀ ਬਾਰੇ ਵੀ ਦੱਸਿਆ ਸੀ।

ਪੇਸ਼ ਹੋਏ ਬਟਜ ਵਿਚ ਆਰਮੀ ਨੂੰ 17,756 ਕਰੋੜ ਰੁਪਏ ਮਿਲੇ ਸਨ, ਜੋ ਮੰਗੇ ਗਏ ਬਜਟ ਦੇ ਮੁਕਾਬਲੇ ਕਾਫ਼ੀ ਘੱਟ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement