
ਡਿਜੀ ਯਾਤਰਾ ਤੋਂ ਭਾਵ ਯਾਤਰੀਆਂ ਦੀ ਡਿਜ਼ੀਟਲ ਤਰੀਕੇ ਨਾਲ ਜਾਂਚ ਤੋਂ ਹੈ।
ਮੁੰਬਈ : ਡੀਜੀਸੀਏ ਨੇ ਡਿਜੀ ਯਾਤਰਾ ਸਹੂਲਤ ਨੂੰ ਲਾਗੂ ਕਰਨ ਦੇ ਨਿਯਮ ਨਿਰਧਾਰਤ ਕੀਤੇ ਹਨ। ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਹਵਾਈ ਯਾਤਰਾ ਕਾਗਜ਼ਰਹਿਤ ਅਤੇ ਸੁਖਾਲੀ ਹੋ ਜਾਵੇਗੀ। ਡਿਜੀ ਯਾਤਰਾ ਤੋਂ ਭਾਵ ਯਾਤਰੀਆਂ ਦੀ ਡਿਜ਼ੀਟਲ ਤਰੀਕੇ ਨਾਲ ਜਾਂਚ ਤੋਂ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਸਿਵਲ ਏਵੀਏਸ਼ਨ ਸੁਰੱਖਿਆ ਬਿਓਰੋ ਦੀ ਇਸ ਪਹਿਲ ਦਾ ਟੀਚਾ ਹਵਾਈ ਯਾਤਰਾ ਦੌਰਾਨ ਕਾਗਜ਼ੀ ਪ੍ਰਕਿਰਿਆ ਨੂੰ ਘਟਾਉਣਾ ਹੈ।
Ministry of Civil Aviation
ਇਸ ਦੇ ਅਧੀਨ ਹਵਾਈ ਅੱਡਿਆਂ ਵਿਚ ਦਾਖਲੇ ਲਈ ਈ-ਬੋਰਡਿੰਗ ਪ੍ਰਣਾਲੀ ਅਪਣਾਈ ਜਾਵੇਗੀ। ਸਿਵਲ ਏਅਰਲਾਈਨਜ਼ ਨੇ ਈ-ਬੋਰਡਿੰਗ ਪ੍ਰਕਿਰਿਆ (ਡਿਜੀ ਯਾਤਰਾ ) ਨੂੰ ਲਾਗੂ ਕਰਨ ਨਾਲ ਸਬੰਧਤ ਕਾਰਵਾਈਆਂ ਅਤੇ ਸਿਵਲ ਏਅਰਲਾਈਨਜ਼ ਦੀਆਂ ਲੋੜਾਂ ਨੂੰ ਜਾਰੀ ਕੀਤਾ ਹੈ। ਨਿਯਮਾਂ ਮੁਤਾਬਕ ਏਅਰਲਾਈਨਜ਼ ਘਰੇਲੂ ਯਾਤਰਾਂ ਲਈ ਬੁਕਿੰਗ
Passport of India
ਦੇ ਸਮੇਂ ਹੀ ਯਾਤਰੀਆਂ ਦੀ ਡਿਜੀ ਯਾਤਰਾ ਪਛਾਣ ਨੂੰ ਇਕੱਠਾ ਕਰ ਲੈਣਗੀਆਂ। ਸੀਏਆਰ ਮੁਤਾਬਕ ਯਾਤਰੀ ਪਾਸਪੋਰਟ, ਵੋਟਰ ਆਈਡੀ, ਆਧਾਰ ਅਤੇ ਐਮ-ਆਧਾਰ, ਪੈਨ ਕਾਰਡ ਅਤੇ ਡ੍ਰਾਈਵਿੰਗ ਲਾਇਸੈਂਸ ਜਿਹੇ ਪਛਾਣ ਪੱਤਰ ਦੇ ਵਿਕਲਪ ਵਿਚੋਂ ਕਿਸੇ ਇਕ ਨੂੰ ਚੁਣ ਸਕਦੇ ਹਨ।