
- ਰਿਪੋਰਟਾਂ ਦੱਸਦੀਆਂ ਹਨ ਕਿ ਲੋਕ ਸਭਾ ਮੈਂਬਰ ਦੀ ਕਥਿਤ ਤੌਰ 'ਤੇ ਆਤਮ ਹੱਤਿਆ ਕਰਕੇ ਮੌਤ ਹੋ ਗਈ ਸੀ।
ਮੁੰਬਈ- ਇਕ ਹੈਰਾਨ ਕਰਨ ਵਾਲੀ ਘਟਨਾ 'ਚ ਦਾਦਰਾ ਅਤੇ ਨਗਰ ਹਵੇਲੀ ਤੋਂ ਸੰਸਦ ਮੈਂਬਰ ਮੋਹਨਭਾਈ ਡੇਲਕਰ ਸੋਮਵਾਰ ਨੂੰ ਦੱਖਣੀ ਮੁੰਬਈ ਦੇ ਇਕ ਹੋਟਲ 'ਚ ਮ੍ਰਿਤਕ ਮਿਲੇ ਸਨ । ਰਿਪੋਰਟਾਂ ਦੱਸਦੀਆਂ ਹਨ ਕਿ ਲੋਕ ਸਭਾ ਮੈਂਬਰ ਦੀ ਕਥਿਤ ਤੌਰ 'ਤੇ ਆਤਮ ਹੱਤਿਆ ਕਰਕੇ ਮੌਤ ਹੋ ਗਈ ਸੀ।
photoਡੇਲਕਰ ਦੀ ਲਾਸ਼,ਮਰੀਨ ਡਰਾਈਵ ਦੇ ਇੱਕ ਹੋਟਲ ਵਿੱਚ ਮਿਲੀ ,ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ । ਲੋਕ ਸਭਾ ਮੈਂਬਰ ਨੇ ਕਥਿਤ ਤੌਰ 'ਤੇ ਗੁਜਰਾਤੀ ਭਾਸ਼ਾ ਵਿਚ ਲਿਖਿਆ ਇਕ ਸੁਸਾਈਡ ਨੋਟ ਛੱਡ ਦਿੱਤਾ ਹੈ । ਅਗਲੇਰੀ ਜਾਂਚ ਚੱਲ ਰਹੀ ਹੈ । ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ । ਮੋਹਨਭਾਈ ਡੇਲਕਰ ਭਾਰਤੀ ਨਵਸ਼ਕਤੀ ਪਾਰਟੀ ਨਾਲ ਸਬੰਧਤ ਸਨ ਅਤੇ ਸੱਤਵੀਂ ਵਾਰ 2019 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ ।
Dadra and Nagar Haveli MP Mohanਸਿਲਵਾਸਾ ਵਿੱਚ ਪੈਦਾ ਹੋਏ ,ਡੇਲਕਰ ਪੇਸ਼ੇ ਦੁਆਰਾ ਇੱਕ ਖੇਤੀਬਾੜੀ ਕਰਦੇ ਸਨ । ਉਨ੍ਹਾਂ ਦਾ ਆਖਰੀ ਟਵੀਟ 22 ਅਕਤੂਬਰ,2020 ਨੂੰ ਪੋਸਟ ਕੀਤਾ ਗਿਆ ਸੀ,ਜਿਸ ਵਿੱਚ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸਨ । ਸਤੰਬਰ 2019 ਵਿਚ,ਡੇਲਕਰ ਨੂੰ ਅਮਲਾ,ਲੋਕ ਸ਼ਿਕਾਇਤਾਂ,ਕਾਨੂੰਨ ਅਤੇ ਨਿਆਂ ਬਾਰੇ ਸਥਾਈ ਕਮੇਟੀ ਦਾ ਮੈਂਬਰ ਅਤੇ ਗ੍ਰਹਿ ਮੰਤਰਾਲੇ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ।